ਚੰਡੀਗਡ਼ : ਤੰਦਰੁਸਤ ਪੰਜਾਬ ਮਸ਼ਿਨ ਦੇ ਏਜੰਡੇ ਤਹਤਿ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਹਿਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਤੇ ਸਪਲਾਈ ਕੰਪਨੀਆਂ ਨੂੰ ਉਨ੍ਹਾਂ ਨਾਲ ਰਜਿਸਟਰਡ /ਐਫੀਲਿਏਟਡ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਦਰਸਾਉਣ ਦੇ ਆਦੇਸ਼ ਦਿੱਤੇ। 3 ਮਹੀਨਿਆਂ ਦਾ ਸਮਾਂ ਦਿੰਦਆਿਂ ਸਹਿਤ ਮੰਤਰੀ ਨੇ ਕਹਾ ਕਿ 90 ਦਿਨਾਂ ਤੋਂ ਬਾਅਦ ਸੂਬੇ ਵਿਚ ਸਫਾਈ ਸਬੰਧੀ ਰੇਟਿੰਗ ਤੋਂ ਬਿਨਾਂ ਕੋਈ ਵੀ ਆਨਲਾਈਨ ਫੂਡ ਆਡਰ ਦੀ ਡਲਿਵਰੀ ਨਹੀਂ ਕੀਤੀ ਜਾਵੇਗੀ।ਜਾਣਕਾਰੀ ਦਿੰਦਆਿਂ ਕਮਸ਼ਿਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ-ਕਮ-ਡਾਇਰੈਕਟਰ ਤੰਦਰੁਸਤ ਪੰਜਾਬ ਮਸ਼ਿਨ ਸ੍ਰੀ ਕੇਐੱਸ ਪਨੂੰ ਨੇ ਕਹਾ ਕਿ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਖਪਤਕਾਰਾਂ ਦੇ ਆਨਲਾਈਨ ਆਰਡਰ ਲੈਂਦੀਆਂ ਹਨ ਤੇ ਉਹ ਆਪਣੇ ਨਾਲ ਜੁੜੇ ਹੋਏ ਫੂਡ ਬਿਜ਼ਨਸ ਆਪਰੇਟਰਾਂ ਤੋਂ ਇਹ ਆਰਡਰ ਖਰੀਦ ਕੇ ਖਪਤਕਾਰਾਂ ਨੂੰ ਡਲਿਵਰੀ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਖਪਤਕਾਰ ਸਿੱਧਾ ਫੂਡ ਬਿਜ਼ਨਸ ਆਪਰੇਟਰਾਂ ਕੋਲ ਜਾਂਦੇ ਹਨ ਤੇ ਉਹ ਭੋਜਨ ਦੀ ਗੁਣਵਤਾ ਤੇ ਉਸ ਨੂੰ ਪਕਾਉਣ/ ਪਰੋਸਣ ਸਬੰਧੀ ਵਰਤੀ ਸਫਾਈ ਬਾਰੇ ਜਾਗਰੂਕ ਹੁੰਦੇ ਹਨ ਪਰ ਆਨਲਾਈਨ ਆਰਡਰ ਅਤੇ ਡਲਿਵਰੀ ਪ੍ਰਕਿਰਿਆ ਨਾਲ ਉਪਭੋਗਤਾ ਤੇ ਭੋਜਨ ਪਕਾਉਣ ਵਾਲਿਆਂ ਵਿਚਕਾਰਲਾ ਸਿੱਧਾ ਨਾਤਾ ਟੁੱਟ ਗਿਆ ਹੈ। ਇਸ ਲਈ ਭੋਜਨ ਦੀ ਗੁਣਵਤਾ ਅਤੇ ਸਫਾਈ ਸਬੰਧੀ ਜਜ਼ੰਮੇਵਾਰੀ ਹੁਣ ਆਨਲਾਈਨ ਫੂਡ ਡਲਿਵਰੀ ਕੰਪਨੀਆਂ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਸਹਿਤ ਮੰਤਰੀ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਫੂਡ ਆਰਡਰ/ ਡਲਿਵਰੀ ਕੰਪਨੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਨ੍ਹਾਂ ਨਾਲ ਰਜਸਿਟਰਡ /ਐਫੀਲਿਏਟਡ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਐੱਫਐੱਸਐੱਸਏਆਈ ਦੀਆਂ ਸੂਚੀਬੱਧ ਕੰਪਨੀਆਂ ਵਲੋਂ ਕੀਤੀ ਜਾਵੇ।
ਸੰਬੰਧਿਤ ਖ਼ਬਰਾਂ
ਰੇਟਿੰਗ ਬਾਰੇ ਜਾਣਕਾਰੀ ਦਿੰਦਆਿਂ ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਦੀਆਂ ਹਦਾਇਤਾਂ ਮੁਤਾਬਕ, ਸਫਾਈ ਸਬੰਧੀ ਰੇਟਿੰਗ ਨੂੰ ਦਰਸਾਉਣ ਲਈ 5 ਸਮਾਈਲਿਜ਼ ਦੇ ਪੈਮਾਨੇ ਨੂੰ ਅਪਣਾਇਆ ਗਆਿ ਹੈ। ਕੌਮੀ ਖੁਰਾਕ ਅਥਾਰਟੀ ਵਲੋਂ ਐੱਫਬੀਓਜ਼ ਦੀ ਸਫਾਈ ਸਬੰਧੀ ਰੇਟਿੰਗ ਦੇ ਆਡਟਿ ਕਰਵਾਉਣ ਲਈ 23 ਕੰਪਨੀਆਂ ਨੂੰ ਸੂਚੀਬੱਧ ਕੀਤਾ ਗਆਿ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ 'ਚ ਚੱਲ ਰਹੀਆਂ ਜ਼ੋਮੈਟੋ, ਸਵੀਗੀ, ਓਵਰ ਈਟਸ ਤੇ ਫੂਡ ਪਾਂਡਾ ਵਰਗੀਆਂ ਪ੍ਰਮੁੱਖ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਮੁੱਦੇ ਸਬੰਧੀ ਜਾਗਰੂਕ ਕੀਤਾ ਕਮਸ਼ਿਨਰੇਟ ਵਲੋਂ ਪੱਤਰ ਨੂੰ ਜਾਰੀ ਕਰਕੇ ਆਨਲਾਈਨ ਫੂਡ ਆਰਡਰ ਤੇ ਸਪਲਾਈ ਕੰਪਨੀਆਂ ਨੂੰ ਉਨ੍ਹਾਂ ਨਾਲ ਰਜਸਿਟਰਡ ਐੱਫਬੀਓਜ਼ ਦੀ ਸਫਾਈ ਸਬੰਧੀ ਰੇਟਿੰਗ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ ਤੇ ਸਿਰਫ ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਦੇ ਆਨਲਾਇਨ ਫੂਡ ਆਰਡਰਜ਼/ਡਲੀਵਰੀ ਨੂੰ ਮਨਜ਼ਰੀ ਦਿੱਤੀ ਜਾਵੇਗੀ ਜਿਨ੍ਹਾਂ ਦਾ ਸਫਾਈ ਸਬੰਧੀ ਰੇਟਿੰਗ ਪੈਮਾਨੇ 'ਤੇ 3 ਸਮਾਈਲਿਜ਼ ਜਾਂ ਉਸ ਤੋਂ ਵੱਧ ਹੋਵੇ।
ਉਨ੍ਹਾਂ ਨੂੰ ਕਿਹਾ ਗਆਿ ਕਿ ਉਨ੍ਹਾਂ ਦੀਆਂ ਕੰਪਨੀਆਂ ਦੀ ਵੈੱਬਸਾਈਟ 'ਤੇ ਭੋਜਨ ਦੀ ਸਫਾਈ ਸਬੰਧੀ ਰੇਟੁਗ ਦਰਸਾਈ ਜਾਵੇ ਤਾਂ ਜੋ ਖਪਤਕਾਰਾਂ ਕੋਲ ਆਨਲਾਈਨ ਫੂਡ ਡਲੀਵਰੀ ਦਾ ਆਰਡਰ ਕਰਨ ਤੋਂ ਪਹਿਲਾਂ ਫੈਸਲਾ ਲੈਣ ਦਾ ਅਧਕਾਰ ਹੋਵੇ। ਭੋਜਨ ਸਪਲਾਈ ਕਰਨ ਵਾਲੀ ਕੰਪਨੀ ਦੀ ਵੈੱਬਸਾਈਟ/ਪੋਰਟਲ/ਐਪ ਦੇ ਪੇਜ਼ 'ਤੇ ਭੋਜਨ ਤਿਆਰ ਕਰਨ ਵਾਲੇ ਐੱਫਬੀਓਜ਼ ਦੀ ਸਫਾਈ ਸਬੰਧੀ ਰੇਟਿੰਗ ਦੀ ਤਰੀਕ/ਜਾਂਚ ਬਾਰੇ ਵੀ ਦਰਸਾਇਆ ਗਿਆ ਹੋਵੇ। ਰਜਸਿਟਰਡ/ਐਫੀਲਿਏਟਡ ਐੱਫਬੀਓਜ਼ ਦੀ ਭੋਜਨ ਪਕਾਉਣ/ਪਰੋਸਣ ਅਤੇ ਸਫਾਈ ਸਬੰਧੀ ਮਾਪਦੰਢ ਅਪਣਾਉਣ ਦੀ ਜਾਂਚ ਨੂੰ ਯਕੀਨੀ ਬਣਾਇਆ ਜਾਵੇ।ਸ੍ਰੀ ਪੰਨੂੰ ਨੇ ਕਿਹਾ ਕਿ ਇਹ ਲਾਜ਼ਮੀ ਹੋਵੇਗਾ ਕਿ ਆਨਲਾਈਨ ਫੂਡ ਆਰਡਰਜ਼ ਤੇ ਸਪਲਾਈ ਕੰਪਨੀਆਂ ਵੱਲੋਂ ਖਪਤਕਾਰ ਨੂੰ ਡਲਿਵਰੀ ਕੀਤੇ ਜਾਣ ਵਾਲੇ ਭੋਜਨ ਦੀ ਪੈਕਿੰਗ 'ਤੇ ਸਫਾਈ ਸਬੰਧੀ ਰੇਟਿੰਗ ਬਾਰੇ ਪ੍ਰਮੁੱਖਤਾ ਨਾਲ ਦਰਸਾਈ ਹੋਣਾ ਚਾਹੀਦਾ ਹੈ।






