|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਿਆਹਫਾਮ ਜਾਰਜ ਫਲਾਇਡ ਦੇ ਪਰਿਵਾਰ ਨੂੰ 2.7 ਕਰੋੜ ਡਾਲਰ ਦੇਵੇਗੀ ਮਿਨੀਆਪੋਲਿਸ ਸਿਟੀ ਕੌਂਸਲ

ਮਿਨੀਆਪੋਲਿਸ (ਦੇਵ ਇੰਦਰਜੀਤ)- ਪੁਲੀਸ ਹਿਰਾਸਤ ’ਚ ਸਿਆਹਫਾਮ ਜਾਰਜ ਫਲਾਇਡ ਨਾਂ ਦੇ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਮਿਨੀਆਪੋਲਿਸ ਸਿਟੀ ਕੌਂਸਲ ਉਸ (ਫਲਾਇਡ) ਦੇ ਪਰਿਵਾਰ ਨੂੰ 2.7 ਕਰੋੜ ਡਾਲਰ ਦੀ ਰਕਮ ਅਦਾ ਕਰਨ ਲਈ ਸਹਿਮਤ ਹੋਈ ਹੈ। ਕੌਂਸਲ ਦੇ ਮੈਂਬਰਾਂ ਨੇ ਮਾਮਲੇ ਸਬੰਧੀ ਫਲਾਇਡ ਦੇ ਪਰਿਵਾਰ ਦੇ ਨਾਗਰਿਕ ਅਧਿਕਾਰ ਦਾਅਵੇ ਦੇ ਨਿਬੇੜੇ ਲਈ ਵੱਖਰੀ ਬੈਠਕ ਕੀਤੀ ਅਤੇ ਫਿਰ ਉਹ ਸਹ

NRI Post Desk · 2083 ਦਿਨ ਪਹਿਲਾਂ · ਅੱਪਡੇਟ 2083 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਿਆਹਫਾਮ ਜਾਰਜ ਫਲਾਇਡ ਦੇ ਪਰਿਵਾਰ ਨੂੰ 2.7 ਕਰੋੜ ਡਾਲਰ ਦੇਵੇਗੀ ਮਿਨੀਆਪੋਲਿਸ ਸਿਟੀ ਕੌਂਸਲ
📷 NRI Post Desk

ਮਿਨੀਆਪੋਲਿਸ (ਦੇਵ ਇੰਦਰਜੀਤ)- ਪੁਲੀਸ ਹਿਰਾਸਤ ’ਚ ਸਿਆਹਫਾਮ ਜਾਰਜ ਫਲਾਇਡ ਨਾਂ ਦੇ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਮਿਨੀਆਪੋਲਿਸ ਸਿਟੀ ਕੌਂਸਲ ਉਸ (ਫਲਾਇਡ) ਦੇ ਪਰਿਵਾਰ ਨੂੰ 2.7 ਕਰੋੜ ਡਾਲਰ ਦੀ ਰਕਮ ਅਦਾ ਕਰਨ ਲਈ ਸਹਿਮਤ ਹੋਈ ਹੈ। ਕੌਂਸਲ ਦੇ ਮੈਂਬਰਾਂ ਨੇ ਮਾਮਲੇ ਸਬੰਧੀ ਫਲਾਇਡ ਦੇ ਪਰਿਵਾਰ ਦੇ ਨਾਗਰਿਕ ਅਧਿਕਾਰ ਦਾਅਵੇ ਦੇ ਨਿਬੇੜੇ ਲਈ ਵੱਖਰੀ ਬੈਠਕ ਕੀਤੀ ਅਤੇ ਫਿਰ ਉਹ ਸਹਿਮਤੀ ਨਾਲ ਲਏ ਫ਼ੈਸਲੇ ਦੇ ਨਾਲ ਇਸ ਦੀ ਰਕਮ ਦਾ ਐਲਾਨ ਕਰਨ ਲਈ ਅਦਾਲਤ ’ਚ ਵਾਪਸ ਆਏ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ 25 ਮਈ ਨੂੰ ਇੱਕ ਤਤਕਾਲੀ ਗੋਰੇ ਅਧਿਕਾਰੀ ਡੇਰੇਕ ਚਾਉਵਿਨ ਨੇ ਲੱਗਪਗ 9 ਮਿੰਟ ਤਕ ਫਲਾਇਡ ਦੀ ਧੌਣ ਨੂੰ ਆਪਣੇ ਗੋਡੇ ਨਾਲ ਦੱਬ ਕੇ ਰੱਖਿਆ ਸੀ, ਜਿਸ ਮਗਰੋਂ ਉਸ ਦੀ ਮੌਤ ਹੋ ਗਈ ਸੀ। ਫਲਾਇਡ ਦੇ ਪਰਿਵਾਰ ਨੇ ਵਕੀਲ ਬੇਨ ਕਰੰਪ ਨੇ ਇਸ ਨੂੰ ਕਿਸੇ ਨਾਗਰਿਕ ਅਧਿਕਾਰ ਦਾਅਵੇ ਲਈ ਮੁਕੱਦਮੇ ਤੋਂ ਪਹਿਲਾਂ ਸਭ ਤੋਂ ਵੱਡੀ ਸਮਝੌਤਾ ਰਾਸ਼ੀ ਦੱਸਿਆ ਹੈ। ਉਨ੍ਹਾਂ ਕਿਹਾ, ‘ਨਿਆਂ ਲਈ ਇੱਕ ਲੰਬਾ ਸਫਰ ਤੈਅ ਕੀਤਾ ਜਾਣਾ ਹੈ। ਇਹ ਨਿਆਂ ਦੀ ਦਿਸ਼ਾਂ ’ਚ ਚੁੱਕਿਆ ਗਿਆ ਸਿਰਫ਼ ਇੱਕ ਕਦਮ ਹੈ।’ ਫਲਾਇਡ ਦੇ ਪਰਿਵਾਰ ਦੇ ਇੱਕ ਹੋਰ ਵਕੀਲ ਨੇ ਕਿਹਾ ਕਿ ਸਮਝੌਤੇ ਦੀ ਇਹ ਰਾਸ਼ੀ ਕਿਸੇ ਸਿਆਹਫਾਮ ਵਿਅਕਤੀ ਦੀ ਮੌਤ ਹੋਣ ’ਤੇ ਉਸ ਦੇ ਨਾਗਰਿਕ ਅਧਿਕਾਰਾਂ ਦਾ ਮੁਲਾਂਕਣ ਕਰਨ ’ਚ ਬਦਲਾਅ ਲਿਆਏਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!