ਪਟਿਆਲਾ (ਵਿਕਰਮ ਸਹਿਜਪਾਲ) : ਜ਼ਿਲ੍ਹੇ ਦੇ ਪਿੰਡ ਗੁਲਹਾੜ ਵਿੱਚ 15 ਸਾਲਾਂ ਕੁੜੀ ਨੂੰ 5 ਨੌਜਵਾਨਾਂ ਨੇ ਅਗਵਾ ਕਰ ਕੇ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰ ਕੇ ਅੱਧੀ ਸੜੀ ਹਾਲਤ ਵਿੱਚ ਕਿਸੇ ਸੁੰਨਸਾਨ ਥਾਂ ਉੱਤੇ ਸੁੱਟ ਕੇ ਫ਼ਰਾਰ ਹੋ ਗਏ।ਸੀਮਾ ਦੀ ਫ਼ਾਇਲ ਫ਼ੋਟੋ।ਸੀਮਾ ਦੀ ਫ਼ਾਇਲ ਫ਼ੋਟੋ। ਜਾਣਕਾਰੀ ਮੁਤਾਬਕ ਲਗਭਗ 5 ਦਿਨ ਪਹਿਲਾਂ 15 ਸਾਲਾਂ ਸੀਮਾ ਘਰ ਤੋਂ ਖਨੌਰੀ ਕਸਬੇ ਵਿਖੇ ਸਿਲਾਈ ਸੈਂਟਰ ਗਈ ਸੀ, ਘਰ ਵਾਪਸ ਮੁੜ ਲਈ ਉਹ ਖਨੌਰੀ ਦੇ ਕੋਲ ਪਟਰੌਲ ਪੰਪ 'ਤੇ ਖੜੀ ਸੀ।
ਸੰਬੰਧਿਤ ਖ਼ਬਰਾਂ
ਉਸੇ ਥਾਂ ਤੋਂ 5 ਨੌਜਵਾਨਾਂ ਨੇ ਸੀਮਾ ਨੂੰ ਅਗਵਾ ਕਰ ਲਿਆ।ਘਰਦਿਆਂ ਦੁਆਰਾ ਕਾਫ਼ੀ ਤਲਾਸ਼ਣ ਤੋਂ ਬਾਅਦ ਸੀਮਾ ਦਾ ਕੁੱਝ ਵੀ ਪਤਾ ਨਹੀਂ ਚੱਲਿਆ।ਮਾਮਲੇ ਸਬੰਧੀ ਪੁਲਿਸ ਨੇ ਛਾਣਬੀਣ ਕਰਦਿਆਂ ਜਦ ਇੱਕ ਨੌਜਵਾਨ ਨੂੰ ਕਾਬੂ ਕੀਤਾ ਤਾਂ ਤਹਿਆਂ ਖ਼ੁੱਲ੍ਹਦੀਆਂ ਗਈਆਂ।
ਗ੍ਰਿਫ਼ਤਾਰ ਕੀਤੇ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੇ 4 ਦੋਸਤਾਂ ਨਾਲ ਮਿਲ ਕੇ ਉਸ ਨੂੰ ਅਗਵਾ ਕਰ ਸਾਰਿਆਂ ਨੇ ਉਸ ਦਾ ਬਲਾਤਕਾਰ ਕੀਤਾ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਨੌਜਵਾਨ ਦੇ ਕਹੇ ਅਨੁਸਾਰ ਲੜਕੀ ਦੀ ਲਾਸ਼ ਨੂੰ ਲੱਭ ਲਿਆ ਗਿਆ ਅਤੇ ਇੱਕ ਹੋਰ ਮੁਲਜ਼ਮ ਨੂੰ ਕਾਬੂ ਕਰ ਕੇ ਬਾਕੀ ਦੇ ਮੁਲਜ਼ਮਾਂ ਦੀ ਤਾਲਾਸ਼ ਜਾਰੀ ਹੈ।






