|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖੇਤਾਂ ਵਿਚ ਖੜੇ ਬਰਸਾਤ ਦੇ ਪਾਣੀ ਨੂੰ ਬੋਰਵੈੱਲ ਰਾਹੀਂ ਜ਼ਮੀਨ ਵਿਚ ਭੇਜਣ ਬਾਰੇ ਕੀਤਾ ਜਾ ਰਿਹੈ ਗੁੰਮਰਾਹਕੁੰਨ ਪ੍ਰਚਾਰ

ਕਪੂਰਥਲਾ : ਅੱਜਕਲ ਸੋਸ਼ਲ ਮੀਡੀਆ 'ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਰਸਾਤਾਂ ਦੇ ਮੌਸਮ ਵਿਚ ਖੇਤਾਂ ਵਿਚ ਖੜੇ ਵਾਧੂ ਪਾਣੀ ਨੂੰ ਬੋਰਵੈੱਲ ਰਾਹੀਂ ਜ਼ਮੀਨ ਵਿਚ ਭੇਜਣ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਪਰ ਆ ਜਾਵੇਗਾ, ਜਿਸ ਨਾਲ ਖੇਤੀਬਾੜੀ ਦੀ ਬਿਜਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਫੀ ਹੱਲ ਹੋ ਸਕਦੀ ਹੈ। ਅਜਿਹਾ ਪ੍ਰਚਾਰ ਕੁਝ ਗੈਰ-ਜਿੰਮੇਵਾਰ ਲੋਕਾਂ ਵੱਲੋਂ ਸੈਂਟ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਅੱਜਕਲ ਸੋਸ਼ਲ ਮੀਡੀਆ 'ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਰਸਾਤਾਂ ਦੇ ਮੌਸਮ ਵਿਚ ਖੇਤਾਂ ਵਿਚ ਖੜੇ ਵਾਧੂ ਪਾਣੀ ਨੂੰ ਬੋਰਵੈੱਲ ਰਾਹੀਂ ਜ਼ਮੀਨ ਵਿਚ ਭੇਜਣ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਪਰ ਆ ਜਾਵੇਗਾ, ਜਿਸ ਨਾਲ ਖੇਤੀਬਾੜੀ ਦੀ ਬਿਜਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਫੀ ਹੱਲ ਹੋ ਸਕਦੀ ਹੈ। ਅਜਿਹਾ ਪ੍ਰਚਾਰ ਕੁਝ ਗੈਰ-ਜਿੰਮੇਵਾਰ ਲੋਕਾਂ ਵੱਲੋਂ ਸੈਂਟਰਲ ਗਰਾਊਂਡ ਵਾਟਰ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਹੈ, ਜਦਕਿ ਖੇਤਾਂ ਵਿਚਲੇ ਅਜਿਹੇ ਪਾਣੀ, ਜਿਸ ਵਿਚ ਖਾਦਾਂ, ਕੀੜੇਮਾਰ ਦਵਾਈਆਂ ਅਤੇ ਰਸਾਇਣਾਂ ਦਾ ਅਸਰ ਯੁਕਤ ਪਾਣੀ ਬਿਨਾਂ ਕਿਸੇ ਟ੍ਰੀਟਮੈਂਟ ਤੋਂ ਜ਼ਮੀਨ ਵਿਚ ਭੇਜਣ ਨਾਲ ਧਰਤੀ ਹੇਠਲਾ ਪਾਣੀ ਪੂਰੀ ਤਰਾਂ ਦੂਸ਼ਿਤ ਹੋ ਜਾਵੇਗਾ, ਜਿਸ ਨਾਲ ਜਨ-ਜੀਵਨ 'ਤੇ ਬੁਰਾ ਅਸਰ ਪਵੇਗਾ।

ਸੰਬੰਧਿਤ ਖ਼ਬਰਾਂ

ਇਹ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਕਿਹਾ ਕਿਉਂਕਿ ਲੋਕ ਸੋਸ਼ਲ ਮੀਡੀਆ 'ਤੇ ਪਾਈਆਂ ਅਜਿਹੀਆਂ ਪੋਸਟਾਂ ਨਾਲ ਬੜੀ ਅਸਾਨੀ ਨਾਲ ਪ੍ਰਭਾਵਿਤ ਹੋ ਜਾਂਦੇ ਹਨ। ਇਸ ਲਈ ਕੁਝ ਵਿਅਕਤੀਆਂ ਵੱਲੋਂ ਬੋਰਵੈੱਲ ਰਾਹੀਂ ਬਿਨਾਂ ਟ੍ਰੀਟਮੈਂਟ ਖੇਤਾਂ ਦਾ ਪਾਣੀ ਧਰਤੀ ਹੇਠ ਭੇਜਣ ਦੇ ਇਸ ਗੈਰ-ਜਿੰਮੇਵਾਰਾਨਾ ਵਿਚਾਰਾਂ ਨਾਲ ਇਸ ਜ਼ਿਲੇ ਦੇ ਕਿਸਾਨਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।

ਉਨਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਉਪਰੋਕਤ ਰੁਝਾਨ ਦੇ ਮਾੜੇ ਸਿੱਟਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਇਸ ਦੇ ਮਾੜੇ ਸਿੱਟਿਆਂ ਬਾਰੇ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਹੈ। ਉਨਾਂ ਇਹ ਵੀ ਹਦਾਇਤ ਕੀਤੀ ਕਿ ਇਹ ਵੀ ਪਤਾ ਲਗਾਇਆ ਜਾਵੇ ਕਿ ਜ਼ਿਲੇ ਵਿਚ ਅਜਿਹੀ ਕਾਰਵਾਈ ਤਾਂ ਨਹੀਂ ਕੀਤੀ ਜਾ ਰਹੀ। ਉਨਾਂ ਇਸ ਸਬੰਧੀ ਕਾਰਵਾਈ ਕਰਕੇ ਰਿਪੋਰਟ ਹਰੇਕ ਹਫ਼ਤੇ ਦੇ ਅੰਤ ਵਿਚ ਭੇਜੇ ਜਾਣ ਦੀ ਤਾਕੀਦ ਕੀਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!