|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਲਾਈਟ ਰੇਲ ਟ੍ਰਾਂਜ਼ਿਟ ਪ੍ਰੋਜੈਕਟ ਸੁਰੱਖਿਅਤ, ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਦਿਤਾ ਭਰੋਸਾ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੀ ਡਗ ਫ਼ੋਰਡ ਸਰਕਾਰ ਵੱਲੋਂ ਹੈਮਿਲਟਨ ਦਾ ਲਾਈਟ ਰੇਲ ਟ੍ਰਾਂਜ਼ਿਟ ਪ੍ਰੋਜੈਕਟ ਰੱਦ ਕੀਤੇ ਜਾਣ ਮਗਰੋਂ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਹੁਰਉਨਟਾਰੀਓ ਐਲ.ਆਰ.ਟੀ ਪ੍ਰੋਜੈਕਟ ਨਾਲ ਅਜਿਹਾ ਕੁਝ ਨਹੀਂ ਹੋਵੇਗਾ। ਦੱਸ ਦਈਏ ਕਿ ਹੁਰਉਨਟਾਰੀਓ ਪ੍ਰੋਜੈਕਟ ਦੀ ਉਸਾਰੀ ਆਉਂਦੀ ਬਸੰਤ ਰੁੱਤ ਤੋਂ ਸ਼ੁਰੂ ਹੋਣ ਦ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੀ ਡਗ ਫ਼ੋਰਡ ਸਰਕਾਰ ਵੱਲੋਂ ਹੈਮਿਲਟਨ ਦਾ ਲਾਈਟ ਰੇਲ ਟ੍ਰਾਂਜ਼ਿਟ ਪ੍ਰੋਜੈਕਟ ਰੱਦ ਕੀਤੇ ਜਾਣ ਮਗਰੋਂ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਹੁਰਉਨਟਾਰੀਓ ਐਲ.ਆਰ.ਟੀ ਪ੍ਰੋਜੈਕਟ ਨਾਲ ਅਜਿਹਾ ਕੁਝ ਨਹੀਂ ਹੋਵੇਗਾ। ਦੱਸ ਦਈਏ ਕਿ ਹੁਰਉਨਟਾਰੀਓ ਪ੍ਰੋਜੈਕਟ ਦੀ ਉਸਾਰੀ ਆਉਂਦੀ ਬਸੰਤ ਰੁੱਤ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਬੌਨੀ ਕਰੌਂਬੀ ਨੇ ਕਿਹਾ ਕਿ ਮਿਸੀਸਾਗਾ ਅਤੇ ਬਰੈਂਪਟਨ ਵਾਸੀਆਂ ਦੀ ਆਵਾਜਾਈ ਸੌਖੀ ਕਰਨ ਵਾਲਾ ਹੁਰਉਨਟਾਰੀਓ ਲਾਈਟ ਰੇਲ ਟ੍ਰਾਂਜ਼ਿਟ ਪ੍ਰੋਜੈਕਟ ਬਹੁਤ ਅੱਗੇ ਵਧ ਚੁੱਕਾ ਹੈ ਅਤੇ ਹੁਣ ਇਸ ਨੂੰ ਰੱਦ ਕੀਤੇ ਜਾਣ ਦੇ ਕੋਈ ਆਸਾਰ ਨਹੀਂ।

ਸੰਬੰਧਿਤ ਖ਼ਬਰਾਂ

ਦੱਸ ਦੇਈਏ ਕਿ ਪਿਛਲੇ ਦਿਨੀਂ ਓਂਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੂਨੀ ਨੇ ਇਹ ਕਹਿੰਦਿਆਂ ਹੈਮਿਲਟਨ ਐਲ.ਆਰ.ਟੀ. ਪ੍ਰੋਜੈਕਟ ਰੱਦ ਕਰ ਦਿਤਾ ਸੀ ਕਿ ਇਸ ਦੀ ਸੰਭਾਵਤ ਲਾਗਤ ਇਕ ਅਰਬ ਡਾਲਰ ਵਾਧੇ ਨਾਲ 5.5 ਅਰਬ ਡਾਲਰ 'ਤੇ ਪਹੁੰਚ ਗਈ ਹੈ। ਓਂਟਾਰੀਓ ਦੇ ਇਨਫ਼ਰਾਸਟ੍ਰਕਚਰ ਵਿਭਾਗ ਅਤੇ ਮੈਟਰੋਲਿੰਕਸ ਵੱਲੋਂ ਅਪ੍ਰੈਲ 2018 ਵਿਚ ਹੈਮਿਲਟਨ ਐਲ.ਆਰ.ਟੀ. ਵਾਸਤੇ ਦਿਲਚਸਪੀ ਦੇ ਪ੍ਰਗਟਾਵੇ ਮੰਗੇ ਗਏ ਸਨ ਅਤੇ ਉਸਾਰੀ ਦਾ ਕੰਮ 2019 ਵਿਚ ਸ਼ੁਰੂ ਕੀਤਾ ਜਾਣਾ ਸੀ। ਮਿਸੀਸਾਗਾ ਦੀ ਮੇਅਰ ਨੇ ਅਖੀਰ ਵਿਚ ਕਿਹਾ ਕਿ ਹੁਰਉਨਟਾਰੀਓ ਐਲ.ਆਰ.ਟੀ. ਪ੍ਰੋਜੈਕਟ ਪੂਰੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਜਲਦ ਹੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!