|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਵਿਧਾਨਕਾਰ ਐਨ.ਕੇ. ਸ਼ਰਮਾ ਵੱਲੋਂ ਸਵਰਨ ਜਾਤੀਆ ਲਈ ਵੱਖਰੇ ਸਮਸਾਨਘਾਟ ਬਣਾਉਣ ਦੀ ਮੰਗ ਇਨਸਾਨੀਅਤ ਅਤੇ ਮਨੁੱਖਤਾ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ (ਇੰਦਰਜੀਤ ਸਿੰਘ ਚਾਹਲ) : ਜੋ ਬੀਤੇ ਕੱਲ੍ਹ ਪੰਜਾਬ ਦੀ ਅਸੈਬਲੀ ਵਿਚ ਇਕ ਕੱਟੜਵਾਦੀ ਫਿਰਕੂ ਵਿਧਾਨਕਾਰ ਐਨ.ਕੇ. ਸ਼ਰਮਾ ਨੇ ਇਹ ਕਿਹਾ ਹੈ ਕਿ ਅਸੀਂ ਬ੍ਰਾਹਮਣ ਹਾਂ ਅਤੇ ਸਵਰਨ ਜਾਤੀਆ ਲਈ ਵੱਖਰੇ ਸਮਸਾਨਘਾਟ ਬਣਨੇ ਚਾਹੀਦੇ ਹਨ, ਇਹ ਕੀਤੀ ਜਾਣ ਵਾਲੀ ਮੰਗ ਕੇਵਲ ਸਮਾਜ ਵਿਚ ਵੱਡੀ ਨਫ਼ਰਤ ਹੀ ਪੈਦਾ ਨਹੀਂ ਕਰਦੀ, ਬਲਕਿ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ ਹੈ । ਕਿਉ

NRI Post Desk · 2301 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫ਼ਤਹਿਗੜ੍ਹ ਸਾਹਿਬ (ਇੰਦਰਜੀਤ ਸਿੰਘ ਚਾਹਲ) : ਜੋ ਬੀਤੇ ਕੱਲ੍ਹ ਪੰਜਾਬ ਦੀ ਅਸੈਬਲੀ ਵਿਚ ਇਕ ਕੱਟੜਵਾਦੀ ਫਿਰਕੂ ਵਿਧਾਨਕਾਰ ਐਨ.ਕੇ. ਸ਼ਰਮਾ ਨੇ ਇਹ ਕਿਹਾ ਹੈ ਕਿ ਅਸੀਂ ਬ੍ਰਾਹਮਣ ਹਾਂ ਅਤੇ ਸਵਰਨ ਜਾਤੀਆ ਲਈ ਵੱਖਰੇ ਸਮਸਾਨਘਾਟ ਬਣਨੇ ਚਾਹੀਦੇ ਹਨ, ਇਹ ਕੀਤੀ ਜਾਣ ਵਾਲੀ ਮੰਗ ਕੇਵਲ ਸਮਾਜ ਵਿਚ ਵੱਡੀ ਨਫ਼ਰਤ ਹੀ ਪੈਦਾ ਨਹੀਂ ਕਰਦੀ, ਬਲਕਿ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ ਹੈ । ਕਿਉਂਕਿ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਬਹੁਤ ਪਹਿਲੇ ਹਰ ਤਰ੍ਹਾਂ ਦੀ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਮਾਜਿਕ ਬਣਾਏ ਗਏ ਬਨਾਉਟੀ ਵਿਤਕਰਿਆ ਦਾ ਜੋਰਦਾਰ ਖੰਡਨ ਕਰਦੇ ਹੋਏ ‘ਸਰਬੱਤ ਦੇ ਭਲੇ’ ਅਤੇ ਬਰਾਬਰਤਾ ਦੀ ਗੱਲ ਉਤੇ ਪਹਿਰਾ ਦੇ ਕੇ ਮਨੁੱਖਤਾ ਦੀ ਵੱਡੀ ਸੇਵਾ ਕੀਤੀ ਹੈ । ਫਿਰ ਗੁਰੂਆਂ, ਪੀਰਾਂ, ਫਕੀਰਾਂ ਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਜੋ ਲੰਮੇਂ ਸਮੇਂ ਤੋਂ ਉੱਚ ਕਦਰਾ-ਕੀਮਤਾ ਦੀ ਅਗਵਾਈ ਕਰਦੀ ਹੈ, ਉਸ ਧਰਤੀ ਤੇ ਅਜਿਹੀ ਫਿਰਕੂ ਮੰਗ ਕਰਨਾ ਹੋਰ ਵੀ ਦੁੱਖਦਾਇਕ ਹੈ । ਇਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ ਅਤੇ ਪੰਜਾਬ ਨਿਵਾਸੀਆ ਨੂੰ ਅਜਿਹੀ ਫਿਰਕੂ ਸੋਚ ਰੱਖਣ ਵਾਲੇ ਕਿਸੇ ਵੀ ਸਵਰਨ ਜਾਤੀ ਨਾਲ ਸੰਬੰਧਤ ਸਿਆਸਤਦਾਨ ਜਾਂ ਆਗੂ ਨੂੰ ਅਜਿਹੀ ਨਫ਼ਰਤ ਫੈਲਾਉਣ ਵਾਲੀ ਗੱਲ ਕਰਨ ਦੀ ਇਜਾਜਤ ਬਿਲਕੁਲ ਨਹੀਂ ਦੇਣੀ ਚਾਹੀਦੀ।”

ਸੰਬੰਧਿਤ ਖ਼ਬਰਾਂ

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਐਨ.ਕੇ. ਸ਼ਰਮਾ ਐਮ.ਐਲ.ਏ. ਵੱਲੋਂ ਪੰਜਾਬ ਅਸੈਬਲੀ ਵਿਚ ਉਠਾਈ ਗਈ ਉਪਰੋਕਤ ਫਿਰਕੂ ਮੰਗ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਮੁੱਚੇ ਪੰਜਾਬ ਦੇ ਨਿਵਾਸੀਆ ਅਤੇ ਵੱਖ-ਵੱਖ ਵਰਗਾਂ ਨਾਲ ਸੰਬੰਧਤ ਸਮਾਜਿਕ ਕਦਰਾ-ਕੀਮਤਾ ਉਤੇ ਪਹਿਰਾ ਦੇਣ ਵਾਲੀਆ ਸਖਸ਼ੀਅਤਾਂ ਨੂੰ ਅਜਿਹੀਆ ਕਾਰਵਾਈਆ ਦਾ ਦ੍ਰਿੜਤਾ ਨਾਲ ਵਿਰੋਧ ਕਰਨ ਅਤੇ ਪੰਜਾਬ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਮੁੱਚੇ ਏਸੀਆ ਦੀ ਸਭ ਤੋਂ ਪਹਿਲੀ ਕਾਨੂੰਨੀ ਪਾਰਲੀਮੈਂਟ ਹੈ, ਉਸ ਸੰਬੰਧੀ ਸ. ਹਰਵਿੰਦਰ ਸਿੰਘ ਫੂਲਕਾ ਐਮ.ਐਲ.ਏ. ਵੱਲੋਂ ਪੰਜਾਬ ਅਸੈਬਲੀ ਵਿਚ ਐਸ.ਜੀ.ਪੀ.ਸੀ. ਦੀਆਂ ਬੀਤੇ 3 ਸਾਲ ਤੋਂ ਨਾ ਹੋਣ ਵਾਲੀਆ ਜਰਨਲ ਚੋਣਾਂ ਦੀ ਮੰਗ ਨੂੰ ਬਾਦਲੀਲ ਢੰਗ ਨਾਲ ਉਠਾਉਣ ਅਤੇ ਸਿੱਖ ਕੌਮ ਦੀ ਇਸ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਦਾ ਮਤਾ ਰੱਖਕੇ ਪਾਸ ਕਰਵਾਉਣ ਦੀ ਭੂਮਿਕਾ ਨਿਭਾਈ ਹੈ ਉਸਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਜੇਕਰ ਸ. ਫੂਲਕਾ ਅਤੇ ਹੁਕਮਰਾਨ ਕਾਂਗਰਸ ਜਮਾਤ ਸਿੱਖ ਕੌਮ ਦੀ ਇਸ ਪਾਰਲੀਮੈਂਟ ਦੀ ਜਰਨਲ ਚੋਣਾਂ ਕਰਵਾਉਣ ਲਈ ਸੰਜ਼ੀਦਾ ਅਮਲ ਕਰਨ ਲਈ ਤਿਆਰ ਹੈ ਤਾਂ ਬਾਦਲ ਦਲੀਆ ਅਤੇ ਫਿਰਕੂ ਬੀਜੇਪੀ ਦੇ ਢਿੱਡੀ ਪੀੜਾਂ ਪੈਣੀਆ ਕਿਉਂ ਸੁਰੂ ਹੋ ਗਈਆ ਹਨ ? ਜਦੋਂਕਿ ਐਸ.ਜੀ.ਪੀ.ਸੀ. ਦੀ ਸੰਸਥਾਂ ਅਤੇ ਪਾਰਲੀਮੈਂਟ ਦਾ ਸੰਬੰਧ ਸਿੱਧੇ ਤੌਰ ਤੇ ਸਿੱਖ ਕੌਮ ਨਾਲ ਹੈ । ਇਹ ਹਿੰਦੂਤਵ ਤਾਕਤਾਂ ਅਤੇ ਉਨ੍ਹਾਂ ਦੇ ਗੁਲਾਮ ਬਣੇ ਬਾਦਲ ਦਲੀਏ ਇਸ ਮਹਾਨ ਸਿੱਖ ਸੰਸਥਾਂ ਦੀ ਕਾਨੂੰਨੀ ਪ੍ਰਕਿਰਿਆ ਵਿਚ ਕਿਸ ਦਲੀਲ ਅਧੀਨ ਰੁਕਾਵਟਾਂ ਖੜ੍ਹੀਆ ਕਰ ਰਹੇ ਹਨ ਅਤੇ ਬਾਦਲ ਦਲੀਏ ਇਸ ਪੂਰਨ ਹੋਣ ਜਾ ਰਹੇ ਕੌਮੀ ਮੁੱਦੇ ਦੀ ਵਿਰੋਧਤਾ ਕਰਕੇ ਆਪਣੇ-ਆਪ ਨੂੰ ਸਿੱਖ ਕੌਮ ਦਾ ਅੰਗ ਕਿਵੇ ਸਾਬਤ ਕਰ ਸਕਦੇ ਹਨ ?

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!