ਫਾਜ਼ਿਲਕਾ (ਇੰਦਰਜੀਤ ਸਿੰਘ) : ਪਿਛਲੇ ਦਿਨੀਂ ਅਬੋਹਰ ਦੇ ਅਰਮਾਨ ਦੀ ਮੌਤ ਪਿਛੋਂ ਸਾਰੇ ਅਬੋਹਰ 'ਚ ਸੋਗ ਦੀ ਲਹਿਰ ਦੌੜ ਗਈ ਤੇ ਅਰਮਾਨ ਦੀ ਮੌਤ ਹੋਣ ਕਾਰਨ ਅਬੋਹਰ ਦੇ ਸਾਰੇ ਪ੍ਰਾਇਵੇਟ ਸਕੂਲਾਂ 'ਚ ਇਕ ਦਿਨ ਦੀ ਛੁੱਟੀ ਦਾ ਐਲਾਣ ਕਰ ਦਿੱਤਾ ਗਿਆ ਸੀ। ਬਾਰ ਐਸੋਸਿਏਸ਼ਨ ਵੱਲੋਂ ਵੀ ਅਰਮਾਨ ਦੇ ਦੋਸ਼ੀਆਂ ਦਾ ਕੇਸ ਲੜਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ। ਇਕ ਪਾਸੇ ਅਬੋਹਰ ਦਾ ਹਰ ਵਰਗ ਅਰਮਾਨ ਦੀ ਮੌਤ ਦਾ ਸੋਗ ਮਨਾ ਰਿਹਾ ਸੀ ਤੇ ਦੂਜੇ ਪਾਸੇ ਅਬੋਹਰ ਦੇ ਅਕਾਲੀ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਆਪਣੇ ਨਿਵਾਸ 'ਤੇ ਆਪਣਾ 64ਵਾਂ ਜਨਮ ਦਿਨ ਮਨਾ ਰਹੇ ਸਨ। ਇਸ ਮੌਕੇ ਭਾਜਪਾ ਦੇ ਆਗੂ ਤੇ ਹੋਰ ਵਿਅਕਤੀ ਵੀ ਸ਼ਾਮਲ ਸਨ।
ਸੰਬੰਧਿਤ ਖ਼ਬਰਾਂ
ਜਨਮ ਦਿਨ ਮਨਾਉਣ ਦੀ ਤਸਵੀਰ ਫੇਸਬੁੱਕ ਰਾਹੀਂ ਸ਼ੇਅਰ ਕਰਨ 'ਤੇ ਪੂਰੇ ਅਬੋਹਰ ਵਾਸੀਆਂ ਨੇ ਵਿਧਾਇਕ ਦੇ ਜਨਮ ਦਿਨ ਮਨਾਉਣ 'ਤੇ ਵਿਰੋਧ ਕੀਤਾ ਗਿਆ ਪਰ ਭਾਜਪਾ ਵਰਕਰਾਂ ਨੇ ਜਿਸ ਤਰ੍ਹਾਂ ਜਨਮ ਦਿਨ ਦਾ ਜਸ਼ਨ ਮਨਾਇਆ, ਉਸ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ ਦਾ ਸਿਰ ਵੀ ਸ਼ਰਮ ਨਾਲ ਝੁਕ ਗਿਆ।
ਵਿਧਾਇਕ ਨਾਰੰਗ ਨਾਲ ਜਦੋਂ ਇਸ ਬਾਰੇ ਪ੍ਰਤੀਕਿਰਿਆ ਜਾਣਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਈ ਵਰਕਰ ਮਠਿਆਈ ਤੇ ਕੇਕ ਲੈ ਕੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਆ ਪਹੁੰਚੇ ਤੇ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਲਈ ਇਸ ਸਥਿਤੀ ਨੂੰ ਇਨਕਾਰ ਕਰਨਾ ਅਸੰਭਵ ਸੀ ਅਤੇ ਉਨ੍ਹਾਂ ਨੂੰ ਅਰਮਾਨ ਦੀ ਹੱਤਿਆ 'ਤੇ ਗਹਿਰਾ ਅਫਸੋਸ ਹੈ। ਅਰਮਾਨ ਦੀ ਹੱਤਿਆ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਸੁਣਾਈ ਜਾਵੇਗੀ।






