ਖੇਮਕਰਨ (ਇੰਦਰਜੀਤ ਸਿੰਘ) : ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਅਤੇ ਖਾਸਕਰ ਸਰਹੱਦੀ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ, ਜਿਸ ਕਰ ਕੇ ਵਿਕਾਸ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਦੌਰਾਨ ਕੀਤਾ।
ਸੰਬੰਧਿਤ ਖ਼ਬਰਾਂ
ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਿਢੱਲੋਂ ਦਾਊਦਪੁਰ, ਸਰਪੰਚ ਸਤਪਾਲ ਸਿੰਘ ਫ਼ਤਹਿਪੁਰ, ਅੰਗਰੇਜ ਸਿੰਘ ਕਾਹਨਾ ਡਿੱਬੀਪੁਰ, ਸਰਪੰਚ ਹਰਚੰਦ ਸਿੰਘ ਬੱਲਿਆਂਵਾਲਾ ਨੇ ਕਿਹਾ ਕਿ ਵਿਧਾਇਕ ਭੁੱਲਰ ਵੱਲੋਂ ਪਿੰਡਾਂ ਨੂੰ ਜਾਰੀ ਕਰਵਾਏ ਫੰਡਾਂ ਨਾਲ ਹਲਕੇ ਦੇ ਪਿੰਡ ਵਿਕਾਸ ਦੀ ਮਿਸਾਲ ਬਣਨਗੇ। ਇਸ ਮੌਕੇ ਸਰਪੰਚ ਗੁਰਦੇਵ ਸਿੰਘ, ਜਗੀਰ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਪ੍ਰਧਾਨ ਸਰਵਨ ਸਿੰਘ ਿਢੱਲੋਂ, ਸ਼ਮਸ਼ੇਰ ਸਿੰਘ ਕਾਹਨਾ ਤੇ ਹੋਰ ਹਾਜ਼ਰ ਸਨ।






