|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਹ ਗੱਲ ਪੱਥਰ ਤੇ ਲਕੀਰ ਹੈ ਕਿ ਨਰਿੰਦਰ ਮੋਦੀ ਹੀ ਮੁਲਕ ਦੇ ਪੀਐੱਮ ਬਣਨਗੇ ਕਿਉਂਕਿ ਉਹ ਕਾਬਿਲ ਸਿਆਸਤਦਾਨ : ਬਾਦਲ

ਲੰਬੀ : ਇਹ ਗੱਲ ਪੱਥਰ ਤੇ ਲਕੀਰ ਹੈ ਕਿ ਨਰਿੰਦਰ ਮੋਦੀ ਹੀ ਮੁਲਕ ਦੇ ਪੀਐੱਮ ਬਣਨਗੇ ਕਿਉਂਕਿ ਉਹ ਕਾਬਿਲ ਸਿਆਸਤਦਾਨ ਹਨ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੋਰ ਕੋਈ ਵੀ ਉਮੀਦਵਾਰ ਮੁਕਾਬਲੇ ਵਿਚ ਨਹੀਂ ਹੈ ਜਿਹੜਾ ਮੁਲਕ ਨੂੰ ਚਲਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੰਮ ਚਲਾਉਣ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਬੀ : ਇਹ ਗੱਲ ਪੱਥਰ ਤੇ ਲਕੀਰ ਹੈ ਕਿ ਨਰਿੰਦਰ ਮੋਦੀ ਹੀ ਮੁਲਕ ਦੇ ਪੀਐੱਮ ਬਣਨਗੇ ਕਿਉਂਕਿ ਉਹ ਕਾਬਿਲ ਸਿਆਸਤਦਾਨ ਹਨ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੋਰ ਕੋਈ ਵੀ ਉਮੀਦਵਾਰ ਮੁਕਾਬਲੇ ਵਿਚ ਨਹੀਂ ਹੈ ਜਿਹੜਾ ਮੁਲਕ ਨੂੰ ਚਲਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੰਮ ਚਲਾਉਣਾ ਕੋਈ ਸੌਖਾ ਕੰਮ ਨਹੀਂ। ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਬਹੁਤ ਅਹਿਮ ਫ਼ੈਸਲੇ ਕੀਤੇ ਹੈ ਜਿਸ ਕਾਰਨ ਉਹ ਇਸ ਰੁਤਬੇ ਦੇ ਕਾਬਿਲ ਹਨ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਪਰ ਉਨ੍ਹਾਂ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਦਕਿ ਲੋਕ ਹੁਣ ਬੜੇ ਸਿਆਣੇ ਹਨ ਤੇ ਹੁਣ ਉਹ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ। ਬਾਦਲ ਨੇ ਲੰਬੀ ਹਲਕੇ ਦੇ ਪਿੰਡਾਂ ਤਰਮਾਲਾ ਤੇ ਕੰਦੂਖੇੜਾ ਵਿਖੇ ਬੇਵਕਤੀਆਂ ਮੌਤਾਂ ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਗੁਰਚਰਨ ਸਿੰਘ ਪੀਏ, ਚੇਅਰਮੈਨ ਤਜਿੰਦਰ ਸਿੰਘ ਮਿੱਡੂ ਖੇੜਾ, ਅਕਾਸ਼ਦੀਪ ਮਿੱਡੂਖੇੜਾ ਪ੍ਰਧਾਨ, ਰਣਜੋਧ ਸਿੰਘ ਲੰਬੀ, ਮਨਜੀਤ ਸਿੰਘ ਲਾਲਬਾਈ ਦਫ਼ਤਰੀ ਸਕੱਤਰ ਆਦਿ ਤੋਂ ਇਲਾਵਾ ਹੋਰ ਸੀਨੀਅਰ ਆਗੂ ਹਾਜ਼ਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!