|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੋਦੀ ਦਾ ਦਾਅਵਾ: ਬਿਹਾਰ ਨੇ ਜਾਤ ਆਧਾਰਿਤ ਰਾਜਨੀਤੀ ਨੂੰ ਕੀਤਾ ਰੱਦ!

ਸੂਰਤ (ਪਾਇਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੂਰਤ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਚੋਣਾਂ ਦੌਰਾਨ ਲੋਕਾਂ ਨੇ ਜਾਤ ਦੇ ਨਾਂ ’ਤੇ ਰਾਜਨੀਤੀ ਕਰਨ ਵਾਲਿਆਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਜਿਨ੍ਹਾਂ ਨੂੰ ਹਾਰ ਮਿਲੀ ਹੈ, ਉਨ੍ਹਾਂ ਨੂੰ ਇਸ ਸਦਮੇ ਵਿਚੋਂ ਬਾਹਰ ਆਉਣ ਲਈ ਕਈ ਮਹੀਨੇ ਲੱਗ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ

NRI Post Desk · 378 ਦਿਨ ਪਹਿਲਾਂ · ਅੱਪਡੇਟ 378 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੋਦੀ ਦਾ ਦਾਅਵਾ: ਬਿਹਾਰ ਨੇ ਜਾਤ ਆਧਾਰਿਤ ਰਾਜਨੀਤੀ ਨੂੰ ਕੀਤਾ ਰੱਦ!
📷 NRI Post Desk

ਸੂਰਤ (ਪਾਇਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੂਰਤ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਚੋਣਾਂ ਦੌਰਾਨ ਲੋਕਾਂ ਨੇ ਜਾਤ ਦੇ ਨਾਂ ’ਤੇ ਰਾਜਨੀਤੀ ਕਰਨ ਵਾਲਿਆਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਜਿਨ੍ਹਾਂ ਨੂੰ ਹਾਰ ਮਿਲੀ ਹੈ, ਉਨ੍ਹਾਂ ਨੂੰ ਇਸ ਸਦਮੇ ਵਿਚੋਂ ਬਾਹਰ ਆਉਣ ਲਈ ਕਈ ਮਹੀਨੇ ਲੱਗ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਰਾਜਨੀਤੀ ਨੂੰ ਸਮਝਦੇ ਹਨ, ਇਸ ਕਰ ਕੇ ਬਿਹਾਰ ਵਾਸੀਆਂ ਨੇ ਫਿਰਕਾਪ੍ਰਸਤੀ ਫੈਲਾਉਣ ਵਾਲਿਆਂ ਨੂੰ ਪਾਸੇ ਕਰ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਜਿਸ ਸੰਬੰਧ 'ਚ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਆਪਣੇ ਵਰਕਰਾਂ ਨੂੰ ਵੀ ਹਾਰ ਦੇ ਕਾਰਨ ਦੱਸਣ ਵਿਚ ਨਾਕਾਮ ਰਹੀਆਂ ਹਨ। ਜਿਸ ਦੌਰਾਨ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਨਾ ਇਸ ਦੇਸ਼ ਦੀ ਫਿਕਰ ਹੈ ਤੇ ਨਾ ਹੀ ਦੇਸ਼ ਵਾਸੀਆਂ ਦੀ ਤੇ ਕਾਂਗਰਸ ਦੀ ਤਰਜੀਹ ਦੇਸ਼ ਵਾਸੀਆਂ ਨਹੀਂ ਹਨ। ਬਿਹਾਰ ਵਿਚ ਐਨਡੀਏ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਰ ਦਾ ਠੀਕਰਾ ਹੋਰਾਂ ’ਤੇ ਭੰਨਣ ਦੀ ਥਾਂ ਸਵੈ ਪੜਚੋਲ ਕਰੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਮੋਦੀ ਦਾ ਦਾਅਵਾ: ਬਿਹਾਰ ਨੇ ਜਾਤ ਆਧਾਰਿਤ ਰਾਜਨੀਤੀ ਨੂੰ ਕੀਤਾ ਰੱਦ! — NRI Post