|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਵਧ ਰਹੀਆਂ ਹਨ ਕਤਲ ਦੀਆਂ ਵਾਰਦਾਤਾਂ

ਓਂਟਾਰੀਓ (ਵਿਕਰਮ ਸਹਿਜਪਾਲ) : ਕੈਨੇਡਾ ਦੇ ਬਰੈਂਪਟਨ ਤੇ ਮਿਸੀਸਾਗਾ 'ਚ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਪੀਲ ਪੁਲਸ ਵਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ 2018 'ਚ 9334 ਹਿੰਸਕ ਵਾਰਦਾਤਾਂ ਸਾਹਮਣੇ ਆਈਆਂ। 2017 'ਚ 8112 ਵਾਰਦਾਤਾਂ ਦਰਜ ਕੀਤੀਆਂ ਗਈਆਂ ਸਨ। ਹਿੰਸਕ ਅਪਰਾਧਾਂ 'ਚ ਸਭ ਤੋਂ ਜ਼ਿਆਦਾ ਕਤਲ ਦੀਆਂ ਵਾਰਦਾਤਾਂ ਰਹੀਆਂ। ਬੀਤੇ ਸਾਲ ਪੀਲ ਇਲਾਕੇ 'ਚ 26 ਲੋਕਾਂ ਦ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (ਵਿਕਰਮ ਸਹਿਜਪਾਲ) : ਕੈਨੇਡਾ ਦੇ ਬਰੈਂਪਟਨ ਤੇ ਮਿਸੀਸਾਗਾ 'ਚ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਪੀਲ ਪੁਲਸ ਵਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ 2018 'ਚ 9334 ਹਿੰਸਕ ਵਾਰਦਾਤਾਂ ਸਾਹਮਣੇ ਆਈਆਂ। 2017 'ਚ 8112 ਵਾਰਦਾਤਾਂ ਦਰਜ ਕੀਤੀਆਂ ਗਈਆਂ ਸਨ। ਹਿੰਸਕ ਅਪਰਾਧਾਂ 'ਚ ਸਭ ਤੋਂ ਜ਼ਿਆਦਾ ਕਤਲ ਦੀਆਂ ਵਾਰਦਾਤਾਂ ਰਹੀਆਂ। ਬੀਤੇ ਸਾਲ ਪੀਲ ਇਲਾਕੇ 'ਚ 26 ਲੋਕਾਂ ਦਾ ਕਤਲ ਹੋਇਆ ਸੀ ਤੇ 2017 'ਚ ਇਹ ਅੰਕੜਾ 16 ਸੀ। ਇਸ ਤਰ੍ਹਾਂ ਨਾਲ ਕਤਲ ਦੀਆਂ ਵਾਰਦਾਤਾਂ 'ਚ 58 ਫੀਸਦੀ ਦਾ ਵਾਧਾ ਹੋਇਆ ਹੈ।

ਸੰਬੰਧਿਤ ਖ਼ਬਰਾਂ

ਇਸੇ ਤਰ੍ਹਾਂ ਨਾਲ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ 'ਚ 29 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੀਤੇ ਸਾਲ ਲੁੱਟ ਦੀਆਂ ਕੁੱਲ 1051 ਵਾਰਦਾਤਾਂ ਸਾਹਮਣੇ ਆਈਆਂ ਜਦਕਿ 2017 'ਚ 903 ਵਾਰਦਾਤਾਂ ਦਰਜ ਕੀਤੀਆਂ ਗਈਆਂ। ਸਿਰਫ ਅਪਰਾਧਕ ਵਾਰਦਾਤਾਂ ਹੀ ਨਹੀਂ ਸਗੋਂ ਜਾਨਲੇਵਾ ਹਾਦਸਿਆਂ 'ਚ ਵੀ ਪਿਛਲੇ ਸਾਲ 36 ਫੀਸਦੀ ਦਾ ਵਾਧਾ ਹੋਇਆ। 2018 'ਚ 36 ਜਾਨਲੇਵਾ ਹਾਦਸੇ ਵਾਪਰੇ ਜਦਕਿ 2017 'ਚ ਇਨ੍ਹਾਂ ਦੀ ਗਿਣਤੀ 25 ਦਰਜ ਕੀਤੀ ਗਈ ਸੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!