|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕੈਪਿਟੋਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 100 ਤੋਂ ਜ਼ਿਆਦਾ ਆਰੋਪੀ ਗਿ੍ਫ਼ਤਾਰ

ਵਾਸ਼ਿੰਗਟਨ (ਦੇਵ ਇੰਦਰਜੀਤ) : ਕੈਪਿਟੋਲ ਸੰਸਦ ਚ ਛੇ ਜਨਵਰੀ ਨੂੰ ਹੋਏ ਹਮਲੇ ਦੇ ਮਾਮਲੇ 'ਚ ਹੁਣ ਤਕ 100 ਤੋਂ ਜ਼ਿਆਦਾ ਆਰੋਪੀਆਂ ਨੂੰ ਗਿ੍ਫ਼ਤਾਰ ਕਰ ਲਿਤਾ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਨੇ ਕੈਪੀਟਲ ਹਿਲ ਅਰਥਾਤ ਸੰਸਦ ਕੰਪਲੈਕਸ 'ਤੇ ਹੱਲਾ ਬੋਲਿਆ ਸੀ। ਕਰੀਬ ਚਾਰ ਘੰਟੇ ਚੱਲੀ ਹੁੱਲੜਬਾਜ਼ੀ ਦੌਰਾਨ ਰੱਜ ਕੇ ਭੰਨ-ਤੋੜ ਤੇ ਗੋਲ਼ੀਬਾਰੀ ਹੋਈ ਸੀ। ਇਸ 'ਚ ਪੰਜ ਲੋਕਾ

NRI Post Desk · 2141 ਦਿਨ ਪਹਿਲਾਂ · ਅੱਪਡੇਟ 2141 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਪਿਟੋਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 100 ਤੋਂ ਜ਼ਿਆਦਾ ਆਰੋਪੀ ਗਿ੍ਫ਼ਤਾਰ
📷 NRI Post Desk

ਵਾਸ਼ਿੰਗਟਨ (ਦੇਵ ਇੰਦਰਜੀਤ) : ਕੈਪਿਟੋਲ ਸੰਸਦ ਚ ਛੇ ਜਨਵਰੀ ਨੂੰ ਹੋਏ ਹਮਲੇ ਦੇ ਮਾਮਲੇ 'ਚ ਹੁਣ ਤਕ 100 ਤੋਂ ਜ਼ਿਆਦਾ ਆਰੋਪੀਆਂ ਨੂੰ ਗਿ੍ਫ਼ਤਾਰ ਕਰ ਲਿਤਾ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਨੇ ਕੈਪੀਟਲ ਹਿਲ ਅਰਥਾਤ ਸੰਸਦ ਕੰਪਲੈਕਸ 'ਤੇ ਹੱਲਾ ਬੋਲਿਆ ਸੀ। ਕਰੀਬ ਚਾਰ ਘੰਟੇ ਚੱਲੀ ਹੁੱਲੜਬਾਜ਼ੀ ਦੌਰਾਨ ਰੱਜ ਕੇ ਭੰਨ-ਤੋੜ ਤੇ ਗੋਲ਼ੀਬਾਰੀ ਹੋਈ ਸੀ। ਇਸ 'ਚ ਪੰਜ ਲੋਕਾਂ ਦੀ ਮੌਤ ਹੋਈ ਸੀ। ਹਮਲੇ 'ਚ ਦੌਰਾਨ ਸੰਸਦ 'ਚ ਬਾਇਡਨ ਦੀ ਜਿੱਤ 'ਤੇ ਮੋਹਰ ਲਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ।

ਉਪ ਰਾਸ਼ਟਰਪਤੀ ਮਾਈਕ ਪੈਂਸ ਨਾਲ ਵੀਰਵਾਰ ਨੂੰ ਬੈਠਕ ਦੌਰਾਨ ਐੱਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਦੱਸਿਆ, 'ਅਸੀਂ ਤੇ ਸਾਡੀਆਂ ਸਹਿਯੋਗੀ ਏਜੰਸੀਆਂ ਨੇ ਸੰਸਦ 'ਤੇ ਹਮਲੇ ਦੇ ਮਾਮਲੇ 'ਚ ਹੁਣ ਤਕ 100 ਤੋਂ ਜ਼ਿਆਦਾ ਲੋਕਾਂ ਨੂੰ ਅਪਰਾਧਿਕ ਸਰਗਰਮੀਆਂ 'ਚ ਗਿ੍ਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਅਣਗਿਣਤ ਜਾਂਚਾਂ ਚੱਲ ਰਹੀਆਂ ਹਨ। ਇਧਰ, ਨਿਆਂ ਵਿਭਾਗ ਨੇ ਦੱਸਿਆ ਕਿ ਕਾਨੂੰਨ ਇਨਫੋਰਸਮੈਂਟ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੁੱਲੜਬਾਜ਼ਾਂ ਦੀ ਪਛਾਣ ਲਈ ਇਕ ਲੱਖ 40 ਲੱਖ ਹਜ਼ਾਰ ਸੂਚਨਾਵਾਂ ਮਿਲੀਆਂ ਹਨ।

ਸੰਬੰਧਿਤ ਖ਼ਬਰਾਂ

ਸਾਬਕਾ ਫ਼ੌਜ ਤੇ ਪੁਲਿਸ ਅਧਿਕਾਰੀ ਰਹੇ ਸ਼ਾਮਿਲ

ਸੰਸਦ 'ਤੇ ਹਮਲਾ ਕਰਨ ਵਾਲੇ ਲੋਕਾਂ 'ਚ ਕਈ ਸਾਬਕਾ ਫ਼ੌਜੀ ਤੇ ਪੁਲਿਸ ਅਧਿਕਾਰੀ ਵੀ ਦੱਸੇ ਜਾ ਰਹੇ ਹਨ। ਇੰਟਰਨੈੱਟ ਮੀਡੀਆ ਪੋਸਟ ਤੇ ਵੀਡੀਓਜ਼ ਰਾਹੀਂ ਘੱਟੋ-ਘੱਟ 21 ਮੌਜੂਦਾ ਤੇ ਸਾਬਕਾ ਫ਼ੌਜੀਆਂ ਦੀ ਪਛਾਣ ਕੀਤੀ ਗਈ ਹੈ, ਜਦਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਇਸ ਤਰ੍ਹਾਂ ਦੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕਰ ਰਹੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!