|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

2,35,000 ਤੋਂ ਵੱਧ ਲੋਕਾਂ ਨੇ 2 ਹਫ਼ਤਿਆਂ 'ਚ ਛੱਡਿਆ ਸੀਰੀਆ : UN

ਬੇਰੂਤ (Vikram Sehajpal) : ਸੰਯੁਕਤ ਰਾਸ਼ਟਰ (ਯੂਏਨ) ਨੇ ਦੱਸਿਆ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ 2,35,000 ਤੋਂ ਵੱਧ ਲੋਕ ਪੱਛਮੀ ਸੀਰੀਆ ਨੂੰ ਤੋਂ ਪ੍ਰਵਾਸ ਕਰ ਗਏ ਹਨ। ਲੋਕਾਂ ਦੇ ਇਸ ਖ਼ੇਤਰ ਨੂੰ ਛੱਡਣ ਦਾ ਮੁੱਖ ਕਾਰਨ ਸੀਰੀਆ ਦੀ ਸਰਕਾਰ ਅਤੇ ਰੂਸ ਵੱਲੋਂ ਲਗਾਤਾਰ ਹਮਲਾ ਕੀਤਾ ਜਾਣਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਸਬੰਧੀ ਏਜੰਸੀ ਨੇ ਦੱਸਿਆ ਕਿ 12 ਦਸੰਬ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੇਰੂਤ (Vikram Sehajpal) : ਸੰਯੁਕਤ ਰਾਸ਼ਟਰ (ਯੂਏਨ) ਨੇ ਦੱਸਿਆ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ 2,35,000 ਤੋਂ ਵੱਧ ਲੋਕ ਪੱਛਮੀ ਸੀਰੀਆ ਨੂੰ ਤੋਂ ਪ੍ਰਵਾਸ ਕਰ ਗਏ ਹਨ। ਲੋਕਾਂ ਦੇ ਇਸ ਖ਼ੇਤਰ ਨੂੰ ਛੱਡਣ ਦਾ ਮੁੱਖ ਕਾਰਨ ਸੀਰੀਆ ਦੀ ਸਰਕਾਰ ਅਤੇ ਰੂਸ ਵੱਲੋਂ ਲਗਾਤਾਰ ਹਮਲਾ ਕੀਤਾ ਜਾਣਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਸਬੰਧੀ ਏਜੰਸੀ ਨੇ ਦੱਸਿਆ ਕਿ 12 ਦਸੰਬਰ ਤੋਂ 25 ਦਸੰਬਰ ਵਿਚਾਲੇ ਵੱਡੀ ਗਿਣਤੀ 'ਚ ਲੋਕਾਂ ਦੇ ਪ੍ਰਵਾਸ ਕਰਨ ਨਾਲ ਦੱਖਣੀ ਇਦਲੀਬ ਹਿੰਸਾ ਪੀੜਤ ਖ਼ੇਤਰ ਮਾਰੇਤ-ਅਲ-ਨੁਮਾਨ ਖ਼ੇਤਰ ਹੁਣ ਲਗਭਗ ਖਾਲੀ ਹੋ ਗਿਆ ਹੈ।

ਸੰਬੰਧਿਤ ਖ਼ਬਰਾਂ

ਰੂਸ ਦੀ ਹਮਾਇਤ ਪ੍ਰਾਪਤ ਸਰਕਾਰੀ ਬਲਾਂ ਨੇ ਅਗਸਤ 'ਚ ਜੰਗਬੰਦੀ ਦੀ ਉਲੰਘਣਾ ਸਬੰਧੀ ਸਮਝੌਤਾ ਅਤੇ ਤਣਾਅ ਘੱਟ ਕਰਨ ਲਈ ਤੁਰਕੀ, ਫਰਾਂਸ ਅਤੇ ਅਮਰੀਕਾ ਵੱਲੋਂ ਅਪੀਲ ਕੀਤੇ ਜਾਣ ਦੇ ਬਾਵਜੂਦ ਦਸੰਬਰ ਮਹੀਨੇ ਦੇ ਵਿਚਾਲੇ ਦੱਖਣੀ ਇਦਲੀਬ 'ਤੇ ਜੇਹਾਦੀਆਂ ਉੱਤੇ ਹਮਲਾ ਕੀਤਾ। ਫੌਜ ਨੇ 19 ਦਸੰਬਰ ਤੋਂ ਜਿਹਾਦੀਆਂ ਦੇ ਦਰਜਨਾਂ ਕਸਬਿਆਂ ਅਤੇ ਪਿੰਡਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।

ਇਸ ਦੌਰਾਨ ਹੋਈ ਹਿੰਸਾ ਦੇ ਦੌਰਾਨ ਸੈਕੜਾਂ ਲੋਕਾਂ ਦੀ ਮੌਤ ਹੋ ਗਈ।ਏਜੰਸੀ ਨੇ ਦੱਸਿਆ ਕਿ ਲਗਾਤਾਰ ਜਾਰੀ ਸੰਘਰਸ਼ ਨੇ ਖੇਤਰ ਤੇ ਹੋਰਨਾਂ ਨੇੜਲੇ ਇਲਾਕਿਆਂ ਤੋਂ ਲੋਕਾਂ ਦੇ ਪ੍ਰਵਾਸ 'ਚ ਵਾਧਾ ਕੀਤਾ ਹੈ।ਇਦਲੀਬ 'ਤੇ ਅੱਤਵਾਦੀ ਸੰਗਠਨ ਹਯਾਤ-ਤਹਰਿਰ-ਅਲ ਦਾ ਕਬਜ਼ਾ ਹੈ, ਜਿਸ ਦੇ ਮੁੱਖੀ ਨੇ ਜੇਹਾਦਿਆਂ ਅਤੇ ਸਰਕਾਰ ਵਿਰੋਧੀ ਬਲਾਂ ਤੋਂ ਰੂਸ ਤੇ ਸਰਕਾਰ ਵਿਰੁੱਧ ਲੜਨ ਦੀ ਅਪੀਲ ਕੀਤੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!