|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਾਂ ਦੇ ਪ੍ਰੇਮੀ ਨੇ ਧੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

ਪਟਿਆਲਾ : ਮਾਂ ਦੇ ਪ੍ਰੇਮੀ ਵਲੋਂ ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਦੀ ਮਾਂ ਪਤੀ ਤੋਂ ਅਲੱਗ ਹੋ ਕੇ ਬੱਚਿਆਂ ਸਮੇਤ ਆਪਣੇ ਪ੍ਰੇਮੀ ਨਾਲ ਰਹਿ ਰਹੀ ਸੀ, ਪਰ ਮਾਂ ਦੇ ਪ੍ਰੇਮੀ ਵਲੋਂ ਉਸ ਦੀ ਨਾਬਾਲਗ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਗਿਆ। ਮਾਂ ਨੂੰ ਇਸਦਾ ਪਤਾ ਉਦੋਂ ਲੱਗਿਆ ਜਦੋਂ ਤੜਕ ਸਵੇਰੇ ਆਪਣੇ ਪ੍ਰੇਮੀ ਨੂੰ ਬੱਚ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਿਆਲਾ : ਮਾਂ ਦੇ ਪ੍ਰੇਮੀ ਵਲੋਂ ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਦੀ ਮਾਂ ਪਤੀ ਤੋਂ ਅਲੱਗ ਹੋ ਕੇ ਬੱਚਿਆਂ ਸਮੇਤ ਆਪਣੇ ਪ੍ਰੇਮੀ ਨਾਲ ਰਹਿ ਰਹੀ ਸੀ, ਪਰ ਮਾਂ ਦੇ ਪ੍ਰੇਮੀ ਵਲੋਂ ਉਸ ਦੀ ਨਾਬਾਲਗ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਗਿਆ। ਮਾਂ ਨੂੰ ਇਸਦਾ ਪਤਾ ਉਦੋਂ ਲੱਗਿਆ ਜਦੋਂ ਤੜਕ ਸਵੇਰੇ ਆਪਣੇ ਪ੍ਰੇਮੀ ਨੂੰ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦੇਖਿਆ। ਬੱਚੀ ਨੇ ਰੋਂਦੇ ਹੋਏ ਮਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਥਾਣਾ ਪੁਲਿਸ ਗੇਟ ਦੀ ਪੁਲਿਸ ਨੇ ਰਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।

ਸੰਬੰਧਿਤ ਖ਼ਬਰਾਂ

ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਤਿੰਨ ਬੱਚਿਆਂ ਨਾਲ ਰਜਿੰਦਰ ਸਿੰਘ ਕੋਲ ਰਹਿ ਰਹੀ ਹੈ ਤੇ ਉਸਦੇ ਬੱਚੇ ਨੂੰ ਵੀ ਸਾਂਭ ਰਹੀ ਹੈ। ਉਹ ਤੇ ਰਜਿੰਦਰ ਸਿੰਘ ਦੋਵੇਂ ਨੌਕਰੀ ਕਰਦੇ ਹਨ। ਬੀਤੇ ਦਿਨ ਜਦੋਂ ਉਹ ਤੜਕ ਸਵੇਰੇ ਉੱਠੀ ਤਾਂ ਦੇਖਿਆ ਕਿ ਰਜਿੰਦਰ ਉਸ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ, ਫੜੇ ਜਾਣ 'ਤੇ ਰਜਿੰਦਰ ਘਰੋਂ ਚਲਾ ਗਿਆ ਜਿਸ ਤੋਂ ਬਾਅਦ ਬੱਚੀ ਨੇ ਰੋਂਦੇ ਹੋਏ ਸਾਰੀ ਘਟਨਾ ਦੱਸੀ ਸੀ। ਰਜਿੰਦਰ ਸਿੰਘ ਇਸ ਤੋਂ ਪਹਿਲਾਂ ਤਿੰਨ ਵਾਰੀ ਉਸ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ। ਇਸ ਬਾਰੇ ਮਾਂ ਨੂੰ ਦੱਸਣ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ ਜਿਸ ਕਰਕੇ ਕਈ ਦਿਨ ਬੱਚੀ ਆਪਣੀ ਮਾਂ ਨੂੰ ਵੀ ਇਸ ਬਾਰੇ ਨਾ ਦੱਸ ਸਕੀ।

ਪੀੜਤ ਬੱਚੀ ਵਲੋਂ ਰਜਿੰਦਰ ਦੀਆਂ ਹਰਕਤਾਂ ਬਾਰੇ ਮਾਂ ਨੂੰ ਦੱਸਣ ਤੋਂ ਰੋਕਣ ਲਈ ਡਰਾਇਆ ਧਮਕਾਇਆ ਵੀ ਜਾਂਦਾ ਸੀ। ਐਨਾ ਹੀ ਨਹੀਂ ਬੱਚੀ 'ਤੇ ਦਬਾਅ ਬਣਾਉਣ ਲਈ ਉਸਦੀ ਮਾਂ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬੱਚੀ ਦੀ ਮਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਰਜਿੰਦਰ ਬਿਨਾਂ ਕਿਸੇ ਗੱਲ ਤੋਂ ਝਗੜਾ ਕਰਦਾ ਤੇ ਫਿਰ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕਰਦਾ ਸੀ। ਇਹ ਸਭ ਲੜਾਈ-ਝਗੜਾ ਉਹ ਬੱਚੀ ਦੇ ਸਾਹਮਣੇ ਕਰਦਾ ਸੀ ਤਾਂ ਜੋ ਉਹ ਚੁੱਪ ਰਹੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!