|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਵਰਕਰ ਯੂਨੀਅਨ ਵੱਲੋਂ ਪਾਣੀ ਵਾਲੀ ਟੈਂਕੀ 'ਤੇ ਲਾਇਆ ਧਰਨਾ ਅੱਜ ਛੇਵੇਂ ਦਿਨ 'ਚ ਦਾਖ਼ਲ

ਮਾਲੇਰਕੋਟਲਾ : ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਿੰਡ ਭੋਗੀਵਾਲ ਦੀ ਪਾਣੀ ਵਾਲੀ ਟੈਂਕੀ 'ਤੇ ਲਾਇਆ ਧਰਨਾ ਅੱਜ ਛੇਵੇਂ ਦਿਨ 'ਚ ਦਾਖ਼ਲ ਹੋ ਗਿਆ। ਮੰਗਲਵਾਰ ਯੂਨੀਅਨ ਵੱਲੋਂ 3 ਜੁਲਾਈ ਨੂੰ ਮਾਲੇਰਕੋਟਲਾ-ਲੁਧਿਆਣਾ ਸੜਕ 'ਤੇ ਧਰਨਾ ਦੇ ਕੇ ਜਾਨਾਂ ਦੇਣ ਐਲਾਨ ਤੋਂ ਬਾਅਦ ਹਰਕਤ 'ਚ ਆਏ ਪ੍ਰਸ਼ਾਸਨ ਨੇ ਵਿਭਾਗ ਦੇ ਮੁਖੀ ਅਮਿਤ ਤਲਵਾਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮਾਲੇਰਕੋਟਲਾ : ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਿੰਡ ਭੋਗੀਵਾਲ ਦੀ ਪਾਣੀ ਵਾਲੀ ਟੈਂਕੀ 'ਤੇ ਲਾਇਆ ਧਰਨਾ ਅੱਜ ਛੇਵੇਂ ਦਿਨ 'ਚ ਦਾਖ਼ਲ ਹੋ ਗਿਆ। ਮੰਗਲਵਾਰ ਯੂਨੀਅਨ ਵੱਲੋਂ 3 ਜੁਲਾਈ ਨੂੰ ਮਾਲੇਰਕੋਟਲਾ-ਲੁਧਿਆਣਾ ਸੜਕ 'ਤੇ ਧਰਨਾ ਦੇ ਕੇ ਜਾਨਾਂ ਦੇਣ ਐਲਾਨ ਤੋਂ ਬਾਅਦ ਹਰਕਤ 'ਚ ਆਏ ਪ੍ਰਸ਼ਾਸਨ ਨੇ ਵਿਭਾਗ ਦੇ ਮੁਖੀ ਅਮਿਤ ਤਲਵਾਰ ਨਾਲ 4 ਜੁਲਾਈ ਦੀ ਬੈਠਕ ਤੈਅ ਕਰਵਾਈ। ਇਸ ਉਪਰੰਤ ਯੂਨੀਅਨ ਨੇ 3 ਜੁਲਾਈ ਐਕਸ਼ਨ ਮੁਲਤਵੀ ਕਰ ਦਿੱਤਾ। ਅੱਜ ਯੂਨੀਅਨ ਦੇ ਪ੍ਰਧਾਨ ਵੱਲੋਂ ਜਾਰੀ ਪ੍ਰਰੈੱਸ ਨੋਟ 'ਚ ਐਲਾਨ ਕੀਤਾ ਸੀ ਕਿ ਮੋਟੀਵੇਟਰ ਤਿੰਨ ਜੁਲਾਈ ਸੜਕ 'ਤੇ ਧਰਨਾ ਦੇ ਕੇ ਆਪਣੀਆਂ ਜਾਨਾਂ ਦੇਣਗੇ।

ਸੰਬੰਧਿਤ ਖ਼ਬਰਾਂ

ਜੇਕਰ ਪ੍ਰਸ਼ਾਸਨ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਟੈਂਕੀ 'ਤੇ ਚੜ੍ਹੇ ਮੋਟੀਵੇਟਰ ਟੈਂਕੀ ਤੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਦੇਣਗੇ। ਮੋਟੀਵੇਟਰਾਂ ਦੇ ਇਸ ਐਲਾਨ ਉਪਰੰਤ ਪੁਲਿਸ ਕਪਤਾਨ ਮਾਲੇਰਕੋਟਲਾ, ਐੱਸਡੀਐੱਮ ਮਾਲੇਰਕੋਟਲਾ, ਜਲ ਪੂਰਤੀ ਅਤੇ ਸੈਨੀਟੇਸ਼ਨ ਵਿਭਾਗ ਦੇ ਐੱਸਈ ਨੇ ਧਰਨਾ ਸਥਾਨ 'ਤੇ ਪੁੱਜ ਕੇ ਧਰਨਾਕਾਰੀਆਂ ਦੇ ਵਫ਼ਦ ਦੀ ਵਿਭਾਗ ਦੇ ਮੁਖੀ ਅਮਿਤ ਤਲਵਾਰ ਨਾਲ 4 ਜੁਲਾਈ ਦੀ ਬੈਠਕ ਤੈਅ ਕਰਵਾਈ। ਇਸਤੋਂ ਬਾਅਦ ਯੂਨੀਅਨ ਨੇ ਆਪਣਾ 3 ਜੁਲਾਈ ਦਾ ਐਕਸ਼ਨ ਮੁਲਤਵੀ ਕਰ ਦਿੱਤਾ ਹੈ। ਸੂਬਾ ਪ੍ਰਧਾਨ ਗੁਰਪ੍ਰਰੀਤ ਸਿੰਘ ਸੋਢੀ ਫ਼ਤਹਿਗੜ੍ਹ ਸਾਹਿਬ ਸਮੇਤ ਯੂਨੀਅਨ ਕਾਰਕੰੁਨ ਕੁਲਜੀਤ ਕੌਰ ਫ਼ਤਹਿਗੜ੍ਹ ਸਾਹਿਬ, ਅਮਨਦੀਪ ਕੌਰ ਬਠਿੰਡਾ, ਕੁਲਦੀਪ ਸਿੰਘ ਬਰਨਾਲਾ, ਅਮਨਦੀਪ ਸਿੰਘ ਤਰਨਤਾਰਨ, ਮਾਹੀ ਪਠਾਨਕੋਟ ਅਤੇ ਤਰਨਵੀਰ ਕੌਰ ਤਰਨਤਾਰਨ ਟੈਂਕੀ 'ਤੇ ਹੀ ਬੈਠੇ।

ਨੌਜਵਾਨ ਆਗੂ ਤੇ ਸਮਾਜ ਸੇਵਕ ਜਸਵੀਰ ਸਿੰਘ ਸੀਰਾ ਬਨਭੌਰਾ ਨੇ ਧਰਨਾ ਸਥਾਨ 'ਤੇ ਪੁੱਜ ਕੇ ਕਿਹਾ ਕਿ ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਯੂਨੀਅਨ ਪੰਜਾਬ ਦੇ ਧਰਨੇ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰੀ ਤੰਤਰ ਦੀ ਅਣਦੇਖੀ ਦਾ ਸ਼ਿਕਾਰ ਹੋਏ ਨੌਜਵਾਨ ਧੀਆਂ ਪੁੱਤ ਵਾਲੇ ਹਨ। ਇਸ ਲਈ ਇਨ੍ਹਾਂ ਨੂੰ ਇਨਸਾਫ਼ ਮਿਲਣਾ ਜ਼ਰੂਰੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!