|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

MS Dhoni ਨੇ ਆਪਣੀ ਪਤਨੀ ਸਾਕਸ਼ੀ ਧੋਨੀ ਨੂੰ ਕੀਤਾ ਟਰੋਲ, ਦੇਖ ਕੇ ਵੀ ਨਹੀਂ ਪੜ੍ਹਿਆ ਗਿਆ ਇਹ ਡਾਇਲਾਗ

ਮੀਡੀਆ ਡੈਸਕ: ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਵਰਲਡ ਕੱਪ 2019 ਦੇ ਸੈਮੀਫਾਈਨਲ ਤੋਂ ਬਾਅਦ ਇਕ ਵੀ ਮੈਚ ਨਹੀਂ ਖੇਡਣ ਵਾਲੇ ਐੱਮਐੱਸ ਧੋਨੀ ਲਗਾਤਾਰ ਖ਼ਬਰਾਂ 'ਚ ਬਣੇ ਹੋਏ ਹਨ। ਇਸ ਵਾਰ ਧੋਨੀ ਨੇ ਆਪਣੀ ਪਤਨੀ ਸਾਕਸ਼ੀ ਧੋਨੀ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਧੋਨੀ ਨੇ ਇਕ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਵਰਲਡ ਕੱਪ 2019 ਦੇ ਸੈਮੀਫਾਈਨਲ ਤੋਂ ਬਾਅਦ ਇਕ ਵੀ ਮੈਚ ਨਹੀਂ ਖੇਡਣ ਵਾਲੇ ਐੱਮਐੱਸ ਧੋਨੀ ਲਗਾਤਾਰ ਖ਼ਬਰਾਂ 'ਚ ਬਣੇ ਹੋਏ ਹਨ। ਇਸ ਵਾਰ ਧੋਨੀ ਨੇ ਆਪਣੀ ਪਤਨੀ ਸਾਕਸ਼ੀ ਧੋਨੀ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਧੋਨੀ ਨੇ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਸਾਕਸ਼ੀ ਇਕ ਡਾਇਲਾਗ ਨਹੀਂ ਬੋਲ ਪਾ ਰਹੀ ਹੈ।

ਕ੍ਰਿਕਟ ਤੋਂ ਦੂਰ ਚੱਲ ਰਹੇ ਐੱਮਐੱਸ ਧੋਨੀ ਲਾਨ ਟੈਨਿਸ ਦਾ ਟੂਰਨਾਮੈਂਟ ਜਿੱਤ ਚੁੱਕੇ ਹਨ। ਵਾਪਸੀ 'ਤੇ ਧੋਨੀ ਨੇ ਕਿਹਾ ਸੀ ਕਿ ਜਨਵਰੀ 'ਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਦੋਂ ਵਾਪਸੀ ਕਰਨ ਵਾਲੇ ਹਨ। ਇਸ ਵਿਚਕਾਰ ਧੋਨੀ ਨੇ ਪਤਨੀ ਸਾਕਸ਼ੀ ਦਾ ਇਕ ਦਿਲਚਸਪ ਵੀਡੀਓ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜੋ ਇਕ ਕਰੀਬ ਇਕ ਸਾਲ ਪੁਰਾਣਾ ਹੈ।

ਐਡ ਸ਼ੂਟ ਦਾ ਹੈ ਵੀਡੀਓ

ਸੰਬੰਧਿਤ ਖ਼ਬਰਾਂ

ਧੋਨੀ ਤੇ ਸਾਕਸ਼ੀ ਦਾ ਇਹ ਵੀਡੀਓ ਇਕ ਐਡ ਸ਼ੂਟ ਦਾ ਹੈ। ਧੋਨੀ ਮਾਸਟਰਕਾਰਡ ਦੇ ਵਿਗਿਆਪਨ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸਾਕਸ਼ੀ ਵੀ ਸੀ। ਧੋਨੀ ਜਦੋਂ ਇਕ ਲਾਈਨ ਦਾ ਡਾਇਲਾਗ ਸਹੀ ਤੋਂ ਬੋਲ ਨਹੀਂ ਪਾ ਰਹੇ ਸਨ ਤਾਂ ਪਤਨੀ ਸਾਕਸ਼ੀ ਨੇ ਕਿਹਾ ਕਿ ਇਹ ਕਿੰਨਾ ਆਸਾਨ ਡਾਇਲਾਗ ਹੈ ਪਰ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਪੜ੍ਹ ਕੇ ਇਸ ਡਾਇਲਾਗ ਨੂੰ ਬੋਲੇ ਤਾਂ ਉਨ੍ਹਾਂ ਤੋਂ ਵੀ ਇਹ ਨਹੀਂ ਹੋਇਆ ਜਿਸ ਨੂੰ ਲੈ ਕੇ ਧੋਨੀ ਨੇ ਉਨ੍ਹਾਂ ਨੂੰ ਟਰੋਲ ਕੀਤਾ ਕਿ ਤੁਹਾਡੇ ਤੋਂ ਨਹੀਂ ਲਿਖਿਆ ਹੋਇਆ ਵੀ ਨਹੀਂ ਪੜ੍ਹਿਆ ਜਾ ਰਿਹਾ।

Video Link: https://www.instagram.com/p/B6IeZOAl5CG/?utm_source=ig_web_copy_link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!