|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਿਊਜ਼ੀਲੈਂਡ 'ਚ ਭਾਰਤੀ ਨੇ ਹਾਸਲ ਕੀਤਾ ਹਾਈ ਕਮਿਸ਼ਨਰ ਦਾ ਦਰਜਾ

2 ਮਾਰਚ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

2 ਮਾਰਚ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਨਿਊਜ਼ੀਲੈਂਡ ਦੇ ਸੂਬੇ ਵਲਿੰਗਟਨ 'ਚ ਭਾਰਤੀ ਵਿਅਕਤੀ ਮੁਕਤੇਸ਼ ਕੁਮਾਰ ਪ੍ਰਦੇਸ਼ੀ ਨੂੰ ਉਹ ਕਮਿਸ਼ਨਰ ਵਜੋਂ ਚੁਣ ਲਿਆ ਗਿਆ ਹੈ | ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਆਪਣੀ ਵੈੱਬਸਾਈਟ 'ਤੇ ਵੀ ਕਰ ਦਿੱਤੀ ਹੈ। ਉਹ ਜੂਨ-ਜੁਲਾਈ 'ਚ ਆਪਣਾ ਅਹੁਦਾ ਸੰਭਾਲ ਸਕਦੇ ਹਨ। ਉਹ ਅਪ੍ਰੈਲ 2016 ਤੋਂ ਮੈਕਸੀਕੋ ਦੇ ਅੰਬੈਸਡਰ ਚਲੇ ਆ ਰਹੇ ਹਨ।

ਸੰਬੰਧਿਤ ਖ਼ਬਰਾਂ

ਇਸ ਤੋਂ ਪਹਿਲਾਂ ਉਹ ਉਥੇ 1993-95 ਵਿਚ ਤੀਜੇ ਅਤੇ ਦੂਜੇ ਸੈਕਟਰੀ ਰਹਿ ਚੁੱਕੇ ਹਨ। ਪ੍ਰਦੇਸ਼ੀ ਭਾਰਤ ਦੇ ਚੀਫ ਪਾਸਪੋਰਟ ਅਫਸਰ ਵੀ ਰਹਿ ਚੁੱਕੇ ਹਨ। ਉਹ ਪਾਸਪੋਰਟ ਸੇਵਾ ਪ੍ਰਾਜੈਕਟ ਦੇ ਵਿਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਜਕਾਰਤਾ ਵਿਖੇ ਵੀ ਉਹ ਡਿਪਟੀ ਹੈੱਡ ਰਹਿ ਚੁੱਕੇ ਹਨ।

ਉਹਨਾਂ ਨੇ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਸਪੈਨਿਸ਼ ਵਿਚ ਵੀ ਉਨ੍ਹਾਂ ਯੂਨੀਵਰਸਿਟੀ ਆਫ ਮੈਕਸੀਕੋ ਤੋਂ ਐਡਵਾਂਸ ਡਿਪਲੋਮਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁਕਤੇਸ਼ ਦੀ ਪਤਨੀ ਰਾਖੀ ਪ੍ਰਦੇਸ਼ੀ ਅਤੇ ਉਸਦੀਆਂ ਦੋ ਬੇਟੀਆਂ ਵੀ ਹਨ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!