|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

IPL T20 : ਮੁੰਬਈ ਨੇ ਦਿੱਲੀ ਨੂੰ 40 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਵੀਰਵਾਰ ਨੂੰ ਆਈ. ਪੀ. ਐੱਲ.-12 ਦਾ ਮੁਕਾਬਲਾ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਗਿਆ| ਪੰਡਯਾ ਭਰਾਵਾਂ ਕਰੁਣਾਲ (ਅਜੇਤੂ 37) ਤੇ ਹਾਰਦਿਕ (32) ਦੀ ਆਖਰੀ ਓਵਰਾਂ ਵਿਚ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਲੈੱਗ ਸਪਿਨਰ ਰਾਹੁਲ ਚਾਹਰ (19 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਇੰਡੀਅਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਵੀਰਵਾਰ ਨੂੰ ਆਈ. ਪੀ. ਐੱਲ.-12 ਦਾ ਮੁਕਾਬਲਾ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਗਿਆ| ਪੰਡਯਾ ਭਰਾਵਾਂ ਕਰੁਣਾਲ (ਅਜੇਤੂ 37) ਤੇ ਹਾਰਦਿਕ (32) ਦੀ ਆਖਰੀ ਓਵਰਾਂ ਵਿਚ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਲੈੱਗ ਸਪਿਨਰ ਰਾਹੁਲ ਚਾਹਰ (19 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਨੇ 5 ਵਿਕਟਾਂ 'ਤੇ 168 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਦਿੱਲੀ ਨੂੰ ਬਿਨਾਂ ਵਿਕਟ ਗੁਆਏ ਉਸਦੀ 49 ਦੌੜਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਚਾਹਰ ਦੇ ਕਹਿਰ ਨਾਲ 9 ਵਿਕਟਾਂ 'ਤੇ 128 ਦੌੜਾਂ 'ਤੇ ਰੋਕ ਲਿਆ।

ਸੰਬੰਧਿਤ ਖ਼ਬਰਾਂ

ਮੁੰਬਈ ਦੀ 9 ਮੈਚਾਂ ਵਿਚ ਇਹ ਛੇਵੀਂ ਜਿੱਤ ਹੈ ਤੇ ਉਹ 12 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਦਿੱਲੀ ਨੂੰ 9 ਮੈਚਾਂ ਵਿਚੋਂ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਦੇ ਖਾਤੇ ਵਿਚ ਹੁਣ 10 ਅੰਕ ਹਨ। ਦਿੱਲੀ ਨੇ ਪਿਛਲੇ ਸਾਲ ਇਸੇ ਮੈਦਾਨ 'ਤੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ ਸੀ ਪਰ ਇਸ ਵਾਰ ਉਸ ਨੂੰ ਚੋਟੀਕ੍ਰਮ ਦੀ ਨਾਕਾਮੀ ਨਾਲ ਹਾਰ ਝੱਲਣੀ ਪਈ। ਮੁੰਬਈ ਨੇ ਇਸ ਜਿੱਤ ਨਾਲ ਦਿੱਲੀ ਵਿਰੁੱਧ 24 ਮੈਚਾਂ ਵਿਚ ਅੰਕੜਾ 12-12 ਕਰ ਲਿਆ ਹੈ। ਮੁੰਬਈ ਦੀ ਜਿੱਤ ਨਾਲ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਕਾਫੀ ਖੁਸ਼ ਹੋਇਆ, ਜਿਹੜਾ ਮੁੰਬਈ ਦੇ ਡਗ ਆਊਟ ਵਿਚ ਬੈਠਾ ਸੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!