|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਵਿਚ ਗਿ੍ਫਤਾਰ ਕੀਤੇ 8 ਮੁਲਜ਼ਮਾਂ ਬਰੀ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਵਿਚ ਕਪੂਰਥਲਾ ਪੁਲਿਸ ਵੱਲੋਂ ਗਿ੍ਫਤਾਰ ਕੀਤੇ 8 ਮੁਲਜ਼ਮਾਂ ਨੂੰ ਐਡੀਸ਼ਨਲ ਸੈਸ਼ਨ ਜੱਜ ਮਨੀਸ਼ ਅਰੋੜਾ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਨਵਰੀ 2015 'ਚ ਗੈਂਗਸਟਰ ਸੁੱਖਾ ਕਾਹਲਵਾਂ ਦਾ ਦਿਨ-ਦਿਹਾੜੇ ਪੁਲਿਸ ਸੁਰੱਖਿਆ 'ਚ ਫਗਵਾੜਾ ਨੇੜੇ ਉਸ ਸਮੇਂ ਕਤਲ ਕਰ ਦ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਵਿਚ ਕਪੂਰਥਲਾ ਪੁਲਿਸ ਵੱਲੋਂ ਗਿ੍ਫਤਾਰ ਕੀਤੇ 8 ਮੁਲਜ਼ਮਾਂ ਨੂੰ ਐਡੀਸ਼ਨਲ ਸੈਸ਼ਨ ਜੱਜ ਮਨੀਸ਼ ਅਰੋੜਾ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਨਵਰੀ 2015 'ਚ ਗੈਂਗਸਟਰ ਸੁੱਖਾ ਕਾਹਲਵਾਂ ਦਾ ਦਿਨ-ਦਿਹਾੜੇ ਪੁਲਿਸ ਸੁਰੱਖਿਆ 'ਚ ਫਗਵਾੜਾ ਨੇੜੇ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਸ ਨੂੰ ਜਲੰਧਰ 'ਚ ਅਦਾਲਤੀ ਪੇਸ਼ੀ ਤੋਂ ਬਾਅਦ ਨਾਭਾ ਜੇਲ੍ਹ ਲਿਆਇਆ ਜਾ ਰਿਹਾ ਸੀ।

ਸੰਬੰਧਿਤ ਖ਼ਬਰਾਂ

ਇਸ ਮਾਮਲੇ 'ਚ ਥਾਣਾ ਸਦਰ ਫਗਵਾੜਾ ਪੁਲਿਸ ਨੇ 8 ਮੁਲਜ਼ਮਾਂ ਕੁਲਪ੍ਰੀਤ ਦਿਓਲ, ਗੁਰਪ੍ਰੀਤ ਸਿੰਘ ਸੇਖੋਂ, ਰਮਨਦੀਪ ਸਿੰਘ, ਤੀਰਥ ਢਿੱਲਵਾਂ, ਸੋਨੂੰ ਬੱਬੂ, ਫੋਗਾ, ਘੁੱਗੀ ਅਤੇ ਸਾਬਾ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਇਕ ਵਿਸ਼ੇਸ਼ ਪੁਲਿਸ ਆਪ੍ਰੇਸ਼ਨ ਦੌਰਾਨ ਸਾਰੇ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਸੀ।

ਕਰੀਬ 4 ਸਾਲ ਤਕ ਚੱਲੀ ਅਦਾਲਤੀ ਕਾਰਵਾਈ ਦੌਰਾਨ ਜਿੱਥੇ ਕੇਸ ਨਾਲ ਜੁੜੇ ਕਈ ਪ੍ਮੁੱਖ ਗਵਾਹ ਮੁਕਰ ਗਏ, ਉਥੇ ਹੀ ਮੌਕੇ 'ਤੇ ਤਾਇਨਾਤ ਪੁਲਿਸ ਟੀਮ ਦੇ ਕੁਝ ਮੁਲਾਜ਼ਮ ਵੀ ਗਵਾਹੀ ਦੇਣ ਤੋਂ ਪਿੱਛੇ ਹੱਟ ਗਏ। ਪੁਲਿਸ ਨੇ ਅਮਰੀਕਾ 'ਚ ਰਹਿੰਦੇ ਸੁੱਖਾ ਦੇ ਪਿਤਾ ਨੂੰ ਗਵਾਹੀ ਦੇਣ ਲਈ ਕਈ ਵਾਰ ਮੈਸੇਜ ਭੇਜਿਆ ਪਰ ਉਹ ਵੀ ਕੁਝ ਕਾਰਨਾਂ ਕਾਰਨ ਗਵਾਹੀ ਦੇਣ ਨਹੀ ਆਏ। ਜਿਸ ਕਾਰਨ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਕਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!