|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸਮੁੰਦਰ 'ਚ ਉਤਰੇ ਨਾਸਾ ਦੇ ਦੋ ਪੁਲਾੜ ਯਾਤਰੀ, 45 ਸਾਲਾਂ 'ਚ ਪਹਿਲੀ ਵਾਰ ਹੋਇਆ ਇਹ...

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : 45 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਨਾਸਾ ਦਾ ਕੋਈ ਪੁਲਾੜ ਯਾਤਰੀ ਖਾੜੀ ਵਿੱਚ ਉਤਰਿਆ ਹੈ। ਸਪੇਸਐਕਸ ਕਰੂ ਡ੍ਰੈਗਨ ਐਂਡੇਵਰ ਦੇ ਚਾਰ ਮੁੱਖ ਪੈਰਾਸ਼ੂਟ ਹੌਲੀ-ਹੌਲੀ ਹੇਠਾਂ ਉਤਰ ਗਏ ਜਦੋਂ ਸਪੇਸਸ਼ਿਪ ਦੁਪਹਿਰ 2:48 ਵਜੇ ਪੈਨਸਕੋਲਾ ਦੇ ਤੱਟ ਤੋਂ ਉਤਰਿਆ। ਦੋ ਪੁਲਾੜ ਯਾਤਰੀਆਂ ਵਿੱਚੋਂ ਇੱਕ ਡੌਗ ਹਰਲੇ ਨੇ ਕਿਹਾ, "ਇਹ ਸਾਡੇ ਲਈ ਸਚਮੁੱਚ ਮ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : 45 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਨਾਸਾ ਦਾ ਕੋਈ ਪੁਲਾੜ ਯਾਤਰੀ ਖਾੜੀ ਵਿੱਚ ਉਤਰਿਆ ਹੈ। ਸਪੇਸਐਕਸ ਕਰੂ ਡ੍ਰੈਗਨ ਐਂਡੇਵਰ ਦੇ ਚਾਰ ਮੁੱਖ ਪੈਰਾਸ਼ੂਟ ਹੌਲੀ-ਹੌਲੀ ਹੇਠਾਂ ਉਤਰ ਗਏ ਜਦੋਂ ਸਪੇਸਸ਼ਿਪ ਦੁਪਹਿਰ 2:48 ਵਜੇ ਪੈਨਸਕੋਲਾ ਦੇ ਤੱਟ ਤੋਂ ਉਤਰਿਆ। ਦੋ ਪੁਲਾੜ ਯਾਤਰੀਆਂ ਵਿੱਚੋਂ ਇੱਕ ਡੌਗ ਹਰਲੇ ਨੇ ਕਿਹਾ, "ਇਹ ਸਾਡੇ ਲਈ ਸਚਮੁੱਚ ਮਾਣ ਵਾਲੀ ਗੱਲ ਹੈ।" ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਮਹੀਨੇ ਪਹਿਲਾਂ ਕੈਪਸੂਲ ਲਾਂਚ ਕਰਨ ਫਲੋਰਿਡਾ ਗਏ ਸੀ, ਉਨ੍ਹਾਂ ਨੇ ਇਸ ਦੀ ਸੁਰੱਖਿਅਤ ਵਾਪਸੀ ਦੀ ਸ਼ਲਾਘਾ ਕੀਤੀ ਹੈ।

ਸੰਬੰਧਿਤ ਖ਼ਬਰਾਂ

ਟਰੰਪ ਨੇ ਕਿਹਾ, "ਸਾਰਿਆਂ ਦਾ ਧੰਨਵਾਦ ! ਨਾਸਾ ਦੇ ਪੁਲਾੜ ਯਾਤਰੀ ਦੋ ਮਹੀਨੇ ਦੇ ਮਿਸ਼ਨ ਤੋਂ ਬਾਅਦ ਧਰਤੀ ਉੱਤੇ ਪਰਤ ਆਏ ਹਨ।" ਜਾਣਕਾਰੀ ਮੁਤਾਬਕ 2011 ਵਿੱਚ ਆਖਰੀ ਪੁਲਾੜ ਸ਼ਟਲ ਦੇ ਉਡਾਣ ਭਰ ਤੋਂ ਬਾਅਦ ਤੋਂ ਹੀ ਅਮਰੀਕਾ ਨੂੰ ਇਸ ਮਕਸਦ ਲਈ ਰੂਸ ਉੱਤੇ ਨਿਰਭਰ ਰਹਿਣਾ ਪਿਆ ਹੈ। ਇਹ ਮਿਸ਼ਨ ਐਲਨ ਮਸਕ ਦੇ ਸਪੇਸਐਕਸ ਲਈ ਵੀ ਵੱਡੀ ਜਿੱਤ ਹੈ। ਅਮਰੀਕਾ ਨੇ ਦੋਵਾਂ ਕੰਪਨੀਆਂ ਨੂੰ ਉਨ੍ਹਾਂ ਦੇ "ਸਪੇਸ ਟੈਕਸੀ" ਦੇ ਠੇਕਿਆਂ ਲਈ ਤਕਰੀਬਨ 7 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ। ਹਾਲਾਂਕਿ, ਏਅਰਸਪੇਸ ਦਿੱਗਜ ਬੋਇੰਗ ਦੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!