|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨੈਸ਼ਨਲ ਕਾਲਜ ਫਾਰ ਵਿਮੈਨ ਪਿਛਲੇ ਕਾਫ਼ੀ ਸਮੇਂ ਤੋਂ ਫੰਡਾਂ 'ਚ ਗੜਬੜੀ ਤੇ ਘਪਲੇਬਾਜ਼ੀ ਨੂੰ ਲੈ ਕੇ ਚਰਚਾਵਾਂ ਦਾ ਵਿਸ਼ਾ ਬਣਿਆ

ਸ਼੍ਰੀ ਮਾਛੀਵਾੜਾ ਸਾਹਿਬ (ਇੰਦਰਜੀਤ ਸਿੰਘ) : ਸਥਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਪਿਛਲੇ ਕਾਫ਼ੀ ਸਮੇਂ ਤੋਂ ਫੰਡਾਂ 'ਚ ਗੜਬੜੀ ਤੇ ਘਪਲੇਬਾਜ਼ੀ ਨੂੰ ਲੈ ਕੇ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਇਸ ਮਾਮਲੇ 'ਚ ਪ੍ਰਬੰਧਕ ਕਮੇਟੀ ਨੇ 1.75 ਕਰੋੜ ਤੋਂ ਵੱਧ ਦੀ ਘਪਲੇਬਾਜ਼ੀ ਦੀ ਖੁਲਾਸਾ ਕਰਦਿਆਂ ਪਿ੍ਰੰਸੀਪਲ ਨੂੰ ਦੋਸ਼ ਪੱਤਰ ਜਾਰੀ ਕੀਤਾ ਹੈ।ਨੈਸ਼ਨਲ ਕਾਲਜ ਫਾਰ ਵਿਮੈਨ ਦੀ ਪ੍ਰਬੰਧਕ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ਼੍ਰੀ ਮਾਛੀਵਾੜਾ ਸਾਹਿਬ (ਇੰਦਰਜੀਤ ਸਿੰਘ) : ਸਥਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਪਿਛਲੇ ਕਾਫ਼ੀ ਸਮੇਂ ਤੋਂ ਫੰਡਾਂ 'ਚ ਗੜਬੜੀ ਤੇ ਘਪਲੇਬਾਜ਼ੀ ਨੂੰ ਲੈ ਕੇ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਇਸ ਮਾਮਲੇ 'ਚ ਪ੍ਰਬੰਧਕ ਕਮੇਟੀ ਨੇ 1.75 ਕਰੋੜ ਤੋਂ ਵੱਧ ਦੀ ਘਪਲੇਬਾਜ਼ੀ ਦੀ ਖੁਲਾਸਾ ਕਰਦਿਆਂ ਪਿ੍ਰੰਸੀਪਲ ਨੂੰ ਦੋਸ਼ ਪੱਤਰ ਜਾਰੀ ਕੀਤਾ ਹੈ।ਨੈਸ਼ਨਲ ਕਾਲਜ ਫਾਰ ਵਿਮੈਨ ਦੀ ਪ੍ਰਬੰਧਕ ਕਮੇਟੀ ਨੇ ਜੋ ਪਿ੍ਰੰਸੀਪਲ ਨੂੰ ਦੋਸ਼ ਪੱਤਰ ਜਾਰੀ ਕੀਤਾ ਹੈ ਉਸ 'ਚ ਇਹ ਖੁਲਾਸਾ ਹੋਇਆ ਕਿ ਕਾਲਜ ਨੂੰ ਪਿਛਲੇ ਕੁੱਝ ਸਾਲਾਂ 'ਚ 80 ਲੱਖ ਰੁਪਏ ਤੋਂ ਵੱਧ ਦਾਨ ਰਾਸ਼ੀ ਮਿਲੀ ਜਿਸ ਨੂੰ ਕਾਲਜ ਅਕਾਊਂਟੈਂਟ ਵਲੋਂ ਬੈਂਕ 'ਚ ਜਮ੍ਹਾ ਕਰਵਾਉਣ ਦੀ ਬਜਾਏ ਘਪਲੇਬਾਜ਼ੀ ਕਰ ਲਈ ਤੇ ਇਹ ਲੱਖਾਂ ਰੁਪਏ ਦੀ ਰਾਸ਼ੀ ਕਾਲਜ ਦੇ ਕਿਸੇ ਵੀ ਭਲਾਈ ਜਾਂ ਵਿਕਾਸ ਕਾਰਜ਼ਾਂ ਲਈ ਖਰਚ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੜਬੜੀ ਕਾਲਜ ਪੜ੍ਹਦੇ ਵਿਦਿਆਰਥੀਆਂ ਵਲੋਂ ਜੋ ਫੀਸਾਂ ਜਮ੍ਹਾਂ ਕਰਵਾਈਆਂ ਗਈਆਂ ਉਸ 'ਚ ਪਾਈ ਗਈ।

ਸੰਬੰਧਿਤ ਖ਼ਬਰਾਂ

ਪ੍ਰਬੰਧਕ ਕਮੇਟੀ ਅਨੁਸਾਰ ਸੰਨ 2016 ਤੋਂ ਲੈ ਕੇ 2019 ਤੱਕ ਬੱਚਿਆਂ ਨੇ ਪ੍ਰਰੀਖਿਆ ਫੀਸਾਂ ਲਈ ਕਰੀਬ 82 ਲੱਖ ਰੁਪਏ ਕਾਲਜ 'ਚ ਜਮ੍ਹਾਂ ਕਰਵਾਏ ਪਰ ਇਹ ਰਾਸ਼ੀ ਖਾਤਿਆਂ 'ਚ ਜਮ੍ਹਾਂ ਹੋਣ ਦੀ ਬਜਾਏ ਯੂਨੀਵਰਸਿਟੀ ਨੂੰ ਇਹ ਫੀਸਾਂ ਦੀ ਅਦਾਇਗੀ ਕਾਲਜ ਦੇ ਇੱਕ ਹੋਰ ਬੈਂਕ ਖਾਤੇ 'ਚੋਂ ਕਰ ਦਿੱਤੀ ਗਈ ਜੋ ਕਿ ਸਿੱਧੇ ਤੌਰ 'ਤੇ ਵੱਡੀ ਘਪਲੇਬਾਜ਼ੀ ਹੈ। ਇਸ ਤੋਂ ਇਲਾਵਾ ਪਿ੍ਰੰਸੀਪਲ ਵਲੋਂ ਕਾਲਜ ਅਕਾਊਂਟੈਂਟ ਦੀ ਪਤਨੀ ਨੂੰ ਡਿਊਟੀ ਕਿਤੇ ਬਿਨ੍ਹਾਂ 6 ਮਹੀਨੇ ਦੀ ਤਨਖਾਹ ਦੇ ਦਿੱਤੀ ਗਈ ਜੋ ਕਿ 90 ਹਜ਼ਾਰ ਬਣਦੀ ਹੈ। ਇਸ ਤੋਂ ਇਲਾਵਾ ਅਕਾਊਂਟੈਂਟ ਦੀ ਪਤਨੀ ਨੂੰ ਨੌਕਰੀ ਛੱਡਣ ਦੌਰਾਨ ਜੋ ਐਨ.ਓ.ਸੀ ਦਿੱਤੀ ਗਈ ਉਹ ਨਿਯਮਾਂ ਦੇ ਉਲਟ ਜਾ ਕੇ ਦਿੱਤੀ ਗਈ ਜਿਸ ਕਾਰਨ ਉਹ ਤੇ ਉਸਦਾ ਪਤੀ (ਅਕਾਊਂਟੈਂਟ) ਕਥਿਤ ਘਪਲੇਬਾਜ਼ੀ ਕਰ ਵਿਦੇਸ਼ ਰਵਾਨਾ ਹੋ ਗਏ।ਦੋਸ਼ ਪੱਤਰ 'ਚ ਇਹ ਵੀ ਦੱਸਿਆ ਗਿਆ ਕਿ 6-8-2013 ਨੂੰ ਇੱਕ ਮਤਾ ਪਾਇਆ ਗਿਆ ਸੀ ਜਿਸ 'ਚ ਪਿ੍ਰੰਸੀਪਲ ਨੇ ਆਪਣੇ ਪੇ-ਸਕੇਲ 'ਚ ਵਾਧਾ ਕਰ ਲਿਆ ਪਰ ਉਸ ਸਮੇਂ ਮੌਜ਼ੂਦ ਪ੍ਰਬੰਧਕ ਅਮਰੀਕ ਸਿੰਘ ਕਾਹਲੋਂ ਦੇ ਮਤੇ 'ਤੇ ਜੋ ਦਸਤਖ਼ਤ ਹਨ ਉਹ ਜਾਅਲੀ ਪਾਏ ਗਏ ਜਿਸ ਸਬੰਧੀ ਪ੍ਰਬੰਧਕ ਕਮੇਟੀ ਨੇ ਇਹ ਦਸਤਖ਼ਤ ਲੈਬੋਟਰੀ 'ਚੋਂ ਜਾਂਚ ਵੀ ਕਰਵਾਏ।

ਪਿ੍ਰੰਸੀਪਲ ਵਲੋਂ ਆਪਣੀ ਪੇ-ਸਕੇਲ ਵਧਾ ਕੇ ਹਰੇਕ ਮਹੀਨੇ 18 ਹਜ਼ਾਰ ਰੁਪਏ ਤਨਖਾਹ ਵੱਧ ਵਸੂਲੀ ਗਈ ਜੋ ਕਿ ਹੁਣ ਤੱਕ ਲੱਖਾਂ ਰੁਪਏ ਬਣਦੀ ਹੈ। ਯੂਨੀਵਰਸਿਟੀ ਦੇ ਇੱਕ ਨਿਯਮ ਅਨੁਸਾਰ ਪਿ੍ਰੰਸੀਪਲ ਵਲੋਂ ਡਿਊਟੀ ਦੌਰਾਨ ਹਫ਼ਤੇ 'ਚ 6 ਲੈਕਚਰ ਲਗਾਉਣੇ ਹੁੰਦੇ ਹਨ ਪਰ ਉਹ ਵੀ ਨਹੀਂ ਲਗਾਏ ਗਏ। ਪ੍ਰਬੰਧਕ ਕਮੇਟੀ ਅਨੁਸਾਰ ਕਾਲਜ 'ਚ ਕਰੀਬ 1.75 ਕਰੋੜ ਤੋਂ ਵੱਧ ਘਪਲੇਬਾਜ਼ੀ ਹੋਈ ਹੈ ਤੇ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਇਸ ਲਈ ਪਿ੍ਰੰਸੀਪਲ ਵੀ ਜਿੰਮੇਵਾਰ ਹੈ। ਪੁਲਿਸ ਜਿਲ੍ਹਾ ਖੰਨਾ ਦੇ ਐਸਐਸਪੀ ਵਲੋਂ ਇਸ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਨੈਸ਼ਨਲ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਇਹ ਦੋਸ਼ ਪੱਤਰ ਕਾਲਜ ਪਿ੍ਰੰਸੀਪਲ ਨੂੰ ਸੌਂਪ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।ਨੈਸ਼ਨਲ ਕਾਲਜ ਫਾਰ ਵਿਮੈਨ ਦੀ ਪਿ੍ਰੰਸੀਪਲ ਰਜਿੰਦਰਪਾਲ ਕੌਰ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਵਲੋਂ ਜੋ ਉਨ੍ਹਾਂ ਉਪਰ ਦੋਸ਼ ਲਗਾਏ ਹਨ ਉਹ ਬੇਬੁਨਿਆਦ ਹਨ ਕਿਉਂਕਿ ਉਨ੍ਹਾਂ ਨੇ ਕੋਈ ਘਪਲੇਬਾਜ਼ੀ ਨਹੀਂ ਕੀਤੀ ਤੇ ਨਾ ਹੀ ਨਿਯਮਾਂ ਦੇ ਉਲਟ ਜਾ ਕੇ ਕੋਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ ਪੱਤਰ ਦਾ ਉਹ ਜਲਦ ਹੀ ਪ੍ਰਬੰਧਕ ਕਮੇਟੀ ਨੂੰ ਜਵਾਬ ਦੇਣਗੇ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!