|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਨੈਸ਼ਨਲ ਰੈਪਿਡ ਐਂਡ ਬਲਿਟਜ਼ ਚੈੱਸ ਚੈਂਪੀਅਨਸ਼ਿਪ : 2019 ਦਾ ਉਦਘਾਟਨ,23 ਸੂਬਿਆਂ ਦੇ 112 ਖਿਡਾਰੀ ਸ਼ਤਰੰਜ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ

ਜਲੰਧਰ : ਨੈਸ਼ਨਲ ਰੈਪਿਡ ਐਂਡ ਬਲਿਟਜ਼ ਚੈੱਸ ਚੈਂਪੀਅਨਸ਼ਿਪ-2019 ਦਾ ਉਦਘਾਟਨ ਅੱਜ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਕੈਂਪਸ 'ਚ ਹੋਇਆ। ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਅਤੇ ਆਲ ਇੰਡੀਆ ਚੈੱਸ ਫੈੱਡਰੇਸ਼ਨ ਹੇਠ ਜਲੰਧਰ ਚੈੱਸ ਐਸੋਸੀਏਸ਼ਨ ਇਹ ਚਾਰ ਦਿਨਾਂ ਚੈਂਪੀਅਨਸ਼ਿਪ ਕਰਵਾ ਰਹੀ ਹੈ। ਇਸ ਵਿਚ ਭਾਰਤ ਦੇ 23 ਸੂਬਿਆਂ ਦੇ 112 ਖਿਡਾਰੀ ਸ਼ਤਰੰਜ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ। ਇਨ੍ਹਾਂ ਖਿਡਾਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ : ਨੈਸ਼ਨਲ ਰੈਪਿਡ ਐਂਡ ਬਲਿਟਜ਼ ਚੈੱਸ ਚੈਂਪੀਅਨਸ਼ਿਪ-2019 ਦਾ ਉਦਘਾਟਨ ਅੱਜ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਕੈਂਪਸ 'ਚ ਹੋਇਆ। ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਅਤੇ ਆਲ ਇੰਡੀਆ ਚੈੱਸ ਫੈੱਡਰੇਸ਼ਨ ਹੇਠ ਜਲੰਧਰ ਚੈੱਸ ਐਸੋਸੀਏਸ਼ਨ ਇਹ ਚਾਰ ਦਿਨਾਂ ਚੈਂਪੀਅਨਸ਼ਿਪ ਕਰਵਾ ਰਹੀ ਹੈ। ਇਸ ਵਿਚ ਭਾਰਤ ਦੇ 23 ਸੂਬਿਆਂ ਦੇ 112 ਖਿਡਾਰੀ ਸ਼ਤਰੰਜ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ। ਇਨ੍ਹਾਂ ਖਿਡਾਰੀਆਂ ਦੀ ਸੂਚੀ ਵਿਚ 7 ਗਰੈਂਡ ਮਾਸਟਰ, 3 ਮਹਿਲਾ ਗਰੈਂਡ ਮਾਸਟਰ, 11 ਅੰਤਰਰਾਸ਼ਟਰੀ ਮਾਸਟਰ, 1 ਮਹਿਲਾ ਅੰਤਰਰਾਸ਼ਟਰੀ ਮਾਸਟਰ ਅਤੇ 6 ਫਿਡੇ ਮਾਸਟਰ ਸ਼ਾਮਲ ਹਨ।

ਸੰਬੰਧਿਤ ਖ਼ਬਰਾਂ

ਰੈਪਿਡ ਅਤੇ ਬਲਿਟਜ਼ ਦੋਵੇਂ ਮੁਕਾਬਲਿਆਂ ਵਿਚ ਹਰ ਇਕ ਲਈ 11 ਰਾਊਂਡ ਖੇਡੇ ਜਾਣਗੇ।ਚੈਂਪੀਅਨਸ਼ਿਪ ਦਾ ਉਦਘਾਟਨ ਕਰਦੇ ਹੋਏ ਆਲ ਇੰਡੀਆ ਚੈੱਸ ਫੈੱਡਰੇਸ਼ਨ ਦੇ ਜੁਆਇੰਟ ਸਕੱਤਰ ਨਰੇਸ਼ ਸ਼ਰਮਾ ਨੇ ਚੈਂਪੀਅਨਸ਼ਿਪ ਦੇ ਵਧੀਆ ਸੰਚਾਲਨ ਲਈ ਸਾਰੇ ਸਾਧਨਾਂ ਵਿਚ ਸ਼ਾਨਦਾਰ ਵਿਵਸਥਾ ਕਰਕੇ ਮੇਜਬਾਨ ਐੱਲਪੀਯੂ ਦੇ ਚੰਗੇਰੇ ਪ੍ਰਬੰਧਨ ਕੌਸ਼ਲ 'ਤੇ ਆਪਣੀ ਖੁਸ਼ੀ ਜਾਹਰ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿਚ ਐੱਲਪੀਯੂ ਕੈਂਪਸ ਵਿਚ ਹੀ ਇਕ ਬਹੁਤ ਵੱਡਾ ਸ਼ਤਰੰਜ ਟੂਰਨਾਮੈਂਟ ਕਰਵਾਉਣ ਬਾਰੇ ਸੋਚ ਰਹੇ ਹਨ।ਸਾਰੇ ਮਹਿਮਾਨਾਂ ਅਤੇ ਮੁਕਾਬਲੇਬਾਜ਼ਾਂ ਦਾ ਸਵਾਗਤ ਕਰਦੇ ਹੋਏ ਐੱਲਪੀਯੂ ਦੇ ਐਡੀਸ਼ਨਲ ਡਾਇਰੈਕਟਰ ਅਮਨ ਮਿੱਤਲ ਨੇ ਸ਼ਤਰੰਜ ਨੂੰ ਇਕ ਅਜਿਹੀ ਮਹਾਨ ਖੇਡ ਦੇ ਰੂਪ ਵਿਚ ਦੱਸਿਆ ਜਿੱਥੇ ਬਹੁਤ ਜ਼ਿਆਦਾ ਇਕਾਗਰਤਾ ਤੇ ਆਤਮਵਿਸ਼ਵਾਸ ਦੀ ਲੋੜ ਹੁੰਦੀ ਹੈ।

ਇਸ ਮੌਕੇ ਜੇਐਂਡਕੇ ਦੀ ਸ਼ਤਰੰਜ ਐਸੋਸੀਏਸ਼ਨ ਦੇ ਪ੍ਰਰੈਜ਼ੀਡੈਂਟ ਅਤੁਲ ਕੁਮਾਰ, ਪੰਜਾਬ ਰਾਜ ਸ਼ਤਰੰਜ ਸੰਘ ਦੇ ਸਕੱਤਰ ਮੁਨੀਸ਼ ਥਾਪਰ ਅਤੇ ਜਲੰਧਰ ਸ਼ਤਰੰਜ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਰਾਜਿੰਦਰ ਤੇ ਹੋਰ ਹਾਜ਼ਰ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!