|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨਵਤੇਜ ਸਿੰਘ ਚੀਮਾ ਵੱਲੋਂ ਕਬੀਰਪੁਰ ਫੋਕਲ ਪੁਆਇੰਟ ਦੀਆਂ ਸੁਸਾਇਟੀਆਂ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਤਕਸੀਮ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਆਰੰਭੀ ਮੁਹਿੰਮ ਤਹਿਤ ਸਹਿਕਾਰੀ ਸੁਸਾਇਟੀ ਕਬੀਰਪੁਰ ਵੱਲੋਂ ਪਿੰਡ ਕਬੀਰਪੁਰ ਦੀ ਦਾਣਾ ਮੰਡੀ ਵਿਖੇ ਕਰਵਾਏ ਇਕ ਵਿਸ਼ਾਲ ਸਮਾਗਮ ਦੌਰਾਨ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਬੀਰਪੁਰ ਫੋਕਲ ਪੁਆਇੰਟ ਅਧੀਨ ਆਉਂਦੀਆਂ ਸੁਸਾਇਟੀਆਂ ਦੇ ਕਿਸਾਨਾਂ ਨੂ

NRI Post Desk · 2301 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਆਰੰਭੀ ਮੁਹਿੰਮ ਤਹਿਤ ਸਹਿਕਾਰੀ ਸੁਸਾਇਟੀ ਕਬੀਰਪੁਰ ਵੱਲੋਂ ਪਿੰਡ ਕਬੀਰਪੁਰ ਦੀ ਦਾਣਾ ਮੰਡੀ ਵਿਖੇ ਕਰਵਾਏ ਇਕ ਵਿਸ਼ਾਲ ਸਮਾਗਮ ਦੌਰਾਨ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਬੀਰਪੁਰ ਫੋਕਲ ਪੁਆਇੰਟ ਅਧੀਨ ਆਉਂਦੀਆਂ ਸੁਸਾਇਟੀਆਂ ਦੇ ਕਿਸਾਨਾਂ ਨੂੰ 11.25 ਕਰੋੜ ਤੋਂ ਵੱਧ ਦੀ ਰਕਮ ਦੇ ਕਰਜ਼ਾ ਰਾਹਤ ਸਰਟੀਫਿਕੇਟ ਤਕਸੀਮ ਕੀਤੇ, ਜਿਨਾਂ ਵਿਚ ਕਬੀਰਪੁਰ, ਬੂਸੋਵਾਲ, ਲੱਖ ਵਰਿਆਂ, ਸ਼ਾਹਵਾਲਾ ਅੰਦਰੀਸਾ ਅਤੇ ਵਾਟਾਂਵਾਲੀ ਸੁਸਾਇਟੀਆਂ ਅਧੀਨ ਆਉਂਦੇ ਕਿਸਾਨ ਸ਼ਾਮਿਲ ਸਨ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਹੁਣ ਤੱਕ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਵਿਚ 3 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ 30 ਕਰੋੜ ਤੋਂ ਵੱਧ ਦੀ ਕਰਜ਼ਾ ਰਾਹਤ ਪ੍ਰਦਾਨ ਕੀਤੀ ਗਈ ਹੈ ਅਤੇ ਇਹ ਸਿਲਸਿਲਾ ਅੱਗੋਂ ਵੀ ਜਾਰੀ ਰਹੇਗਾ। ਉਨਾਂ ਕਿਹਾ ਕਿ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਨ ਲਈ ਜੀਅ-ਜਾਨ ਨਾਲ ਜੁੱਟੀ ਹੋਈ ਹੈ। ਉਨਾਂ ਕਿਹਾ ਕਿ ਸਰਕਾਰ ਸੂਬੇ ਦੀ ਕਿਸਾਨੀ ਨੂੰ ਸੰਕਟ ਵਿਚੋਂ ਕੱਢਣ ਲਈ ਪੂਰੀ ਤਰਾਂ ਨਾਲ ਵਚਨਬੱਧ ਹੈ ਜਿਸ ਦੇ ਚੱਲਦਿਆਂ ਵਿੱਤੀ ਕਮੀਆਂ ਦੇ ਬਾਵਜੂਦ ਪੰਜਾਬ ਦੇ ਹਿੰਮਤੀ ਤੇ ਮਿਹਨਤੀ ਕਿਸਾਨਾਂ ਨੂੰ ਸਤਿਕਾਰ ਦਿੰਦਿਆਂ ਉਨਾਂ ਦੀ ਬਾਂਹ ਫੜੀ ਹੈ ਅਤੇ ਕਿਸਾਨਾਂ ਨੂੰ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ।

ਸੰਬੰਧਿਤ ਖ਼ਬਰਾਂ

ਸ. ਚੀਮਾ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਵਿਤਕਰੇ ਦੇ ਨਿਰੋਲ ਮੈਰਿਟ ਦੇ ਆਧਾਰ 'ਤੇ ਲੋੜਵੰਦ ਯੋਗ ਕਿਸਾਨਾਂ ਨੂੰ ਕਰਜ਼ਾ ਰਾਹਤ ਦਿੱਤੀ ਹੈ।1ਇਸ ਮੌਕੇ ਸਹਾਇਕ ਰਜਿਸਟਰਾਰ ਸੁਲਤਾਨਪੁਰ ਲੋਧੀ ਸੁਸ਼ੀਲ ਜੋਸ਼ੀ, ਸਕੱਤਰ ਕਬੀਰਪੁਰ ਸੁਸਾਇਟੀ ਅਮਰੀਕ ਸਿੰਘ, ਸਕੱਤਰ ਵਾਟਾਂਵਾਲੀ ਸਲਵਿੰਦਰ ਸਿੰਘ, ਸਕੱਤਰ ਬੂਸੋਵਾਲ ਸੁਖਜਿੰਦਰ ਸਿੰਘ, ਸਕੱਤਰ ਸ਼ਾਹਵਾਲਾ ਕੁਲਬੀਰ ਸਿੰਘ, ਸਕੱਤਰ ਲੱਖਵਰਿਆਂ ਸੁਰਿੰਦਰ ਸਿੰਘ, ਇੰਸਪੈਕਟਰ ਬਲਜਿੰਦਰ ਸਿੰਘ ਤੇ ਸੰਦੀਪ ਸਿੰਘ, ਸ. ਬਿਕਰਮਜੀਤ ਸਿੰਘ, ਪਰਵਿੰਦਰ ਸਿੰਘ ਪੱਪਾ, ਗੁਰਦੀਪ ਸਿੰਘ ਸ਼ਹੀਦ, ਮੁਖਤਿਆਰ ਸਿੰਘ ਭਗਤਪੁਰ, ਸੰਮਤੀ ਮੈਂਬਰ ਬਲਵਿੰਦਰ ਸਿੰਘ, ਸੁਰਜੀਤ ਸਿੰਘ ਸੱਦੂਵਾਲ, ਇੰਦਰਜੀਤ ਕੌਰ ਤੇ ਬਲਦੇਵ ਸਿੰਘ ਰੰਗੀਲਪੁਰ, ਰਵਿੰਦਰ ਰਵੀ, ਸਰਪੰਚ ਕਬੀਰਪੁਰ ਅਮਰਜੀਤ ਸਿੰਘ, ਸਰਪੰਚ ਕੁੰਦਨ ਸਿੰਘ ਚੱਕਾਂ, ਸਰਪੰਚ ਅਲੂਵਾਲ ਹਰਜੀਤ ਲਾਡੀ, ਸਰਪਚੰ ਹੁਸੈਨਪੁਰ ਬੂਲੇ ਭੁਪਿੰਦਰ ਸਿੰਘ, ਸਰਪੰਚ ਬੂਸੋਵਾਲ ਸ਼ਿੰਦਰ ਸਿੰਘ, ਹਰਚਰਨ ਸਿੰਘ, ਜੋਗਿੰਦਰ ਸਿੰਘ, ਸੁਖਦੇਵ ਸਿੰਘ, ਕਾਬਲ ਸਿੰਘ, ਮੁਖਤਾਰ ਸਿੰਘ ਕਬੀਰਪੁਰ, ਤਰਸੇਮ ਸਿੰਘ ਲੋਧੀਵਾਲ, ਗੁਰਬਖਸ਼ ਸਿੰਘ, ਚਰਨਜੀਤ ਗਿੱਲ, ਜਗਜੀਤ ਸਿੰਘ ਚੰਦੀ, ਧਰਮ ਸਿੰਘ, ਸਵਰਨ ਸਿੰਘ, ਗਿਆਨ ਸਿੰਘ, ਬਲਬੀਰ ਸਿੰਘ ਬਲਬੀਰ ਰਾਜ, ਮੰਗਤ ਰਾਏ, ਬਲਵੰਤ ਰਾਏ, ਗੁਰਮੇਜ ਸਿੰਘ ਚੱਕਾਂ, ਖਜ਼ਾਨ ਸਿੰਘ ਚੱਕਾਂ, ਬਲਵਿੰਦਰ ਸਿੰਘ ਫੱਤੋਵਾਲ, ਮੇਜਰ ਸਿੰਘ ਬੂਲੇ, ਸ਼ਮਿੰਦਰ ਸਿੰਘ ਪ੍ਰਧਾਨ, ਲਖਵਿੰਦਰ ਸਿੰਘ, ਕੁਲਬੀਰ ਸਿੰਘ, ਗੁਰਮੇਲ ਸਿੰਘ, ਸੁਖਵੀਰ ਸਿੰਘ, ਦਾਰਾ ਸਿੰਘ, ਰੂੜ ਸਿੰਘ, ਸਾਹਿਬ ਸਿੰਘ, ਹਰਨੇਕ ਸਿੰਘ ਵਿਰਦੀ, ਸੰਦੀਪ ਸਿੰਘ ਕਲਸੀ, ਸਰਪੰਚ ਸੰਤੋਖ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!