|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਟਰੂਡੋ ਨੂੰ ਮੁਆਫ ਕਰਨ ਲਈ ਤਿਆਰ ਹਨ ਐਨ.ਡੀ.ਪੀ. ਲੀਡਰ ਜਗਮੀਤ ਸਿੰਘ

ਲਿਬਰਲ ਲੀਡਰ ਜਸਟਿਨ ਟਰੂਡੋ ਦੁਆਰਾ ਕੁਝ ਸਾਲ ਪਹਿਲਾਂ ਆਪਣੇ ਮੂੰਹ ਅਤੇ ਸਰੀਰ ਉੱਪਰ ਕਾਲਾ ਰੰਗ ਲਗਾ ਕੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣ ਗਈਆਂ ਹਨ, ਹਾਲਾਂਕਿ ਟਰੂਡੋ ਇਸ ਬਾਰੇ ਸਫਾਈ ਵੀ ਪੇਸ਼ ਕਰ ਚੁੱਕੇ ਹਨ ਅਤੇ ਮੁਆਫੀਆਂ ਵੀ ਮੰਗ ਚੁੱਕੇ ਹਨ ਪਰ ਫਿਰ ਵੀ ਮੁੱਦਾ ਠਾਹਲਾ ਨਹੀਂ ਪੈ ਰਿਹਾ ਹੈ, ਜਿਸਦੇ ਚਲਦੇ ਹੁਣ ਟਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਿਬਰਲ ਲੀਡਰ ਜਸਟਿਨ ਟਰੂਡੋ ਦੁਆਰਾ ਕੁਝ ਸਾਲ ਪਹਿਲਾਂ ਆਪਣੇ ਮੂੰਹ ਅਤੇ ਸਰੀਰ ਉੱਪਰ ਕਾਲਾ ਰੰਗ ਲਗਾ ਕੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣ ਗਈਆਂ ਹਨ, ਹਾਲਾਂਕਿ ਟਰੂਡੋ ਇਸ ਬਾਰੇ ਸਫਾਈ ਵੀ ਪੇਸ਼ ਕਰ ਚੁੱਕੇ ਹਨ ਅਤੇ ਮੁਆਫੀਆਂ ਵੀ ਮੰਗ ਚੁੱਕੇ ਹਨ ਪਰ ਫਿਰ ਵੀ ਮੁੱਦਾ ਠਾਹਲਾ ਨਹੀਂ ਪੈ ਰਿਹਾ ਹੈ, ਜਿਸਦੇ ਚਲਦੇ ਹੁਣ ਟਰੂਡੋ ਦੁਬਾਰਾ ਤੋਂ ਐਨ.ਡੀ,ਪੀ. ਪਾਰਟੀ ਦੇ ਲੀਡਰ ਜਗਮੀਤ ਸਿੰਘ ਕੋਲੋਂ ਵੀ ਮੁਆਫੀ ਮੰਗਣ ਦੀ ਗੱਲ ਕੀਤੀ ਹੈ, ਗੌਰਤਲਬ ਹੈ ਕਿ ਸਿੰਘ ਨੇ ਇਸ ਮਾਮਲੇ ਵਿਚ ਸਹਿਮਤੀ ਤਾਂ ਜਤਾਈ ਹੈ ਪਰ ਇਸਦੇ ਨਾਲ ਹੀ ਕੁਝ ਸ਼ਰਤਾਂ ਵੀ ਰੱਖ ਦਿੱਤੀਆਂ ਹਨ।

ਸੰਬੰਧਿਤ ਖ਼ਬਰਾਂ

ਟਰੂਡੋ ਦਾ ਕਹਿਣਾ ਹੈ ਕਿ ਉਹ ਜਗਮੀਤ ਸਿੰਘ ਦੇ ਨਾਲ ਨਾਲ ਹਰ ਕੈਨੇਡੀਅਨ ਕੋਲੋਂ ਮੁਆਫੀ ਮੰਗਣਾ ਚਾਹੁੰਦੇ ਹਨ ਕਿਉਕਿ ਉਹ ਆਪਣੇ ਕਿੱਤੇ ਉਂਪਰ ਸ਼ਰਮਿੰਦਾ ਜੋ ਕਿ ਅਸਲ ਵਿਚ ਬਿਨਾਂ ਸੋਚੇ ਸਮਝੇ ਕੀਤਾ ਗਿਆ ਸੀ, ਐਨ.ਡੀ.ਪੀ. ਲੀਡਰ ਸਿੰਘ ਨੇ ਟਰੂਡੋ ਦੇ ਇਸ ਅਪਰਾਧਬੋਧ ਉੱਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਕਿਸੇ ਵੀ ਪਾਰਟੀ ਲੀਡਰ ਕੋਲੋਂ ਮੁਆਫੀ ਮੰਗਣ ਤੋਂ ਪਹਿਲਾਂ ਲਿਬਰਲ ਲੀਡਰ ਇਸਦੀ ਮੁਆਫੀ ਕੈਨੇਡੀਅਨ ਲੋਕਾਂ ਤੋਂ ਮੰਗਣ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਟਰੂਡੋ ਦੀ ਇਸ ਭੁੱਲ ਦਾ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!