|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨੇਪਾਲ ਪੁਲਸ ਨੇ ਭਾਰਤ-ਨੇਪਾਲ ਸਰਹੱਦ ਤੇ ਝੜਪ ਦੋਰਾਨ ਕੀਤੇ 8 ਭਾਰਤੀ ਕਾਰੋਬਾਰੀ ਜ਼ਖਮੀ

ਕਾਠਮੰਡੂ (ਦੇਵ ਇੰਦਰਜੀਤ) : 'ਮਾਈ ਰਿਪਬਲਿਕ' ਮੁਤਾਬਕ ਹਥਿਆਰਬੰਦ ਪੁਲਸ ਦਾ ਇਕ ਜਵਾਨ ਅਤੇ 8 ਭਾਰਤੀ ਕਾਰੋਬਾਰੀ ਝੜਪ ਵਿਚ ਜ਼ਖਮੀ ਹੋ ਗਏ। ਮਤਿਹਾਰੀ ਸੀਮਾ ਚੌਕੀ ਦੇ ਪੁਲਸ ਇੰਸਪੈਕਟਰ ਬਲਰਾਮ ਗੌਤਮ ਨੇ ਦੱਸਿਆ ਕਿ ਐਤਵਾਰ ਰਾਤ 8 ਵਜੇ 50-60 ਭਾਰਤੀ ਨਾਗਰਿਕਾਂ ਨੇ ਸਰਹੱਦ 'ਤੇ ਤਾਇਨਾਤ ਜਵਾਨਾਂ 'ਤੇ ਪੱਥਰਬਾਜ਼ੀ ਕੀਤੀ। ਉਹਨਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੇ ਸ਼ਰਾਬ ਪੀਤੀ

NRI Post Desk · 2012 ਦਿਨ ਪਹਿਲਾਂ · ਅੱਪਡੇਟ 2012 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨੇਪਾਲ ਪੁਲਸ ਨੇ ਭਾਰਤ-ਨੇਪਾਲ ਸਰਹੱਦ ਤੇ ਝੜਪ ਦੋਰਾਨ ਕੀਤੇ 8 ਭਾਰਤੀ ਕਾਰੋਬਾਰੀ ਜ਼ਖਮੀ
📷 NRI Post Desk

ਕਾਠਮੰਡੂ (ਦੇਵ ਇੰਦਰਜੀਤ) : 'ਮਾਈ ਰਿਪਬਲਿਕ' ਮੁਤਾਬਕ ਹਥਿਆਰਬੰਦ ਪੁਲਸ ਦਾ ਇਕ ਜਵਾਨ ਅਤੇ 8 ਭਾਰਤੀ ਕਾਰੋਬਾਰੀ ਝੜਪ ਵਿਚ ਜ਼ਖਮੀ ਹੋ ਗਏ। ਮਤਿਹਾਰੀ ਸੀਮਾ ਚੌਕੀ ਦੇ ਪੁਲਸ ਇੰਸਪੈਕਟਰ ਬਲਰਾਮ ਗੌਤਮ ਨੇ ਦੱਸਿਆ ਕਿ ਐਤਵਾਰ ਰਾਤ 8 ਵਜੇ 50-60 ਭਾਰਤੀ ਨਾਗਰਿਕਾਂ ਨੇ ਸਰਹੱਦ 'ਤੇ ਤਾਇਨਾਤ ਜਵਾਨਾਂ 'ਤੇ ਪੱਥਰਬਾਜ਼ੀ ਕੀਤੀ। ਉਹਨਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੇ ਸ਼ਰਾਬ ਪੀਤੀ ਹੋਈ ਸੀ। ਮਹੋਤਾਰੀ ਜ਼ਿਲ੍ਹੇ ਵਿਚ ਮਤਿਹਾਰੀ ਨਗਰ ਨਿਗਮ ਦੀ ਕਰੀਬ ਡੇਢ ਕਿਲੋਮੀਟਰ ਲੰਬੀ ਸਰੱਹਦ ਬਿਹਾਰ ਵਿਚ ਮਧਵਾਪੁਰ ਬਾਜ਼ਾਰ ਨਾਲ ਲੱਗਦੀ ਹੈ।

ਸੰਬੰਧਿਤ ਖ਼ਬਰਾਂ

ਹਮਲੇ ਵਿਚ ਡਿਊਟੀ 'ਤੇ ਤਾਇਨਾਤ ਜਵਾਨ ਵਿਵੇਕ ਧਾਕਲ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।ਉੱਥੇ ਇਕ ਭਾਰਤੀ ਕਾਰੋਬਾਰੀ ਨੇ ਕਿਹਾ ਕਿ ਇੰਸਪੈਕਟਰ ਗੌਤਮ ਨੇ ਜਵਾਨਾਂ ਨੂੰ ਆਲੂ, ਪਿਆਜ਼ ਅਤੇ ਚੌਲ ਆਯਾਤ ਕਰ ਰਹੇ ਵਪਾਰੀਆਂ ਨੂੰ ਕੁੱਟਣ ਲਈ ਕਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੇ ਭਾਰਤੀ ਕਾਰੋਬਾਰੀਆਂ ਦੇ ਖ਼ਿਲਾਫ਼ ਬਿਨਾਂ ਕਾਰਨ ਬਲ ਦੀ ਵਰਤੋਂ ਕੀਤੀ।

ਨੇਪਾਲ-ਭਾਰਤ ਸਰਹੱਦ 'ਤੇ ਮਹੋਤਾਰੀ ਜ਼ਿਲ੍ਹੇ ਵਿਚ ਨੇਪਾਲੀ ਪੁਲਸ ਦੇ ਨਾਲ ਝੜਪ ਵਿਚ 8 ਭਾਰਤੀ ਕਾਰੋਬਾਰੀ ਜ਼ਖਮੀ ਹੋ ਗਏ ਹਨ। ਸੋਮਵਾਰ ਨੂੰ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਅਖ਼ਬਾਰ 'ਰਾਇਜਿੰਗ ਨੇਪਾਲ' ਦੀ ਇਕ ਰਿਪੋਰਟ ਮੁਤਾਬਕ ਇਹ ਘਟਨਾ ਐਤਵਾਰ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਭਾਰਤੀ ਕਾਰੋਬਾਰੀਆਂ ਨੇ ਮਤਿਹਾਰੀ ਨਗਰ ਨਿਗਮ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਲਈ ਬਣਾਈ ਗਈ ਇਕ ਅਸਥਾਈ ਚੌਕੀ ਅਤੇ ਹੈਲਪ ਡੈਸਕ ਨੂੰ ਢਹਿ-ਢੇਰੀ ਕਰ ਦਿੱਤਾ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!