|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਨੇਤਨਯਾਹੂ ਦਾ ਬਿਆਨ: ਭਾਰਤ ਨਾਲ ਰਿਸ਼ਤੇ ਹੋਰ ਮਜ਼ਬੂਤ, ਟਰੰਪ ਨਾਲ ਅਗਲੀ ਮੁਲਾਕਾਤ

ਯੇਰੂਸ਼ਲਮ (ਪਾਇਲ): ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਚਲਾਉਣ ਲਈ ਅਪਣਾਈ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਮੁਲਕ ਖ਼ਿਲਾਫ਼ ਯਹੂਦੀ ਵਿਰੋਧੀ ਭਾਵਨਾਵਾਂ ਦੇ ਬਾਵਜੂਦ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਮੁਲਕਾਂ ਅਤੇ ਆਗੂਆਂ ਤੋਂ ਡਟ ਕੇ ਹਮਾਇਤ ਮਿਲੀ ਹੈ। ਉਨ੍ਹਾਂ ਇਹ ਗੱਲ ਸੰਸਦ ’ਚ ‘40 ਦਸਤਖਤਾਂ ਵਾਲੀ ਬਹਿਸ’ ਦ

NRI Post Desk · 354 ਦਿਨ ਪਹਿਲਾਂ · ਅੱਪਡੇਟ 354 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨੇਤਨਯਾਹੂ ਦਾ ਬਿਆਨ: ਭਾਰਤ ਨਾਲ ਰਿਸ਼ਤੇ ਹੋਰ ਮਜ਼ਬੂਤ, ਟਰੰਪ ਨਾਲ ਅਗਲੀ ਮੁਲਾਕਾਤ
📷 NRI Post Desk

ਯੇਰੂਸ਼ਲਮ (ਪਾਇਲ): ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਚਲਾਉਣ ਲਈ ਅਪਣਾਈ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਮੁਲਕ ਖ਼ਿਲਾਫ਼ ਯਹੂਦੀ ਵਿਰੋਧੀ ਭਾਵਨਾਵਾਂ ਦੇ ਬਾਵਜੂਦ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਮੁਲਕਾਂ ਅਤੇ ਆਗੂਆਂ ਤੋਂ ਡਟ ਕੇ ਹਮਾਇਤ ਮਿਲੀ ਹੈ। ਉਨ੍ਹਾਂ ਇਹ ਗੱਲ ਸੰਸਦ ’ਚ ‘40 ਦਸਤਖਤਾਂ ਵਾਲੀ ਬਹਿਸ’ ਦੌਰਾਨ ਆਖੀ। ਇਹ ਬਹਿਸ ਅਜਿਹਾ ਸੰਸਦੀ ਪ੍ਰਬੰਧ ਹੈ ਜਿਸ ਤਹਿਤ ਵਿਰੋਧੀ ਧਿਰ ਪ੍ਰਧਾਨ ਮੰਤਰੀ ਨੂੰ ਮਹੀਨੇ ’ਚ ਇਕ ਵਾਰ ਇਜ਼ਰਾਇਲੀ ਸੰਸਦ ’ਚ ਹਾਜ਼ਰ ਹੋਣ ਲਈ ਮਜਬੂਰ ਕਰ ਸਕਦੀ ਹੈ।

ਸੰਬੰਧਿਤ ਖ਼ਬਰਾਂ

ਦੱਸ ਦਇਏ ਕਿ ਨੇਤਨਯਾਹੂ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਖਾਸ ਕਰ ਕੇ ਇਜ਼ਰਾਈਲ ਦੇ ਵਿਦੇਸ਼ ਸਬੰਧਾਂ ਦਾ ਜ਼ੋਰਦਾਰ ਢੰਗ ਨਾਲ ਬਚਾਅ ਕੀਤਾ। ਵਿਰੋਧੀ ਧਿਰ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦਲੀਲ ਦਿੱਤੀ ਕਿ ਹਮਾਸ ਨਾਲ ਦੋ ਸਾਲ ਦੀ ਜੰਗ ਦੇ ਬਾਵਜੂਦ ਇਜ਼ਰਾਈਲ ਕੂਟਨੀਤਕ, ਫੌਜੀ ਅਤੇ ਆਰਥਿਕ ਪੱਧਰ ’ਤੇ ਹੁਣ ਵੀ ਮਜ਼ਬੂਤ ਹੈ। ਉਨ੍ਹਾਂ ਕਿਹਾ, ‘‘ਮੈਂ ਆਪਣੇ ਪੁਰਾਣੇ ਦੋਸਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਕਸਰ ਗੱਲ ਕਰਦਾ ਹਾਂ। ਅਸੀਂ ਛੇਤੀ ਹੀ ਮਿਲਣ ਦੀ ਯੋਜਨਾ ਬਣਾਈ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਡੇਢ ਅਰਬ ਦੀ ਆਬਾਦੀ ਵਾਲਾ ਵਿਸ਼ਾਲ ਦੇਸ਼ ਭਾਰਤ ਸਾਡੇ ਨਾਲ ਸਬੰਧ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।’’ ਜਿਸ ਦੌਰਾਨ ਨੇਤਨਯਾਹੂ ਨੇ ਵਿਰੋਧੀ ਧਿਰ ’ਤੇ ਵਿਅੰਗ ਕਰਦਿਆਂ ਕਿਹਾ ਕਿ ਜਰਮਨੀ ਤੇ ਭਾਰਤ ਉਨ੍ਹਾਂ ਨਾਲ ਹਨ ਤੇ ਜਲਦੀ ਹੀ ਉਹ ਇਕ ਹੋਰ ਦੋਸਤ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਅਮਰੀਕਾ ਜਾ ਰਹੇ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!