|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਜਿੱਤਣ ਵਾਲਾ ਬਣਦਾ ਹੈ ਮੁੱਖ ਮੰਤਰੀ

ਨਵੀਂ ਦਿੱਲੀ (ਇੰਦਰਜੀਤ ਸਿੰਘ) : ਪਿਛਲੇ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ VIP ਸੀਟ ਰਹੀ ਨਵੀਂ ਦਿੱਲੀ ਵਿਧਾਨ ਸਭਾ ਸੀਟ ਦੇ ਚੋਣ ਨਤੀਜੇ 'ਤੇ ਦਿੱਲੀ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਨਜ਼ਰ ਰਹੇਗੀ, ਕਿਉਂਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ (Arvind Kejriwal, Aam Aadmi Party) ਚੋਣ ਮੈਦਾਨ 'ਚ ਹਨ।ਦਿੱਲੀ ਵਿਧਾਨ ਸਭਾ ਚੋਣਾਂ 2013 'ਚ AA

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਇੰਦਰਜੀਤ ਸਿੰਘ) : ਪਿਛਲੇ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ VIP ਸੀਟ ਰਹੀ ਨਵੀਂ ਦਿੱਲੀ ਵਿਧਾਨ ਸਭਾ ਸੀਟ ਦੇ ਚੋਣ ਨਤੀਜੇ 'ਤੇ ਦਿੱਲੀ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਨਜ਼ਰ ਰਹੇਗੀ, ਕਿਉਂਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ (Arvind Kejriwal, Aam Aadmi Party) ਚੋਣ ਮੈਦਾਨ 'ਚ ਹਨ।ਦਿੱਲੀ ਵਿਧਾਨ ਸਭਾ ਚੋਣਾਂ 2013 'ਚ AAP ਮੁਖੀ ਅਰਵਿੰਦ ਕੇਜਰੀਵਾਲ ਨੇ ਜੀਵਨ ਦੀ ਪਹਿਲੀ ਚੋਣ ਲੜਦੇ ਹੋਏ ਇਸ ਸੀਟਮ 'ਤੇ 15 ਸਾਲ ਤਕ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਤ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ। ਇਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ 2015 'ਚ ਅਰਵਿੰਦ ਕੇਜਰੀਵਾਲ ਨੇ ਆਪਣੀ ਨਜ਼ਦੀਕੀ ਮੁਕਾਬਲੇਬਾਜ਼ ਭਾਜਪਾ ਉਮੀਦਵਾਰ ਨੂਪੁਰ ਸ਼ਰਮਾ ਨੂੰ ਵੀ ਵੱਡੇ ਫ਼ਰਕ ਨਾਲ ਹਰਾਇਆ ਸੀ।

ਇਸ ਤੋਂ ਬਾਅਦ ਇਹ ਸੀਟ ਅਰਵਿੰਦ ਕੇਜਰੀਵਾਲ ਦੀ ਸੀਟ ਮੰਨੀ ਜਾਣ ਲੱਗੀ ਹੈ। ਇਸ ਸੀਟ 'ਤੇ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਰਹਿੰਦੇ ਹਨ।ਇਸ ਵਾਰ ਅਰਵਿੰਦਰ ਕੇਜਰੀ ਵਾਲ ਸਾਹਮਣੇ ਭੂਜਪਾ ਤੋਂ ਸੁਨੀਲ ਯਾਦਵ ਤੇ ਕਾਂਗਰਸ ਤੋਂ ਰੋਮੇਸ਼ ਸੱਭਰਵਾਲ ਉਮੀਦਵਾਰ ਹਨ। ਦੋਵੇਂ ਹੀ ਆਪਣੇ ਧੂੰਆਂਧਾਰ ਪ੍ਰਚਾਰ ਜ਼ਰੀਏ ਕੇਜਰੀਵਾਲ ਸਾਹਮਣੇ ਚੁਣੌਤੀਆਂ ਪੇਸ਼ ਕਰ ਰਹੇ ਹਨ। ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਜਿੱਤ ਪ੍ਰਤੀ ਆਸਵੰਦ ਹੈ ਤਾਂ ਉੱਥੇ ਹੀ ਭਾਜਪਾ ਉਮੀਦਵਾਰ ਸੁਨੀਲ ਯਾਦਵ ਤੇ ਕਾਂਗਰਸ ਦੇ ਰੋਮੇਸ਼ ਸੱਭਰਵਾਲ ਦਾ ਕਹਿਣਾ ਹੈ ਕਿ ਉਹ ਵੀ ਜਿੱਤ ਦੇ ਦਾਅਵੇਦਾਰ ਹਨ। 8 ਫਰਵਰੀ ਨੂੰ ਵੋਟਿੰਗ ਤੋਂ ਬਾਅਦ ਚੋਣ ਨਤੀਜਾ 11 ਫਰਵਰੀ ਨੂੰ ਆਵੇਗਾ, ਅਜਿਹੇ ਵਿਚ ਜਿੱਤੇ-ਹਾਰੇ ਕੋਈ ਵੀ ਪਰ ਨਵੀਂ ਦਿੱਲੀ ਸੀਟ ਦੇ ਨਤੀਜੇ 'ਤੇ ਦੇਸ਼ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਵੀਵੀਆਈਪੀ ਸੀਟ ਹੈ।

ਸੰਬੰਧਿਤ ਖ਼ਬਰਾਂ

ਹੋਵੇ ਵੀ ਕਿਉਂ ਨਾ, ਇਸ ਸੀਟ ਤੋਂ ਜਿੱਤਣ ਵਾਲੇ ਦੋ ਸ਼ਖ਼ਸ (ਸ਼ੀਲਾ ਦੀਕਸ਼ਤ ਤਿੰਨ ਵਾਰ, ਤਾਂ ਅਰਵਿੰਦ ਕੇਜਰੀਵਾਲ ਦੋ ਵਾਰ) ਮੁੱਖ ਮੰਤਰੀ ਬਣ ਚੁੱਕੇ ਹਨ। ਹਾਲਾਂਕਿ, ਸਾਲ 2008 'ਚ ਹੱਦਬੰਦੀ ਹੋਣ ਤੋਂ ਬਾਅਦ ਨਵੀਂ ਦਿੱਲੀ ਸੀਟ ਹੋਂਦ 'ਚ ਆਈ ਸੀ, ਜਦਕਿ ਇਸ ਤੋਂ ਪਹਿਲਾਂ ਇਹ ਇਲਾਕਾ ਦਿੱਲੀ ਮੈਟਰੋਪੌਲਿਟਨ ਕੌਂਸਲ ਹੁੰਦੀ ਸੀ। ਉਸ ਦੌਰਾਨ ਨਵੀਂ ਦਿੱਲੀ ਵਿਧਾਨ ਸਭਾ ਸੀਟ ਦੇ ਇਲਾਕੇ ਗੋਲ ਮਾਰਕੀਟ ਤੇ ਸਰੋਜਨੀਨਗਰ 'ਚ ਆਉਂਦੇ ਸਨ।ਕਾਬਿਲੇਗ਼ੌਰ ਹੈ ਕਿ ਇਸ ਸੀਟ 'ਤੇ ਕਾਂਗਰਸ ਹਾਵੀ ਰਹੀ ਹੈ ਪਰ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਰਵਿੰਦ ਕੇਜਰੀਵਾਲ ਨੇ ਲਗਾਤਾਰ 3 ਵਾਰ ਦਿੱਲੀ ਦੀ ਸੀਐੱਮ ਰਹੀ ਸ਼ੀਲਾ ਦੀਕਸ਼ਤ ਨੂੰ ਹਰਾ ਦਿੱਤਾ ਸੀ। ਇਸ ਤੋਂ ਪਹਿਲਾਂ 1993 'ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੀਰਤੀ ਆਜ਼ਾਦ ਨੇ ਇਸ ਸੀਟ 'ਤੇ ਜਿੱਤ ਹਾਸਿਲ ਕੀਤੀ ਸੀ।

ਪਹਿਲਾਂ ਗੋਲ ਮਾਰਕੀਟ ਤੇ ਫਿਰ ਨਵੀਂ ਦਿੱਲੀ ਵਿਧਾਨ ਸਭਾ ਸੀਟ, ਇਹ 1998 ਤੋਂ ਲਗਾਤਾਰ ਕਾਂਗਰਸ ਦਾ ਗੜ੍ਹ ਰਹੀ ਹੈ। ਸ਼ੀਲਾ ਦੀਕਸ਼ਤ ਨੇ ਨਵੀਂ ਦਿੱਲੀ ਸੀਟ ਤੋਂ ਤਿੰਨ ਵਾਰ ਚੋਣ ਜਿੱਤ ਕੇ 15 ਸਾਲ ਤਕ ਰਾਜ਼ ਕੀਤਾ ਤੇ ਉਹ ਡੇਢ ਦਹਾਕੇ ਤਕ ਦਿੱਲੀ ਦੀ ਮੁੱਖ ਮੰਤਰੀ ਰਹੀ ਸਨ। ਅਪਵਾਦ ਰੂਪ 'ਚ ਸਿਰਫ਼ ਸਾਲ 1993 'ਚ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੇ ਕਾਂਗਰਸ ਦੇ ਬ੍ਰਿਜਮੋਹਨ ਸ਼ਰਮਾ ਨੂੰ ਹਟਾਇਆ ਸੀ, ਉਦੋਂ ਭਾਜਪਾ ਨੇ ਦਿੱਲੀ ਦੀਆਂ 70 'ਚੋਂ 49 ਸੀਟਾਂ ਜਿੱਤ ਕੇ ਮਦਨ ਲਾਲ ਖੁਰਾਨਾ ਦੀ ਅਗਵਾਈ ਹੇਠ ਸਰਕਾਰ ਬਣਾਈ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!