|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਵਪਾਰਕ ਰਿਸ਼ਤਿਆਂ ’ਚ ਨਵੀਂ ਤਾਜ਼ਗੀ: ਅਨੀਤਾ ਆਨੰਦ ਦੀ ਵੱਡੀ ਘੋਸ਼ਣਾ

ਟੋਰਾਂਟੋ (ਪਾਇਲ): ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਦੋ ਸਾਲ ਦੇ ਤਣਾਅ ਭਰੇ ਸਬੰਧਾਂ ਤੋਂ ਬਾਅਦ ਕੈਨੇਡਾ ਤੇ ਭਾਰਤ ਵਪਾਰ ਸਮਝੌਤਾ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਇਹ ਬਿਆਨ ਲੰਘੇ ਹਫ਼ਤੇ ਦੱਖਣੀ ਅਫਰੀਕਾ ’ਚ ਜੀ-20 ਸਿਖ਼ਰ ਸੰਮੇਲਨ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵਿਚਾਲੇ ਹੋਈ

NRI Post Desk · 368 ਦਿਨ ਪਹਿਲਾਂ · ਅੱਪਡੇਟ 368 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਪਾਰਕ ਰਿਸ਼ਤਿਆਂ ’ਚ ਨਵੀਂ ਤਾਜ਼ਗੀ: ਅਨੀਤਾ ਆਨੰਦ ਦੀ ਵੱਡੀ ਘੋਸ਼ਣਾ
📷 NRI Post Desk

ਟੋਰਾਂਟੋ (ਪਾਇਲ): ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਦੋ ਸਾਲ ਦੇ ਤਣਾਅ ਭਰੇ ਸਬੰਧਾਂ ਤੋਂ ਬਾਅਦ ਕੈਨੇਡਾ ਤੇ ਭਾਰਤ ਵਪਾਰ ਸਮਝੌਤਾ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਇਹ ਬਿਆਨ ਲੰਘੇ ਹਫ਼ਤੇ ਦੱਖਣੀ ਅਫਰੀਕਾ ’ਚ ਜੀ-20 ਸਿਖ਼ਰ ਸੰਮੇਲਨ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਆਇਆ ਹੈ। ਮੀਟਿੰਗ ’ਚ ਦੋਵਾਂ ਆਗੂਆਂ ਨੇ ਨਵੇਂ ਵਪਾਰ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਸੀ।

ਸੰਬੰਧਿਤ ਖ਼ਬਰਾਂ

ਜਿਸ ਦੌਰਾਨ ਆਨੰਦ ਨੇ ਕਿਹਾ ਕਿ ਦੋਵੇਂ ਆਗੂ ਇਸ ਗੱਲ ’ਤੇ ਦ੍ਰਿੜ੍ਹ ਹਨ ਕਿ ਇਹ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋਵੇ। ਕਾਰਨੀ ਅਗਲੇ ਸਾਲ ਦੀ ਸ਼ੁਰੂਆਤ ’ਚ ਭਾਰਤ ਦੀ ਯਾਤਰਾ ਕਰਨਗੇ। ਆਨੰਦ ਨੇ ਅਗਲੇ ਦਹਾਕੇ ’ਚ ਗ਼ੈਰ ਅਮਰੀਕੀ ਵਪਾਰ ਦੁੱਗਣਾ ਕਰਨ ਦੇ ਕਾਰਨੀ ਦੇ ਟੀਚੇ ਦਾ ਵੀ ਜ਼ਿਕਰ ਕੀਤਾ। ਕੈਨੇਡਾ ਦੁਨੀਆ ਦੇ ਸਭ ਤੋਂ ਵੱਧ ਵਪਾਰ ਨਿਰਭਰ ਮੁਲਕਾਂ ’ਚੋਂ ਇੱਕ ਹੈ ਅਤੇ ਕੈਨੇਡਾ ਦੀ 75 ਫ਼ੀਸਦ ਤੋਂ ਵੱਧ ਬਰਾਮਦ ਅਮਰੀਕਾ ਨੂੰ ਹੁੰਦੀ ਹੈ। ਆਨੰਦ ਨੇ ਕਿਹਾ, ‘‘ਇਹ ਵਿਦੇਸ਼ ਨੀਤੀ ਪ੍ਰਤੀ ਨਵੀਂ ਪਹੁੰਚ ਹੈ ਜੋ ਆਲਮੀ ਵਿੱਤੀ ਮਾਹੌਲ ਪ੍ਰਤੀ ਜਵਾਬਦੇਹ ਹੈ ਅਤੇ ਇਸ ’ਚ ਅਸੀਂ ਖੁਦ ਵੀ ਸ਼ਾਮਲ ਹਾਂ। ਇੱਥੇ ਨਵੀਂ ਸਰਕਾਰ ਹੈ, ਨਵੀਂ ਵਿਦੇਸ਼ ਨੀਤੀ ਹੈ, ਨਵਾਂ ਪ੍ਰਧਾਨ ਮੰਤਰੀ ਤੇ ਨਵਾਂ ਆਲਮੀ ਪ੍ਰਬੰਧ ਹੈ, ਜਿੱਥੇ ਦੇਸ਼ ਵਧੇਰੇ ਰੱਖਿਆਵਾਦੀ ਹੁੰਦੇ ਜਾ ਰਹੇ ਹਨ ਤੇ ਇਹ ਵਪਾਰਕ ਮੁਲਕ ਵਜੋਂ ਕੈਨੇਡਾ ਲਈ ਅਹਿਮ ਮੌਕਾ ਹੈ।’

ਇਸ ਤੋਂ ਇਲਾਵਾ ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਓਟਵਾ ’ਚ ‘ਖ਼ਾਲਿਸਤਾਨ’ ਬਣਾਉਣ ਦੀ ਮੰਗ ਲਈ ਸਿਖਜ਼ ਫਾਰ ਜਸਟਿਸ ਦੇ ਰੈਫਰੈਂਡੰਮ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਸਵੀਕਾਰ ਕੀਤੇ ਜਾ ਸਕਦੇ ਹਨ ਪਰ ਕੈਨੇਡਾ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਭਾਰਤ ’ਚ ਅਜਿਹੀਆਂ ਕਾਰਵਾਈਆਂ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਲੋਕਾਂ ਵੱਲੋਂ ਸਿਆਸੀ ਮੰਗਾਂ ਉਠਾਉਣ ’ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਅਲਬਰਟਾ ਸੂਬੇ ਦੀ ਪ੍ਰੀਮੀਅਰ ਡੇਨੀਅਲ ਸਮਿੱਥ ਨਾਲ ਮੁਲਾਕਾਤ ਕਰਕੇ ਊਰਜਾ, ਵਪਾਰ, ਖੇਤੀ ਤੇ ਤਕਨੀਕੀ ਸਹਿਯੋਗ ਬਾਰੇ ਚਰਚਾ ਕੀਤੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!