|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਚੀਨ 'ਚ H10N3 ਸਟ੍ਰੇਨ ਦਾ ਨਵਾਂ ਬਰਡ ਫਲੂ ਇਨਸਾਨ 'ਚ ਮਿਲਿਆ

ਵੁਹਾਨ (ਦੇਵ ਇੰਦਰਜੀਤ) : ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਭਾਵੇਂ H10N3 ਦੇ ਫੈਲਣ ਦੀ ਸੰਭਾਵਨਾ ਘੱਟ ਦੱਸੀ ਹੈ ਪਰ ਇਹ ਖ਼ਬਰ ਸਾਰੀ ਦੁਨੀਆ ਲਈ ਡਰਾਉਣੀ ਹੈ ਕਿਉਂਕਿ ਕੋਰੋਨਾ ਵਾਇਰਸ ਵੀ ਚੀਨ ਜ਼ਰੀਏ ਪੂਰੀ ਦੁਨੀਆ ’ਚ ਫੈਲਿਆ ਸੀ ਅਤੇ ਅੱਜ ਤੱਕ ਵਿਸ਼ਵ ਇਸ ਮਹਾਮਾਰੀ ਤੋਂ ਛੁਟਕਾਰਾ ਨਹੀਂ ਪਾ ਸਕਿਆ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ

NRI Post Desk · 2004 ਦਿਨ ਪਹਿਲਾਂ · ਅੱਪਡੇਟ 2004 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੀਨ 'ਚ H10N3 ਸਟ੍ਰੇਨ ਦਾ ਨਵਾਂ ਬਰਡ ਫਲੂ ਇਨਸਾਨ 'ਚ ਮਿਲਿਆ
📷 NRI Post Desk

ਵੁਹਾਨ (ਦੇਵ ਇੰਦਰਜੀਤ) : ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਭਾਵੇਂ H10N3 ਦੇ ਫੈਲਣ ਦੀ ਸੰਭਾਵਨਾ ਘੱਟ ਦੱਸੀ ਹੈ ਪਰ ਇਹ ਖ਼ਬਰ ਸਾਰੀ ਦੁਨੀਆ ਲਈ ਡਰਾਉਣੀ ਹੈ ਕਿਉਂਕਿ ਕੋਰੋਨਾ ਵਾਇਰਸ ਵੀ ਚੀਨ ਜ਼ਰੀਏ ਪੂਰੀ ਦੁਨੀਆ ’ਚ ਫੈਲਿਆ ਸੀ ਅਤੇ ਅੱਜ ਤੱਕ ਵਿਸ਼ਵ ਇਸ ਮਹਾਮਾਰੀ ਤੋਂ ਛੁਟਕਾਰਾ ਨਹੀਂ ਪਾ ਸਕਿਆ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਭਾਰਤ ’ਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਬੀ.1.617.2 ਵੇਰੀਐਂਟ ਦੀ ਪਛਾਣ ਡੈਲਟਾ ਵਜੋਂ ਕੀਤੀ ਜਾਵੇਗੀ। ਇਸੇ ਤਰ੍ਹਾਂ ਇਥੇ ਮਿਲਿਆ ਇਕ ਹੋਰ ਰੂਪ B.1.617.1 ਨੂੰ ਕੱਪਾ ਦੇ ਨਾਂ ਨਾਲ ਜਾਣਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਇਨ੍ਹਾਂ ਰੂਪਾਂ ਦੀ ਪਹਿਲੀ ਪਛਾਣ ਅਕਤੂਬਰ 2020 ’ਚ ਭਾਰਤ ਵਿਚ ਹੋਈ ਸੀ।

ਸੰਬੰਧਿਤ ਖ਼ਬਰਾਂ

ਨੈਸ਼ਨਲ ਹੈਲਥ ਕਮਿਸ਼ਨ ਨੇ ਪੀੜਤ ਵਿਅਕਤੀ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਦੱਸਿਆ ਕਿ ਯਕੀਨੀ ਤੌਰ ’ਤੇ ਇਹ ਸਟ੍ਰੇਨ ਮੁਰਗੀ ਤੋਂ ਇਨਸਾਨ ’ਚ ਪਹੁੰਚ ਗਈ। ਹਾਲਾਂਕਿ ਐੱਨ. ਐੱਚ. ਸੀ. ਦਾ ਕਹਿਣਾ ਹੈ ਕਿ H10N3 ਸਟ੍ਰੇਨ ਬਹੁਤ ਸ਼ਕਤੀਸ਼ਾਲੀ ਨਹੀਂ ਹੈ ਅਤੇ ਇਸ ਨੂੰ ਵੱਡੇ ਪੱਧਰ ’ਤੇ ਫੈਲਣ ਦਾ ਜੋਖਮ ਵੀ ਘੱਟ ਹੈ। ਪੀੜਤ ਦੀ ਹਾਲਤ ਹੁਣ ਸਥਿਰ ਹੈ ਅਤੇ ਜਲਦ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਐੱਨ. ਐੱਚ. ਸੀ. ਦੇ ਅਨੁਸਾਰ ਇਸ ਇਨਸਾਨ ਦੇ ਸੰਪਰਕ ’ਚ ਆਏ ਲੋਕਾਂ ਦੀ ਡਾਕਟਰੀ ਜਾਂਚ ’ਚ ਕੋਈ ਵੀ ਪਾਜ਼ੇਟਿਵ ਨਹੀਂ ਪਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ’ਚ ਏਵੀਅਨ ਐਨਫਲੂਐਂਜ਼ਾ ਯਾਨੀ ਬਰਡ ਫਲੂ ਦੇ ਬਹੁਤ ਸਾਰੇ ਸਟ੍ਰੇਨ ਹਨ ਅਤੇ ਇਨ੍ਹਾਂ ’ਚੋਂ ਕੁਝ ਮਨੁੱਖਾਂ ਨੂੰ ਵੀ ਪਾਜ਼ੇਟਿਵ ਕਰ ਚੁੱਕੇ ਹਨ। ਇਹ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਹੜੇ ਪੋਲਟਰੀ ’ਚ ਕੰਮ ਕਰਦੇ ਹਨ। ਹਾਲਾਂਕਿ ਹੁਣ ਤੱਕ H10N3 ਸਟ੍ਰੇਨ ਦੁਨੀਆ ਭਰ ਦੇ ਕਿਸੇ ਵੀ ਮਨੁੱਖ ਵਿੱਚ ਨਹੀਂ ਮਿਲਿਆ ਸੀ। ਚੀਨ ’ਚ ਇਹ ਇਸ ਦਾ ਪਹਿਲਾ ਕੇਸ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!