|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ ਮਰਨ ਵਾਲਿਆਂ ਦੀ ਗਿਣਤੀ ਹੋਈ 5, ਬਚਾਅ ਕਾਰਜ ਜਾਰੀ

ਵ੍ਹਾਈਟ ਟਾਪੂ (Vikram Sehajpal) : ਨਿਊਜ਼ੀਲੈਂਡ ਦੇ ਵ੍ਹਾਈਟ ਟਾਪੂ ਵਿੱਚ ਸੋਮਵਾਰ ਜਵਾਲਾਮੁਖੀ ਫ਼ਟਨ ਨਾਲ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਗਿਣਤੀ ਵਧ ਵੀ ਸਕਦੀ ਹੈ ਕਿਉਂਕਿ ਹਾਲੇ ਤੱਕ ਉੱਥੇ ਮੌਜੂਦ ਲੋਕਾਂ ਦੀ ਗਿਣਤੀ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।ਨੈਸ਼ਨਲ ਆਪ੍ਰੇਸ਼ਨ ਕਮਾਂਡਰ ਡਿਪਟੀ ਕਮਿਸ਼ਨਰ ਜਾਨ ਟਿਮਸ ਨੇ ਕਿਹਾ ਕਿ ਪੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵ੍ਹਾਈਟ ਟਾਪੂ (Vikram Sehajpal) : ਨਿਊਜ਼ੀਲੈਂਡ ਦੇ ਵ੍ਹਾਈਟ ਟਾਪੂ ਵਿੱਚ ਸੋਮਵਾਰ ਜਵਾਲਾਮੁਖੀ ਫ਼ਟਨ ਨਾਲ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਗਿਣਤੀ ਵਧ ਵੀ ਸਕਦੀ ਹੈ ਕਿਉਂਕਿ ਹਾਲੇ ਤੱਕ ਉੱਥੇ ਮੌਜੂਦ ਲੋਕਾਂ ਦੀ ਗਿਣਤੀ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।ਨੈਸ਼ਨਲ ਆਪ੍ਰੇਸ਼ਨ ਕਮਾਂਡਰ ਡਿਪਟੀ ਕਮਿਸ਼ਨਰ ਜਾਨ ਟਿਮਸ ਨੇ ਕਿਹਾ ਕਿ ਪੀੜਤ ਅੇਤ ਲਾਪਤਾ ਵਿਅਕਤੀ ਨਿਊਜ਼ੀਲੈਂਡ ਦੇ ਅਤੇ ਓਵੇਸ਼ਨ ਆਫ਼ ਦ ਸੀਜ ਕਰੂਜ਼ ਜਹਾਜ਼ ਦੇ ਯਾਤਰੀ ਸੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਦੇਸ਼ ਦੀ ਵਸਨੀਕ ਸਨ। ਅਜੇ ਤੱਕ 18 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਦੇ ਸੜਨ ਦੇ ਜ਼ਖ਼ਮ ਹਨ।ਟਿਮਸ ਨੇ ਕਿਹਾ ਕਿ ਪੁਲਿਸ ਨੂੰ ਇਸ ਬਾਰੇ ਅਜੇ ਜਾਣਕਾਰੀ ਨਹੀਂ ਹੈ ਕਿ ਲਾਪਤਾ ਲੋਕ ਜਿਊਂਦੇ ਹਨ ਵੀ ਜਾਂ ਨਹੀਂ, ਇਸ ਦੇ ਨਾਲ ਹੀ ਕਿਹਾ ਕਿ ਅਜੇ ਉਸ ਜਗ੍ਹਾ ਤੇ ਹੋਰ ਧਮਾਕੇ ਹੋਣ ਦੀ ਸੰਭਾਵਨਾ ਵੀ ਹੈ। ਸੁਰੱਖਿਆ ਬਲਾਂ ਨੂੰ ਵੀ ਅਜੇ ਇਸ ਬਾਬਤ ਕੋਈ ਜਾਣਕਾਰੀ ਨਹੀਂ ਹੈ ਕਿ ਟਾਪੂ ਤੇ ਕਿੰਨੇ ਲੋਕ ਹਨ ਕਿਉਂਕਿ ਅੰਦਰ ਅਜੇ ਤੱਕ ਕਿਸੇ ਨਾਲ ਸੰਪਰਕ ਨਹੀਂ ਬਣ ਸਕਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!