|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਾਕਿਸਤਾਨ 'ਚ ਪਤੀ ਦੇ ਸਾਹਮਣੇ ਲੁਟੇਰਿਆਂ ਨੇ ਨਵ-ਵਿਆਹੁਤਾ ਨਾਲ ਕੀਤਾ ਗੈਂਗਰੇਪ

ਪਾਕਿਸਤਾਨ (ਦੇਵ ਇੰਦਰਜੀਤ) : ਸਰਹੱਦ ਪਾਰ ਸੂਤਰਾਂ ਅਨੁਸਾਰ ਮੁਹੰਮਦ ਲਤੀਫ ਵਾਸੀ ਮੋਚੀਪੁਰਾਂ ਦੀ ਬਰਾਤ ਬੁੱਧਵਾਰ ਸ਼ਾਮ ਨੂੰ ਦੁਲਹਣ ਨੂੰ ਲੈ ਕੇ ਵਾਪਸ ਮੋਚੀਪੁਰਾ ਆ ਗਈ। ਅੱਜ ਤੜਕਸਾਰ ਲਗਭਗ 3 ਵਜੇ ਘਰ ਦਾ ਦਰਵਾਜ਼ਾਂ ਖਟਕਾਏ ਜਾਣ ’ਤੇ ਜਦ ਘਰ ਦੇ ਲੋਕਾਂ ਨੇ ਗੇਟ ਖੋਲ੍ਹਿਆ ਤਾਂ ਸਾਹਮਣੇ 4 ਲੋਕ ਖੜ੍ਹੇ ਸੀ, ਜਿਨ੍ਹਾਂ ’ਚੋਂ 3 ਪੁਲਸ ਦੀ ਵਰਦੀ ’ਚ ਸੀ। ਵਰਦੀਧਾਰੀ ਦੋਸ਼ੀਆਂ ਨੇ ਕਿ

NRI Post Desk · 2008 ਦਿਨ ਪਹਿਲਾਂ · ਅੱਪਡੇਟ 2008 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿਸਤਾਨ 'ਚ ਪਤੀ ਦੇ ਸਾਹਮਣੇ ਲੁਟੇਰਿਆਂ ਨੇ ਨਵ-ਵਿਆਹੁਤਾ ਨਾਲ ਕੀਤਾ ਗੈਂਗਰੇਪ
📷 NRI Post Desk

ਪਾਕਿਸਤਾਨ (ਦੇਵ ਇੰਦਰਜੀਤ) : ਸਰਹੱਦ ਪਾਰ ਸੂਤਰਾਂ ਅਨੁਸਾਰ ਮੁਹੰਮਦ ਲਤੀਫ ਵਾਸੀ ਮੋਚੀਪੁਰਾਂ ਦੀ ਬਰਾਤ ਬੁੱਧਵਾਰ ਸ਼ਾਮ ਨੂੰ ਦੁਲਹਣ ਨੂੰ ਲੈ ਕੇ ਵਾਪਸ ਮੋਚੀਪੁਰਾ ਆ ਗਈ। ਅੱਜ ਤੜਕਸਾਰ ਲਗਭਗ 3 ਵਜੇ ਘਰ ਦਾ ਦਰਵਾਜ਼ਾਂ ਖਟਕਾਏ ਜਾਣ ’ਤੇ ਜਦ ਘਰ ਦੇ ਲੋਕਾਂ ਨੇ ਗੇਟ ਖੋਲ੍ਹਿਆ ਤਾਂ ਸਾਹਮਣੇ 4 ਲੋਕ ਖੜ੍ਹੇ ਸੀ, ਜਿਨ੍ਹਾਂ ’ਚੋਂ 3 ਪੁਲਸ ਦੀ ਵਰਦੀ ’ਚ ਸੀ। ਵਰਦੀਧਾਰੀ ਦੋਸ਼ੀਆਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਤੁਹਾਡੇ ਘਰ ’ਚ ਨਾਜਾਇਜ਼ ਸ਼ਰਾਬ ਦਾ ਭੰਡਾਰ ਹੈ। ਇਸ ਲਈ ਤਾਲਾਸ਼ੀ ਲੈਣੀ ਹੈ।

ਪਾਕਿਸਤਾਨ ਦੇ ਪਿੰਡ ਮੋਚੀਪੁਰਾ ਜ਼ਿਲ੍ਹਾ ਮੁਲਤਾਨ ’ਚ 4 ਦੋਸ਼ੀ, ਜਿਨ੍ਹਾਂ ’ਚੋਂ 3 ਪੁਲਸ ਦੀ ਵਰਦੀ ’ਚ ਸੀ, ਨੇ ਇਕ ਨਵ-ਵਿਆਹੁਤਾ ਦੀ ਸੁਹਾਗਰਾਤ ਦੀ ਰਾਤ ਨੂੰ ਘਰ ’ਚ ਦਾਖ਼ਲ ਹੋ ਕੇ ਵਿਆਹੁਤਾ ਨਾਲ ਬੰਦੂਕ ਦੀ ਨੋਕ ’ਤੇ ਪਤੀ ਦੇ ਸਾਹਮਣੇ ਸਮੂਹਿਕ ਜਬਰ-ਜ਼ਨਾਹ ਕੀਤਾ।

ਸੰਬੰਧਿਤ ਖ਼ਬਰਾਂ

ਉਹ ਘਰ ਦੇ ਅੰਦਰ ਆਏ ਤਾਂ ਬੰਦੂਕ ਦੀ ਨੋਕ ’ਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਨਵੀਂ ਜੋੜੀ ਦੇ ਕਮਰੇ ’ਚ ਚੱਲ ਗਏ। ਇਕ ਦੋਸ਼ੀ ਕਮਰੇ ਦੇ ਬਾਹਰ ਨਿਗਰਾਨੀ ਕਰਦਾ ਰਿਹਾ, ਜਦਕਿ 3 ਨੇ ਬੰਦੂਕ ਦੀ ਨੋਕ ’ਤੇ ਮੁਹੰਮਦ ਲਤੀਫ ਦੇ ਸਾਹਮਣੇ ਉਸ ਦੀ ਪਤਨੀ ਨਾਲ ਜਬਰ-ਜ਼ਨਾਹ ਕੀਤਾ। ਉਸ ਦੇ ਬਾਅਦ ਤਿੰਨੇ ਕਮਰੇ ਦੇ ਬਾਹਰ ਚੱਲ ਗਏ ਅਤੇ ਚੌਥਾਂ ਦੋਸ਼ੀ, ਜੋ ਕਮਰੇ ਦੇ ਬਾਹਰ ਖੜ੍ਹਾ ਸੀ, ਨੇ ਵੀ ਵਿਆਹੁਤਾ ਨਾਲ ਜਬਰ-ਜ਼ਨਾਹ ਕੀਤਾ।

ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਜਾਂਦੇ ਹੋਏ ਦੋਸ਼ੀ ਘਰ ’ਚ ਪਏ ਹੋਏ ਲਗਭਗ 5 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਵੀ ਆਪਣੇ ਨਾਲ ਲੈ ਗਏ। ਇਸ ਘਟਨਾ ਦੀ ਸੂਚਨਾ ਸਵੇਰੇ ਪਰਿਵਾਰ ਦੇ ਮੈਂਬਰਾਂ ਨੇ ਮੁਲਤਾਨ ਪੁਲਸ ਨੂੰ ਦਿੱਤਾ ਤਾਂ ਮੌਕੇ ’ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਵਿਆਹੁਤਾ ਨੂੰ ਹਸਪਤਾਲ ਪਹੁੰਚਾਇਆ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!