ਪਟਿਆਲਾ : ਬਡੂੰਗਰ ਰੋਡ 'ਤੇ ਪੈਂਦੇ ਰੈੱਡ ਕਰਾਸ ਸਾਕੇਤ ਨਸ਼ਾ ਛੁਡਾਊ ਕੇਂਦਰ 'ਚੋਂ ਤੜਕਸਾਰ 9 ਮਰੀਜ਼ ਏਸੀ ਪੱਟ ਕੇ ਭੱਜੇ ਕੇ ਆਪੋ ਆਪਣੇ ਘਰੀਂ ਚਲੇ ਗਏ। ਇਨ੍ਹਾਂ 'ਚੋਂ ਲਗਪਗ 3 ਮਰੀਜ਼ਾਂ ਨੇ ਹਸਪਤਾਲ 'ਚ ਮੁੜ ਆਉਣ ਦਾ ਫ਼ੈਸਲਾ ਕੀਤਾ ਹੈ। ਬਾਕੀ ਮਰੀਜ਼ਾਂ ਨੂੰ ਵਾਪਸ ਭੇਜਣ ਲਈ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਕਰਦਿਆਂ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਦਿੱਲੀ ਕਾਨਫਰੰਸ 'ਚ ਸ਼ਾਮਲ ਹੋਣ ਲਈ ਗਏ ਹੋਏ ਸਨ। ਬਾਅਦ ਦੁਪਹਿਰ ਪਰਤਣ ਤੋਂ ਬਾਅਦ ਡਿਪਟੀ ਮੈਡੀਕਲ ਕਮਿਸ਼ਨਰ ਡਾ.ਮਨਜੀਤ ਸਿੰਘ ਧਾਲੀਵਾਲ ਨਾਲ ਦੌਰਾ ਕੀਤਾ ਅਤੇ ਭੱਜੇ ਹੋਏ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਤੇ ਵਾਰਸਾਂ ਵਲੋਂ ਘਰ ਪਹੁੰਚ ਜਾਣ ਦੀ ਪੁਸ਼ਟੀ ਵੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਨਸ਼ਿਆਂ ਦੀ ਅਲਾਮਤਾਂ ਨੂੰ ਪੂਰਨ ਤੌਰ 'ਤੇ ਖਤਮ ਕਰਨ ਲਈ ਮੁੜ ਦਾਖ਼ਲ ਕਰਾਉਣ ਦੀ ਅਪੀਲ ਕੀਤੀ।
ਸੰਬੰਧਿਤ ਖ਼ਬਰਾਂ
ਪਰ ਇਨ੍ਹਾਂ ਮਰੀਜ਼ਾਂ ਵਿਚੋਂ ਤਿੰਨ ਮਰੀਜ਼ ਹੀ ਹਸਪਤਾਲ ਵਾਪਸ ਆਉਣ ਲਈ ਤਿਆਰ ਹੋਏ ਹਨ।ਸਾਕੇਤ ਹਪਸਤਾਲ 'ਚੋਂ ਸੋਮਵਾਰ ਤੜਕਸਾਰ 3-4 ਵਜੇ ਦੇ ਕਰੀਬ 9 ਮਰੀਜ਼ਾਂ ਨੇ ਪਹਿਲੀ ਮੰਜ਼ਿਲ 'ਤੇ ਬਣੇ ਕਮਰੇ ਦੀ ਖਿੜਕੀ ਵਿਚ ਲੱਗੇ ਏਸੀ ਨੂੰ ਉਤਾਰ ਕੇ ਉਥੋਂ ਲਾਂਘਾ ਬਣਾਇਆ। ਇਸ ਤੋਂ ਬਾਅਦ ਖਿੜਕੀ ਦੇ ਬਾਹਰ ਲੱਗੀਆਂ ਜਾਲੀਆਂ ਨੂੰ ਪਲਾਸ ਨਾਲ ਤੋੜ ਕੇ ਬਾਹਰ ਵਾਲੀ ਸਾਈਡ ਆ ਗਏ। ਮੰਜ਼ਲ ਦੇ ਨਾਲ ਬਣੀ ਕੰਧ ਤੋਂ ਹੁੰਦੇ ਹੋਏ ਉਥੋਂ ਭੱਜਣ 'ਚ ਕਾਮਯਾਬ ਹੋ ਗਏ। ਜਦੋਂ ਸਵੇਰੇ 5 ਵਜੇ ਦੇ ਕਰੀਬ ਕਰਮਚਾਰੀ ਮਰੀਜ਼ਾਂ ਦੀ ਯੋਗਾ ਜਮਾਤ ਲਗਾਉਣ ਲਈ ਪੁੱਜੇ ਤਾਂ ਉਥੋਂ ਮਰੀਜ਼ ਗਾਇਬ ਸਨ। ਕਰਮਚਾਰੀਆਂ ਵਲੋਂ ਤੁਰੰਤ ਮਰੀਜ਼ਾਂ ਦੇ ਗਾਇਬ ਹੋਣ ਦੀ ਜਾਣਕਾਰੀ ਹਸਪਤਾਲ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਇਹ ਘਟਨਾ ਤੋਂ ਪਹਿਲਾਂ ਹਸਪਤਾਲ 'ਚ 31 ਦੇ ਕਰੀਬ ਮਰੀਜ਼ ਦਾਖ਼ਲ ਸਨ। ਇਨ੍ਹਾਂ ਮਰੀਜ਼ਾਂ ਦੇ ਦੌੜਨ ਉਪਰੰਤ 22 ਮਰੀਜ਼ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਰੈਡ ਕਰਾਸ ਅਥਾਰਟੀ ਵਲੋਂ ਮੌਕੇ ਤੇ ਮੌਜੂਦ ਮੇਲ ਨਰਸ, ਵਾਰਡਨ ਸਕਿਊਰਟੀ ਗਾਰਡ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਜਿਸ ਦਾ ਹਾਲੇ ਜਵਾਬ ਆਉਣਾ ਬਾਕੀ ਹੈ।






