|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਨੀਮੀਆ ਦਾ ਮੁੱਖ ਕਾਰਨ ਸੰਤੁਲਤ ਆਹਾਰ ਨਾ ਲੈਣਾ ਅਤੇ ਇਸ ਸੰਬੰਧੀ ਜਾਗਰੂਕਤਾ ਦੀ ਕਮੀ ਦਾ ਹੋਣਾ

ਕਪੂਰਥਲਾ : ਅਨੀਮੀਆ ਦੀ ਸਮੱਸਿਆ ਸਾਡੇ ਦੇਸ਼ ਦੀ ਇੱਕ ਗੰਭੀਰ ਸਮੱਸਿਆ ਹੈ ਤੇ ਇਹ ਕਿਸ਼ੋਰੀਆਂ, ਗਰਭਵਤੀ ਮਹਿਲਾਵਾਂ, ਬੱਚਿਆਂ ਆਦਿ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਪੋਸ਼ਣ ਅਭਿਆਨ ਦੇ ਤਹਿਤ ਮਣਾਏ ਗਏ ਅਨੀਮੀਆ ਦਿਵਸ ਦੇ ਸੰਬੰਧ ਵਿੱਚ ਕਹੇ। ਇਸ ਮੌਕੇ ਤੇ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਤੇ ਸਿਵਲ ਹਸਪਤਾਲ ਵਿਖੇ ਅਨੀਮੀਆ ਦੀ ਜਾਂਚ ਦਾ ਮੁਫਤ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਅਨੀਮੀਆ ਦੀ ਸਮੱਸਿਆ ਸਾਡੇ ਦੇਸ਼ ਦੀ ਇੱਕ ਗੰਭੀਰ ਸਮੱਸਿਆ ਹੈ ਤੇ ਇਹ ਕਿਸ਼ੋਰੀਆਂ, ਗਰਭਵਤੀ ਮਹਿਲਾਵਾਂ, ਬੱਚਿਆਂ ਆਦਿ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਪੋਸ਼ਣ ਅਭਿਆਨ ਦੇ ਤਹਿਤ ਮਣਾਏ ਗਏ ਅਨੀਮੀਆ ਦਿਵਸ ਦੇ ਸੰਬੰਧ ਵਿੱਚ ਕਹੇ। ਇਸ ਮੌਕੇ ਤੇ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਤੇ ਸਿਵਲ ਹਸਪਤਾਲ ਵਿਖੇ ਅਨੀਮੀਆ ਦੀ ਜਾਂਚ ਦਾ ਮੁਫਤ ਕੈਂਪ ਵੀ ਲਗਾਇਆ ਗਿਆ। ਡਾ. ਬਲਵੰਤ ਸਿੰਘ ਨੇ ਕਿਹਾ ਕਿ ਅਨੀਮੀਆ ਦਾ ਮੁੱਖ ਕਾਰਨ ਸੰਤੁਲਤ ਆਹਾਰ ਨਾ ਲੈਣਾ ਅਤੇ ਇਸ ਸੰਬੰਧੀ ਜਾਗਰੂਕਤਾ ਦੀ ਕਮੀ ਦਾ ਹੋਣਾ ਹੈ।ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਮਣਾਏ ਜਾਣ ਵਾਲੇ ਪੋਸ਼ਣ ਪੰਦਰਵਾੜੇ ਦਾ ਉਦੇਸ਼ ਲੋਕਾਂ ਖਾਸ ਕਰ ਗਰਭਵਤੀ ਮਹਿਲਾਵਾਂ, ਕਿਸ਼ੋਰੀਆਂ ਤੇ ਪ੍ਰਜਨਨ ਵਰਗ ਦੀ ਉਮਰ ਦੀਆਂ ਮਹਿਲਾਵਾਂ ਨੂੰ ਅਨੀਮੀਆ ਤੋਂ ਬਚਾਅ ਸੰਬੰਧੀ ਜਾਗਰੂਕ ਕਰਨਾ ਹੈ।

ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ , ਡਾ. ਸੰਦੀਪ ਧਵਨ, ਡਾ. ਰਾਜੀਵ ਪਰਾਸ਼ਰ ਤੇ ਹੋਰ ਸਟਾਫ ਹਾਜਰ ਸੀ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਇਹ ਵੀ ਦੱਸਿਆ ਕਿ ਅਨੀਮੀਆ ਦਿਵਸ ਮੌਕੇ ਅੱਜ ਜਿਲੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਅਨੀਮੀਆ ਦੀ ਜਾਂਚ ਦੇ ਮੁਫਤ ਕੈਂਪ ਲਗਾਏ ਗਏ ਹਨ। ਇਸ ਦੌਰਾਨ ਜਿੱਥੇ ਸਾਰੇ ਲੋਕਾਂ ਖਾਸ ਕਰ ਗਰਭਵਤੀ ਮਹਿਲਾਵਾਂ, ਪ੍ਰਜਨਨ ਵਰਗ ਦੀ ਉਮਰ ਦੀਆਂ ਮਹਿਲਾਵਾਂ, ਕਿਸ਼ੋਰੀਆਂ ਵਿੱਚ ਖੂਨ ਦੀ ਜਾਂਚ ਮੁਫਤ ਕੀਤੀ ਗਈ ਉੱਥੇ ਹੀ ਉਨ੍ਹਾਂ ਨੂੰ ਅਨੀਮੀਆ ਤੋਂ ਬਚਾਅ ਲਈ ਤੇ ਪੋਸ਼ਕ ਖੁਰਾਕ ਲੈਣ ਲਈ ਵੀ ਪ੍ਰੇਰਿਆ ਗਿਆ।

ਜੱਚਾ ਅਤੇ ਬੱਚਾ ਮੌਤ ਦਰ ਦਾ ਇੱਕ ਕਾਰਨ ਹੈ ਅਨੀਮੀਆ – ਡਾ. ਗੁਰਮੀਤ ਕੌਰ ਦੁੱਗਲ

ਸੰਬੰਧਿਤ ਖ਼ਬਰਾਂ

ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਨੇ ਦੱਸਿਆ ਕਿ ਇੱਕ ਸਰਵੇ ਮੁਤਾਬਕ ਭਾਰਤ ਦੀਆਂ 55 ਫੀਸਦੀ ਮਹਿਲਾਵਾਂ ਅਨੀਮੀਆ ਨਾਲ ਪੀੜਤ ਹਨ। ਉਨ੍ਹਾਂ ਕਿਹਾ ਕਿ ਅਨੀਮੀਆ ਇੱਕ ਅਜਿਹੀ ਸਥਿਤੀ ਹੈ ਜੋ ਗਰਭਵਤੀ ਮਹਿਲਾਵਾਂ ਵਿੱਚ ਸਮੇਂ ਤੋਂ ਪਹਿਲਾਂ ਡਲੀਵਰੀ ਦਾ ਕਾਰਣ ਬਣਦੀ ਹੈ। ਉਨ੍ਹਾਂ ਜੱਚਾ ਅਤੇ ਬੱਚਾ ਮੌਤ ਦਰ ਵਿੱਚ ਵਾਧੇ ਦਾ ਇੱਕ ਕਾਰਨ ਅਨੀਮੀਆ ਨੂੰ ਵੀ ਦੱਸਿਆ।ਉਨ੍ਹਾਂ ਖੁਰਾਕ ਵਿੱਚ ਆਇਰਨ ਦੀ ਮਾਤਰਾ ਨੂੰ ਘੱਟ ਲੈਣਾ, ਆਇਰਨ ਦਾ ਸ਼ਰੀਰ ਵਿੱਚ ਘੱਟ ਪੱਚਣਾ, ਪੇਟ ਦੇ ਕੀੜਿਆਂ ਅਤੇ ਮਾਹਵਾਰੀ ਕਾਰਣ ਸ਼ਰੀਰ ਵਿੱਚੋਂ ਆਇਰਨ ਦੀ ਮਾਤਰਾ ਘੱਟਣ ਨੂੰ ਵੀ ਅਨੀਮੀਆ ਦਾ ਕਾਰਨ ਦੱਸਿਆ। ਡਾ. ਗੁਰਮੀਤ ਕੌਰ ਦੁੱਗਲ ਨੇ ਇਹ ਵੀ ਕਿਹਾ ਕਿ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਨ ਲਈ ਖੂਨ ਦੀ ਕਮੀ ਵਾਲੀਆਂ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਿਹਤ ਵਿਭਾਗ ਦੀਆਂ ਏ.ਐਨ.ਐਮਜ ਵੱਲੋਂ ਖਾਸ ਤੌਰ ਤੇ ਫਾਲੋ ਅੱਪ ਕੀਤਾ ਜਾਂਦਾ ਹੈ ਤੇ ਉਨ੍ਹਾਂ ਦਾ ਪੂਰਾ ਟ੍ਰੇਕ ਰਿਕਾਰਡ ਰੱਖਿਆ ਜਾਂਦਾ ਹੈ।

ਅਨੀਮਿਕ ਬੱਚੇ ਹੋ ਸਕਦੇ ਨੇ ਕੁਪੋਸ਼ਣ ਦਾ ਸ਼ਿਕਾਰ – ਡਾ.ਆਸ਼ਾ ਮਾਂਗਟ

ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਅਨੀਮੀਆ ਮੁਕਤ ਭਾਰਤ ਮੁਹਿੰਮ ਦਾ ਉਦੇਸ਼ ਮਹਿਲਾਵਾਂ ਅਤੇ ਬੱਚਿਆਂ ਵਿੱਚ ਅਨੀਮੀਆ ਦੀ ਸਥਿਤੀ ਨੂੰ ਸੁਧਾਰਣਾ ਹੈ।ਉਨ੍ਹਾਂ ਅਨੀਮੀਆ ਦੀਆਂ ਤਿੰਨ ਮੁੱਖ ਸਟੇਜਾਂ ਮਾਈਲਡ, ਮੌਡਰੇਟ ਤੇ ਸਵੀਅਰ ਅਨੀਮੀਆ ਤੇ ਵਿਸਥਾਰ ਨਾਲ ਚਾਨਣਾ ਪਾਇਆ।ਉਨ੍ਹਾਂ ਗਰਭਵਤੀ ਮਹਿਲਾਵਾਂ, ਦੁੱਧ ਚੁੰਘਾਊ ਮਾਵਾਂ ਵਿੱਚ ਖੁਨ ਦੀ ਕਮੀ ਹੋਣ ਨੂੰ ਚਿੰਤਾਜਨਕ ਤੇ ਖਤਰਨਾਕ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਗਰਭਵਤੀ ਮਹਿਲਾ ਵਿੱਚ ਖੁਨ ਦੀ ਕਮੀ ਹੈ ਤਾਂ ਬੱਚਾ ਘੱਟ ਭਾਰ ਵਾਲਾ ਹੋਏਗਾ।ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਅਨੀਮਿਕ ਬੱਚੇ ਕੁਪੋਸ਼ਣ ਦੇ ਸ਼ਿਕਾਰ ਵੀ ਹੋ ਸਕਦੇ ਹਨ ਤੇ ਉਨ੍ਹਾਂ ਦਾ ਸਾਰਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ।ਡਾ.ਆਸ਼ਾ ਮਾਂਗਟ ਨੇ ਕਿਹਾ ਕਿ ਅਨੀਮੀਆ ਸ਼ਰੀਰਕ ਊਰਜਾ ਸ਼ਕਤੀ ਨੂੰ ਘੱਟ ਕਰਦਾ ਹੈ, ਕੰਮ ਕਰਨ ਦੀ ਸਮੱਰਥਾ ਘਟਾਉਂਦਾ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਅਨੀਮੀਆ ਮੁਕਤ ਭਾਰਤ ਦੇ ਤਹਿਤ ਆਇਰਨ ਸਬੰਧੀ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਚੱਲ ਰਹੇ ਪ੍ਰੋਗਰਾਮਾਂ ਜਿਵੇਂ ਵਿਫਸ,ਨਿਪੀ ਤੇ ਨੈਸ਼ਨਲ ਡੀ ਵਾਰਮਿੰਗ ਡੇ ਬਾਰੇ ਵੀ ਚਾਨਣਾ ਪਾਇਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!