|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਕੇਜਰੀਵਾਲ 'ਤੇ ਚੱਲਣ ਵਾਲੇ ਮੁਕੱਦਮਿਆਂ 'ਚ ਇਜ਼ਾਫਾ, ਸਾਲਾਨਾ ਆਮਦਨ 'ਚ ਬਹੁਤ ਇਜ਼ਾਫਾ ਨਹੀਂ

ਨਵੀਂ ਦਿੱਲੀ (ਇੰਦਰਜੀਤ ਸਿੰਘ) : ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਦਾਖ਼ਲ ਨਾਮਜ਼ਦਗੀ ਮੁਤਾਬਿਕ, ਉਨ੍ਹਾਂ ਦੀ ਸਾਲਾਨਾ ਆਮਦਨ 'ਚ ਬਹੁਤ ਇਜ਼ਾਫਾ ਨਹੀਂ ਹੋਇਆ ਹੈ। ਸਾਲ 2015 ਦੀ ਨਾਮਜ਼ਦਗੀ ਦੀ ਹਲਫ਼ਨਾਮੇ 'ਚ ਉਨ੍ਹਾਂ ਦੀ ਸਾਲਾਨਾ ਆਮਦਨ 2.7 ਲੱਖ ਸੀ ਜੋ 2018-19 'ਚ ਜਾ ਕੇ 2.81 ਲੱਖ ਦੇ ਕਰੀਬ ਜਾ ਪਹੁੰਚੀ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਇੰਦਰਜੀਤ ਸਿੰਘ) : ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਦਾਖ਼ਲ ਨਾਮਜ਼ਦਗੀ ਮੁਤਾਬਿਕ, ਉਨ੍ਹਾਂ ਦੀ ਸਾਲਾਨਾ ਆਮਦਨ 'ਚ ਬਹੁਤ ਇਜ਼ਾਫਾ ਨਹੀਂ ਹੋਇਆ ਹੈ। ਸਾਲ 2015 ਦੀ ਨਾਮਜ਼ਦਗੀ ਦੀ ਹਲਫ਼ਨਾਮੇ 'ਚ ਉਨ੍ਹਾਂ ਦੀ ਸਾਲਾਨਾ ਆਮਦਨ 2.7 ਲੱਖ ਸੀ ਜੋ 2018-19 'ਚ ਜਾ ਕੇ 2.81 ਲੱਖ ਦੇ ਕਰੀਬ ਜਾ ਪਹੁੰਚੀ ਹੈ।

ਹਲਫ਼ਨਾਮੇ ਅਨੁਸਾਰ, ਮੁੱਖ ਮੰਤਰੀ ਕੇਜਰੀਵਾਲ ਦੇ ਨਾਂ 'ਤੇ ਕਾਰ ਨਹੀਂ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਬਲੈਨੋ ਕਾਰ ਜ਼ਰੂਰ ਹੈ। ਕੇਜਰੀਵਾਲ 'ਤੇ ਚੱਲਣ ਵਾਲੇ ਮੁਕੱਦਮਿਆਂ 'ਚ ਇਜ਼ਾਫਾ ਹੋਇਆ ਹੈ।

ਪਿਛਲੇ ਹਲਫ਼ਨਾਮੇ ਅਨੁਸਾਰ ਉਨ੍ਹਾਂ 'ਤੇ 10 ਮੁਕੱਦਮੇ ਦਰਜ ਸਨ, ਜਿਨ੍ਹਾਂ ਦੀ ਗਿਣਤੀ ਹੁਣ 13 ਹੋ ਗਈ ਹੈ। ਪਿਛਲੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਕੋਲ 92 ਲੱਖ ਰੁਪਏ ਦੀ ਅਚੱਲ ਜਾਇਦਾਦ ਸੀ, ਬਾਜ਼ਾਰ ਦੇ ਭਾਅ ਵਧਣ ਨਾਲ ਹੁਣ ਇਸ ਦੀ ਕੀਮਤ ਇਕ ਕਰੋੜ 77 ਲੱਖ ਰੁਪਏ ਹੋ ਗਈ ਹੈ।

ਸਾਲ 2015 ਦਾ ਹਲਫ਼ਨਾਮਾ

ਸਾਲ 2013-14 'ਚ ਕੇਜਰੀਵਾਲ ਦੀ ਸਾਲਾਨਾ ਆਮਦਨ : 2,07,330 ਰੁਪਏ

2013-14 'ਚ ਉਨ੍ਹਾਂ ਦੀ ਪਤਨੀ ਦੀ ਸਾਲਾਨਾ ਆਮਦਨ : 11,83,390

ਨਕਦੀ : 2.26 ਲੱਖ ਰੁਪਏ

ਅਚੱਲ ਜਾਇਦਾਦ ਦਾ ਮੁੱਲ : 92 ਲੱਖ ਰੁਪਏ

ਸੰਬੰਧਿਤ ਖ਼ਬਰਾਂ

ਬੇਟੀ ਕੋਲ : 31 ਹਜ਼ਾਰ ਰੁਪਏ

ਕੇਜਰੀਵਾਲ 'ਤੇ ਦਰਜ ਮੁਕੱਦਮੇ : ਦਸ

2020 ਦਾ ਹਲਫ਼ਨਾਮਾ

ਸਾਲ 2018-19 'ਚ ਕੇਜਰੀਵਾਲ ਦੀ ਆਮਦਨ : 2,81,375 ਰੁਪਏ

ਪਤਨੀ ਦੀ ਆਮਦਨ : 9,94,790 ਰੁਪਏ

ਨਕਦੀ : 9.95 ਲੱਖ ਰੁਪਏ

ਕੇਜਰੀਵਾਲ 'ਤੇ ਮੁਕੱਦਮੇ : 13

ਅਚੱਲ ਜਾਇਦਾਦ ਦਾ ਮੁੱਲ : 1.77 ਕਰੋੜ ਰੁਪਏ

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!