|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਗਲੇ ਸਾਲ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੀ ਕੋਈ ਉਮੀਦ ਨਹੀਂ : WHO

ਓਂਟਾਰੀਓ ਡੈਸਕ (ਐਨ.ਆਰ.ਆਈ. ਮੀਡਿਆ) : ਅਗਲੇ ਸਾਲ ਭਾਵ 2021 ਤੋਂ ਪਹਿਲਾਂ ਕੋਰੋਨਾਵਾਇਰਸ ਦੀ ਵੈਕਸੀਨ ਬਣਨ ਦੀ ਕੋਈ ਉਮੀਦ ਨਹੀਂ ਹੈ ਇਹ ਕਹਿਣਾ ਹੈ ਵਿਸ਼ਵ ਸਿਹਤ ਸੰਗਠਨ ਦਾ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਡਾਇਰੈਕਟਰ ਮਾਇਕ ਰੇਯਾਨ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦੇ ਮਾਮਲੇ ਵਿਚ ਖੋਜਕਾਰਾਂ ਨੂੰ ਸਹੀ ਕਾਮਯਾਬੀ ਮਿਲ ਰਹੀ ਪਰ ਸਾਲ 2021 ਦੇ ਸ਼ੁਰੂਆਤੀ ਦਿਨਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਐਨ.ਆਰ.ਆਈ. ਮੀਡਿਆ) : ਅਗਲੇ ਸਾਲ ਭਾਵ 2021 ਤੋਂ ਪਹਿਲਾਂ ਕੋਰੋਨਾਵਾਇਰਸ ਦੀ ਵੈਕਸੀਨ ਬਣਨ ਦੀ ਕੋਈ ਉਮੀਦ ਨਹੀਂ ਹੈ ਇਹ ਕਹਿਣਾ ਹੈ ਵਿਸ਼ਵ ਸਿਹਤ ਸੰਗਠਨ ਦਾ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਡਾਇਰੈਕਟਰ ਮਾਇਕ ਰੇਯਾਨ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦੇ ਮਾਮਲੇ ਵਿਚ ਖੋਜਕਾਰਾਂ ਨੂੰ ਸਹੀ ਕਾਮਯਾਬੀ ਮਿਲ ਰਹੀ ਪਰ ਸਾਲ 2021 ਦੇ ਸ਼ੁਰੂਆਤੀ ਦਿਨਾਂ ਤੋਂ ਪਹਿਲਾਂ ਉਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਅੱਗੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਜ਼ਰੂਰੀ ਹੈ ਕਿ ਵੈਕਸੀਨ ਦੀ ਸੁਰੱਖਿਆ ਮਾਨਕਾਂ ਵਿਚ ਕੋਈ ਕਮੀ ਨਾ ਕੀਤੀ ਜਾਵੇ, ਭਾਂਵੇ ਹੀ ਵੈਕਸੀਨ ਬਣਾਉਣ ਦੀ ਰਫਤਾਰ ਥੋੜੀ ਘੱਟ ਹੋ ਜਾਵੇ।

ਸੰਬੰਧਿਤ ਖ਼ਬਰਾਂ

ਅਗੇ ਕਿਹਾ ਕਿ ਸਾਨੂੰ ਆਪਣੀਆਂ ਅੱਖਾਂ ਵਿਚ ਦੇਖਣ ਦੀ ਹਿੰਮਤ ਹੋਣੀ ਚਾਹੀਦੀ ਹੈ ਅਤੇ ਲੋਕਾਂ ਨਾਲ ਅੱਖ ਮਿਲਾਉਣ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਇਹ ਵੈਕਸੀਨ ਦੇਣ ਤੋਂ ਪਹਿਲਾਂ, ਸਾਨੂੰ ਉਨ੍ਹਾਂ ਨੂੰ ਯਕੀਨਨ ਕਰਨਾ ਹੈ ਕਿ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਬਣਾਉਣ ਲਈ ਅਸੀਂ ਹਰ ਸੰਭਵ ਸਾਵਧਾਨੀ ਵਰਤੀ ਹੈ।

ਅਸੀਂ ਇਹ ਕਰਨ ਵਿਚ ਥੋੜਾ ਘੱਟ ਸਮਾਂ ਲੈ ਸਕਦੇ ਹਾਂ ਪਰ ਅਸਲ ਵਿਚ ਦੇਖਿਆ ਜਾਵੇ ਤਾਂ ਅਗਲੇ ਸਾਲ ਦੇ ਪਹਿਲਾਂ ਹਿੱਸੇ ਵਿਚ ਹੀ ਅਸੀਂ ਲੋਕਾਂ ਨੂੰ ਵੈਕਸੀਨੇਟ ਕਰਨਾ ਸ਼ੁਰੂ ਕਰ ਸਕਾਂਗੇ। ਉਨ੍ਹਾਂ ਆਖਿਆ ਕਿ ਕਈ ਸੰਭਾਵਿਤ ਵੈਕਸੀਨ ਆਪਣੇ ਟ੍ਰਾਇਲ ਦੇ ਤੀਜੇ ਫੇਜ਼ ਵਿਚ ਹਨ ਅਤੇ ਕੋਈ ਵੀ ਵੈਕਸੀਨ ਸੁਰੱਖਿਆ ਮਾਨਕਾਂ ਜਾਂ ਪ੍ਰਭਾਵੀ ਹੋਣ ਵਿਚ ਅਜੇ ਤੱਕ ਫੇਲ ਨਹੀਂ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਕਿਹਾ ਸੀ ਕਿ ਕੋਰੋਨਾਵਾਇਰਸ ਦੇ ਅਜੇ ਸਭ ਤੋਂ ਭਿਆਨਕ ਰੂਪ ਆਉਣਾ ਅਜੇ ਬਾਕੀ ਹੈ। ਦੇਖਿਆ ਜਾਵੇ ਤਾਂ ਕਈ ਦੇਸ਼ਾਂ ਵਿਚ ਇਸ ਮਹਾਮਾਰੀ ਦਾ ਦੂਜੀ ਵੇਵ ਦੇਖੀ ਜਾ ਸਕਦੀ ਹੈ ਅਤੇ ਕਈ ਦੇਸ਼ਾਂ ਨੇ ਇਸ 'ਤੇ ਸਖਤੀ ਨਾਲ ਕੰਮ ਕਰਕੇ ਇਸ ਨੂੰ ਕੰਟਰੋਲ ਵਿਚ ਕਰ ਲਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!