|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੋਈ ਵੀ ਗਰਭਵਤੀ ਅਨਰਜਿਸਟਰਡ ਨਾ ਰਹੇ, ਪੀ.ਪੀ.ਆਈ.ਯੂ.ਸੀ.ਡੀ. ਵਾਸਤੇ ਕੀਤਾ ਜਾਏ ਮੋਟੀਵੇਟ

ਕਪੂਰਥਲਾ /ਫਗਵਾੜਾ : ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਵੱਲੋਂ ਸਬ ਡਵੀਜਨਲ ਹਸਪਤਾਲ ਫਗਵਾੜਾ ਦੀ ਸੁਪੋਰਟਿਵ ਸੁਪਰਵਿਜਨ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਵੱਲੋਂ ਹਸਪਤਾਲ ਤੇ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਸਿੰਘ ਵੀ ਹਾਜਰ ਸਨ। ਡਾ. ਗੁਰਮ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ /ਫਗਵਾੜਾ : ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਵੱਲੋਂ ਸਬ ਡਵੀਜਨਲ ਹਸਪਤਾਲ ਫਗਵਾੜਾ ਦੀ ਸੁਪੋਰਟਿਵ ਸੁਪਰਵਿਜਨ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਵੱਲੋਂ ਹਸਪਤਾਲ ਤੇ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਸਿੰਘ ਵੀ ਹਾਜਰ ਸਨ। ਡਾ. ਗੁਰਮੀਤ ਕੌਰ ਦੁੱਗਲ ਵੱਲੋਂ ਹਾਜਰ ਗਾਈਨੋਕੋਲੋਜਿਸਟ ਨੂੰ ਕਿਹਾ ਗਿਆ ਕਿ ਡਲੀਵਰੀ ਤੋਂ ਬਾਅਦ ਮਹਿਲਾਵਾਂ ਨੂੰ ਪੀ.ਪੀ.ਆਾਈ.ਯੂ.ਸੀ.ਡੀ. ਵਾਸਤੇ ਪ੍ਰੇਰਿਤ ਕੀਤਾ ਜਾਏ ।

ਸੰਬੰਧਿਤ ਖ਼ਬਰਾਂ

ਡਾ. ਗੁਰਮੀਤ ਕੌਰ ਦੁੱਗਲ ਵੱਲੋਂ ਉੱਥੇ ਹਾਜਰ ਲੇਬਰ ਰੂਮ ਤੇ ਓ.ਟੀ. ਸਟਾਫ ਨੂੰ ਹਦਾਇਤ ਕੀਤੀ ਗਈ ਕਿ ਐਮ.ਸੀ.ਐੱਚ. ਸਰਵਿਸੇਜ ਦਾ ਰਿਕਾਰਡ ਪੂਰੀ ਤਰ੍ਹਾਂ ਮੈਨਟੈਨ ਰੱਖਿਆ ਜਾਏ।ਉਨ੍ਹਾਂ ਹਾਜਰ ਸਟਾਫ ਨੂੰ ਇਹ ਵੀ ਕਿਹਾ ਕਿ ਸੰਸਥਾਗਤ ਜਣੇਪੇ ਨੂੰ ਵਧਾਵਾ ਦਿੱਤਾ ਜਾਏ ਤੇ ਸਰਕਾਰੀ ਸਿਹਤ ਕੇਂਦਰ ਵਿੱਚ ਜੋ ਮੁਫਤ ਸਿਹਤ ਸਹੂਲਤਾਂ ਜੱਚਾ ਅਤੇ ਬੱਚਾ ਨੂੰ ਦਿੱਤੀਆਂ ਜਾਂਦੀਆਂ ਹਨ ਉਨਾਂ੍ਹ ਦਾ ਪੂਰਾ ਲਾਭ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਡਾ. ਗੁਰਮੀਤ ਕੌਰ ਦੁਗੱਲ ਨੇ ਇਹ ਵੀ ਕਿਹਾ ਕਿ ਹੋਮ ਡਲੀਵਰੀ ਜੱਚਾ ਅਤੇ ਬੱਚਾ ਦੋਹਾਂ ਲਈ ਖਤਰਨਾਕ ਹੈ, ਇਸ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਏ.ਐ.ਏਮਜ ਵੱਲੋਂ ਜਲਦੀ ਤੋਂ ਜਲਦੀ ਗਰਭਵਤੀ ਮਹਿਲਾ ਦੀ ਰਜਿਸਟ੍ਰੇਸ਼ਨ ਕੀਤੀ ਜਾਏ।

ਉਨ੍ਹਾਂ ਹਦਾਇਤ ਕੀਤੀ ਕਿ ਕੋਈ ਵੀ ਗਰਭਵਤੀ ਅਨਰਜਿਸਟਰਡ ਨਾ ਰਹੇ। ਉਸ ਦੇ ਸਾਰੇ ਏ.ਐੱਨ.ਸੀ. ਚੈਕਅੱਪ ਯਕੀਨੀ ਬਣਾਏ ਜਾਣ ਤੇ ਸਹੀ ਤਰੀਕੇ ਨਾਲ ਫਾਲੋਅੱਪ ਕੀਤਾ ਜਾਏ। ਉਨ੍ਹਾਂ ਏ.ਐੱਨ.ਐੱਮਜ ਨੂੰ ਹਦਾਇਤ ਕੀਤੀ ਕਿ ਹਾਈ ਰਿਸਕ ਗਰਭਵਤੀ ਮਹਿਲਾਵਾਂ ਦਾ ਪੂਰਾ ਟ੍ਰੈਕ ਰਿਕਾਰਡ ਰੱਖਿਆ ਜਾਏ ਤੇ ਗਾਈਨੀਕੋਲੋਜਿਸਟ ਵੱਲੋਂ ਬਣਾਏ ਐਕਸ਼ਨ ਪਲਾਨ ਅਨੁਸਾਰ ਉਨ੍ਹਾਂ ਦਾ ਫਾਲੋਅੱਪ ਕੀਤਾ ਜਾਏ।ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਵੱਲੋਂ ਐਮ.ਸੀ.ਐੱਚ. ਸਰਵਿਸੇਜ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਗਈ ਤੇ ਜੋ ਕਮੀਆਂ ਸਨ ਉਨ੍ਹਾਂ ਨੂੰ ਮੌਕੇ ਤੇ ਹੀ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!