|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਜੱਦ ਤੱਕ ਜੰਮੂ-ਕਸ਼ਮੀਰ 'ਚ ਵਿਸ਼ੇਸ਼ ਦਰਜੇ ਦੀ ਬਹਾਲੀ ਨਹੀਂ ਤੱਦ ਤੱਕ ਵਪਾਰ ਨਹੀਂ :ਪਾਕਿਸਤਾਨ

ਇਸਲਾਮਾਬਾਦ,(ਦੇਵ ਇੰਦਰਜੀਤ) :ਪਾਕਿਸਤਾਨ ਦਾ ਕੱਪੜਾ ਉਦਯੋਗ ਪਹਿਲਾਂ ਹੀ ਕਾਫੀ ਸੰਘਰਸ਼ ਕਰ ਰਿਹਾ ਹੈ। ਕੱਪੜਾ ਉਦਯੋਗ ਦਾ ਕਹਿਣਾ ਹੈ ਕਿ ਕਪਾਹ ਦੀ ਦਰਾਮਦ ਅੱਜ ਸਮੇਂ ਦੀ ਲੋੜ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੇ ਮੰਤਰੀਮੰਡਲ ਨੇ ਵੀਰਵਾਰ ਨੂੰ ਭਾਰਤ ਤੋਂ ਕਪਾਹ ਦਰਾਮਦ ਦੇ ਉੱਚ ਪੱਧਰੀ ਕਮੇਟੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈ

NRI Post Desk · 2063 ਦਿਨ ਪਹਿਲਾਂ · ਅੱਪਡੇਟ 2063 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜੱਦ ਤੱਕ ਜੰਮੂ-ਕਸ਼ਮੀਰ 'ਚ ਵਿਸ਼ੇਸ਼ ਦਰਜੇ ਦੀ ਬਹਾਲੀ ਨਹੀਂ ਤੱਦ ਤੱਕ ਵਪਾਰ ਨਹੀਂ :ਪਾਕਿਸਤਾਨ
📷 NRI Post Desk

ਇਸਲਾਮਾਬਾਦ,(ਦੇਵ ਇੰਦਰਜੀਤ) :ਪਾਕਿਸਤਾਨ ਦਾ ਕੱਪੜਾ ਉਦਯੋਗ ਪਹਿਲਾਂ ਹੀ ਕਾਫੀ ਸੰਘਰਸ਼ ਕਰ ਰਿਹਾ ਹੈ। ਕੱਪੜਾ ਉਦਯੋਗ ਦਾ ਕਹਿਣਾ ਹੈ ਕਿ ਕਪਾਹ ਦੀ ਦਰਾਮਦ ਅੱਜ ਸਮੇਂ ਦੀ ਲੋੜ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੇ ਮੰਤਰੀਮੰਡਲ ਨੇ ਵੀਰਵਾਰ ਨੂੰ ਭਾਰਤ ਤੋਂ ਕਪਾਹ ਦਰਾਮਦ ਦੇ ਉੱਚ ਪੱਧਰੀ ਕਮੇਟੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੁਹਰਾਇਆ ਕਿ ਜਦੋਂ ਤੱਕ ਭਾਰਤ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ (370) ਬਹਾਲ ਨਹੀਂ ਕਰਦਾ ਹੈ, ਉਦੋਂ ਤੱਕ ਉਸ ਦੇ ਨਾਲ ਸਾਡੇ ਸਬੰਧ ਨਾਰਮਲ ਨਹੀਂ ਹੋ ਸਕਦੇ।

ਸੰਬੰਧਿਤ ਖ਼ਬਰਾਂ

ਪਾਕਿਸਤਾਨ ਦੇ ਅਪੈਰਲ ਫੋਰਮ ਦੇ ਚੇਅਰਮੈਨ ਜਾਵੇਦ ਬਿਲਵਾਨੀ ਦੇ ਹਵਾਲੇ ਤੋਂ ‘ਦਿ ਡਾਨ’ ਅਖਬਾਰ ਨੇ ਕਿਹਾ ਕਿ ਕੈਬਨਿਟ ਦੇ ਫੈਸਲੇ ਤੋਂ ਕੱਪੜਾ ਬਰਾਮਦ ਉਦਯੋਗ ਨਿਰਾਸ਼ ਹੈ। ਕੋਵਿਡ-19 ਮਹਾਮਾਰੀ ਕਾਰਣ ਪਹਿਲਾਂ ਤੋਂ ਦਬਾਅ ਝੱਲ ਰਿਹਾ ਕੱਪੜਾ ਉਦਯੋਗ ਭਾਰਤ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਤੋਂ ਸੂਤੀ ਧਾਗੇ ਦੀ ਟੈਕਸ ਮੁਕਤ ਦਰਾਮਦ ਦੀ ਮੰਗ ਕਰ ਰਿਹਾ ਹੈ। ਬਿਲਵਾਨੀ ਨੇ ਕਮਰਸ਼ੀਅਲ ਸਲਾਹਕਾਰ ਅਬਦੁਲ ਰਜਾਕ ਦਾਊਦ ਦੇ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਦੀ ਦਰਾਮਦ ਦੀ ਸਿਫਾਰਿਸ਼ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ।

ਮੰਤਰੀਮੰਡਲ ਨੂੰ ਇਸ ਪ੍ਰਸਤਾਵ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਵਿਦੇਸ਼ੀ ਖਰੀਦਦਾਰਾਂ ਦਰਮਿਆਨ ਇਹ ਨਕਾਰਾਤਮਕ ਸੰਦੇਸ਼ ਜਾਏਗਾ ਕਿ ਦੇਸ਼ ’ਚ ਸੂਤੀ ਧਾਗਾ ਉਪਲਬਧ ਨਹੀਂ ਹੈ। ਬਿਲਵਾਨੀ ਨੇ ਕਿਹਾ ਕਿ ਕੈਬਨਿਟ ਦੇ ਫੈਸਲੇ ਤੋਂ ਬਾਅਦ ਸੂਤੀ ਧਾਗੇ ਦੇ ਰੇਟ ਵਧ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਭਾਰਤ ਤੋਂ ਦਰਾਮਦ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਦੇਸ਼ ’ਚ ਸੂਤੀ ਧਾਗੇ ਦੀ ਉਪਲਬਧਤਾ ਯਕੀਨੀ ਕਰਨੀ ਚਾਹੀਦੀ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!