|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ 'ਚ ਸੰਨ੍ਹ

ਜੋਧਪੁਰ (ਇੰਦਰਜੀਤ ਸਿੰਘ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ 'ਚ ਸੰਨ੍ਹ ਲੱਗਣ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਜੋਧਪੁਰ ਦੇ ਸਰਕਟ ਹਾਊਸ 'ਚ ਉਨ੍ਹਾਂ ਨੂੰ ਮਿਲਣ ਇਕ ਨੌਜਵਾਨ ਸਰਕਟ ਹਾਊਸ ਦੀ ਕੰਧ ਟੱਪ ਕੇ ਪਹੁੰਚ ਗਿਆ। ਨੌਜਵਾਨ ਨੇ ਕੰਧ ਹੀ ਨਹੀਂ ਟੱਪੀ ਬਲਕਿ ਰਾਸ਼ਟਰਪਤੀ ਦੇ ਪੈਰ ਛੂਹਣ ਉਨ੍ਹਾਂ ਦੇ ਕੋਲ ਵੀ ਜਾ ਪੁੱਜਾ। ਅਜਿਹੇ 'ਚ ਸੁਰੱਖਿਆ ਏਜੰਸੀਆਂ ਦੀ ਪੋਲ ਖੁੱ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜੋਧਪੁਰ (ਇੰਦਰਜੀਤ ਸਿੰਘ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ 'ਚ ਸੰਨ੍ਹ ਲੱਗਣ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਜੋਧਪੁਰ ਦੇ ਸਰਕਟ ਹਾਊਸ 'ਚ ਉਨ੍ਹਾਂ ਨੂੰ ਮਿਲਣ ਇਕ ਨੌਜਵਾਨ ਸਰਕਟ ਹਾਊਸ ਦੀ ਕੰਧ ਟੱਪ ਕੇ ਪਹੁੰਚ ਗਿਆ। ਨੌਜਵਾਨ ਨੇ ਕੰਧ ਹੀ ਨਹੀਂ ਟੱਪੀ ਬਲਕਿ ਰਾਸ਼ਟਰਪਤੀ ਦੇ ਪੈਰ ਛੂਹਣ ਉਨ੍ਹਾਂ ਦੇ ਕੋਲ ਵੀ ਜਾ ਪੁੱਜਾ। ਅਜਿਹੇ 'ਚ ਸੁਰੱਖਿਆ ਏਜੰਸੀਆਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ। ਜਿਉਂ ਹੀ ਉਹ ਸ਼ੱਕੀ ਵਿਅਕਤੀ ਰਾਸ਼ਟਰਪਤੀ ਦੇ ਪੈਰ ਛੂਹਣ ਲੱਗਾ, ਪੁਲਿਸ ਦੇ ਇਕ ਅਧਿਕਾਰੀ ਦੀ ਉਸ 'ਤੇ ਨਜ਼ਰ ਪੈ ਗਈ।

ਸੰਬੰਧਿਤ ਖ਼ਬਰਾਂ

ਫੜਿਆ ਗਿਆ ਵਿਅਕਤੀ ਦਿਨੇਸ਼ ਅਜਮੇਰ ਦਾ ਦੱਸਿਆ ਗਿਆ ਹੈ। ਪੁਲਿਸ ਨੇ ਉਸ ਨੂੰ ਘਟਨਾ ਤੋਂ ਬਾਅਦ ਹਿਰਾਸਤ 'ਚ ਲਿਆ ਤੇ ਉਸ ਤੋਂ ਪੁੱਛਗਿੱਛ ਜਾਰੀ ਹੈ। ਹਾਲਾਂਕਿ ਰਾਸ਼ਟਰਪਤੀ ਦੀ ਸੁਰੱਖਿਆ ਸਬੰਧੀ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹਨ ਪਰ ਉਨ੍ਹਾਂ ਦੇ ਜੋਧਪੁਰ ਦੇ ਦੋ ਦਿਨਾ ਪਰਵਾਸ ਦੌਰਾਨ ਹੋਈ ਇਸ ਭੁੱਲ ਕਾਰਨ ਸੁਰੱਖਿਆ 'ਤੇ ਸਵਾਲ ਉੱਠਣੇ ਲਾਜ਼ਮੀ ਹਨ, ਜਦਕਿ ਸੁਰੱਖਿਆ ਦੇ ਨਾਂ 'ਤੇ ਆਮ ਜਨਤਾ ਨੂੰ ਸੜਕਾਂ 'ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਇਹ ਸ਼ੱਕੀ ਵਿਅਕਤੀ ਸਰਕਟ ਹਾਊਸ ਨਾਲ ਲਗਦੀ ਡਿਸਕਾਮ ਦਫ਼ਤਰ ਦੀ ਕੰਧ ਟੱਪ ਕੇ ਅੰਦਰ ਵੜਿਆ ਸੀ। ਫੜਿਆ ਗਿਆ ਵਿਅਕਤੀ ਦਿਨੇਸ਼ ਚੰਦ ਮਾਨਸਿਕ ਰੂਪ 'ਚ ਪਰੇਸ਼ਾਨ ਵੀ ਦੱਸਿਆ ਜਾ ਰਿਹਾ ਹੈ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!