|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨੋਟਾ ਦਾ ਬੂਥ ਲਾ ਕੇ ਲੋਕਾਂ ਨੂੰ ਹਾਕਮ ਜਮਾਤ ਪਾਰਟੀਆਂ ਵਿਰੁੱਧ ਵੋਟ ਪਾਉਣ ਲਈ ਪ੍ਰਰੇਰਿਤ ਕੀਤਾ

ਮੋਗਾ : ਦੇਸ਼ 'ਚ ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਦੌਰਾਨ ਅੱਜ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਇਨਕਲਾਬੀ ਜੱਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋਕੇ ਵਿਖੇ ਨੋਟਾ ਦਾ ਬੂਥ ਲਾ ਕੇ ਲੋਕਾਂ ਨੂੰ ਹਾਕਮ ਜਮਾਤ ਪਾਰਟੀਆਂ ਵਿਰੁੱਧ ਵੋਟ ਪਾਉਣ ਲਈ ਪ੍ਰਰੇਰਿਤ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਮਜਦੂਰ ਆਗੂ ਮ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੋਗਾ : ਦੇਸ਼ 'ਚ ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਦੌਰਾਨ ਅੱਜ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਇਨਕਲਾਬੀ ਜੱਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋਕੇ ਵਿਖੇ ਨੋਟਾ ਦਾ ਬੂਥ ਲਾ ਕੇ ਲੋਕਾਂ ਨੂੰ ਹਾਕਮ ਜਮਾਤ ਪਾਰਟੀਆਂ ਵਿਰੁੱਧ ਵੋਟ ਪਾਉਣ ਲਈ ਪ੍ਰਰੇਰਿਤ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਮਜਦੂਰ ਆਗੂ ਮੰਗਾ ਸਿੰਘ ਵੈਰੋਕੇ, ਨੌਜਵਾਨ ਆਗੂ ਕਰਮਜੀਤ ਸਿੰਘ ਕੋਟਕਪੂਰਾ ਤੇ ਕਿਸਾਨ ਆਗੂ ਬਲਕਰਨ ਸਿੰਘ ਵੈਰੋਕੇ ਨੇ ਸਾਂਝੇ ਬਿਆਨ 'ਚ ਆਖਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿੱਥੇ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ।

ਸੰਬੰਧਿਤ ਖ਼ਬਰਾਂ

ਪਿਛਲੇ ਪੰਜ ਸਾਲਾਂ 'ਚ ਪੌਣੇ ਚਾਰ ਕਰੋੜ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਖੁੱਸਿਆ ਹੈ। ਅਸਰਦਾਰ ਤੇ ਹਕੀਕੀ ਜ਼ਮੀਨੀ ਸੁਧਾਰਾਂ ਦੀ ਅਣਹੋਂਦ, ਚੁਣਵੇਂ ਖੇਤਰਾਂ 'ਚ ਸਾਮਰਾਜੀ ਖੇਤੀ ਮਾਡਲ ਠੋਸਿਆ ਜਾਣਾ ਅਤੇ ਕੀਮਤ ਕੰਡੇ ਦਾ ਸਨਅਤ ਵੱਲ ਝੁਕਾਅ ਹੋਣਾ ਕਿਸਾਨੀ ਸੰਕਟ ਦੇ ਬੁਨਿਆਦੀ ਕਾਰਨ ਹਨ। ਦੂਜਾ ਵੱਡਾ ਮੁੱਦਾ ਬੇਰੁਜ਼ਗਾਰੀ ਹੈ ਜੋ ਪਿਛਲੇ 45 ਸਾਲਾਂ 'ਚੋਂ ਸਿਖਰਾਂ 'ਤੇ ਹੈ। ਬੇਰੁਜ਼ਗਾਰੀ ਦੀ ਮਾਰ ਹੇਠ ਆਏ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਧੱਸ ਰਹੇ ਹਨ।

ਹਾਕਮ ਜਮਾਤ ਪਾਰਟੀਆਂ ਕੁਝ ਨੌਜਵਾਨਾਂ ਨੂੰ ਗੈਂਗਵਾਦ ਵੱਲ ਧੱਕ ਰਹੀਆਂ ਹਨ ਅਤੇ ਬਾਕੀ ਨੌਜਵਾਨ ਦੂਜੇ ਮੁਲਕਾਂ ਵੱਲ ਪਲਾਇਨ ਕਰ ਰਹੇ ਹਨ। ਅਜਿਹੇ ਹਫੜਾ ਦਫੜੀ ਵਾਲੇ ਮਾਹੌਲ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਇਨਕਲਾਬੀ ਬਦਲ ਉਸਾਰਨ ਵੱਲ ਜ਼ੋਰ ਦੇਣਾ ਜਰੂਰੀ ਹੈ। ਅਸੀਂ ਨੋਟਾ ਦੇ ਪ੍ਰਚਾਰ ਰਾਹੀਂ ਲੋਕਾਂ ਨੂੰ ਲਾਮਬੰਦ ਕਰਕੇ ਇਨਕਲਾਬੀ ਰਾਹ ਵੱਲ ਤੋਰਨ ਦਾ ਯਤਨ ਕੀਤਾ ਹੈ ਜਿਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ ਹਾਂ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!