|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਨੋਵਾਕ ਜੋਕੋਵਿਚ ਨੇ 5ਵੀਂ ਵਾਰ ਵਿੰਬਲਡਨ ਦਾ ਖ਼ਿਤਾਬ ਕੀਤਾ ਆਪਣੇ ਨਾਮ

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਵਿੰਬਲਡਨ ਦੇ ਫ਼ਾਈਨਲ 'ਚ ਰੋਜਰ ਫ਼ੈਡਰਰ ਨੂੰ 7-6 (5), 1-6, 7-6 (4), 4-6, 13-12 (3) ਨੂੰ ਹਰਾ ਕੇ 5ਵੀਂ ਵਾਰ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਇਹ ਮੈਚ 4 ਘੰਟੇ 55 ਮਿੰਟ ਚੱਲਿਆ। ਫ਼ੈਡਰਰ ਨੇ ਬਿਹਤਰ ਖ਼ੇਡ ਤਾਂ ਦਿਖਾਇਆ ਪਰ ਜੋਕੋਵਿਚ ਨੇ ਤਿੰਨੋਂ ਸੈੱਟ ਟਾਈਬ੍ਰੇਕਰ 'ਚ ਜਿੱਤ ਕੇ ਆਪਣਾ 16ਵਾਂ ਗ੍ਰੈਂਡਸਲ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਵਿੰਬਲਡਨ ਦੇ ਫ਼ਾਈਨਲ 'ਚ ਰੋਜਰ ਫ਼ੈਡਰਰ ਨੂੰ 7-6 (5), 1-6, 7-6 (4), 4-6, 13-12 (3) ਨੂੰ ਹਰਾ ਕੇ 5ਵੀਂ ਵਾਰ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਇਹ ਮੈਚ 4 ਘੰਟੇ 55 ਮਿੰਟ ਚੱਲਿਆ। ਫ਼ੈਡਰਰ ਨੇ ਬਿਹਤਰ ਖ਼ੇਡ ਤਾਂ ਦਿਖਾਇਆ ਪਰ ਜੋਕੋਵਿਚ ਨੇ ਤਿੰਨੋਂ ਸੈੱਟ ਟਾਈਬ੍ਰੇਕਰ 'ਚ ਜਿੱਤ ਕੇ ਆਪਣਾ 16ਵਾਂ ਗ੍ਰੈਂਡਸਲੈਮ ਜਿੱਤਿਆ। ਫ਼ੈਡਰਰ ਅਤੇ ਜੋਕੋਵਿਚ ਤੀਸਰੀ ਵਾਰ ਵਿੰਬਲਡਨ 'ਚ ਆਹਮੋ-ਸਾਹਮਣੇ ਹੋਏ ਸਨ।

ਸੰਬੰਧਿਤ ਖ਼ਬਰਾਂ

ਇਸ ਤੋਂ ਪਹਿਲਾਂ ਸਾਲ 201 ਅਤੇ 2015 'ਚ ਜੋਕੋਵਿਚ ਜਿੱਤ ਹਾਸਲ ਕਰਨ 'ਚ ਸਫ਼ਲ ਰਹੇ ਸਨ। ਪਹਿਲੇ ਸੈੱਟ 'ਚ ਦੋਹਾਂ ਖਿਡਾਰੀਆਂ ਨੇ ਆਪਣੀ ਸਰਵਿਸ ਬਚਾਈ ਰੱਖੀ। ਇਸ ਦੌਰਾਨ ਫ਼ੈਡਰਰ ਨੂੰ ਕੇਵਲ 2-1 ਦੇ ਸਕੋਰ 'ਤੇ ਇੱਕ ਵਾਰ ਬ੍ਰੇਕ ਪੁਆਇੰਟ ਦਾ ਮੌਕਾ ਮਿਲਿਆ ਸੀ ਪਰ ਉਨ੍ਹਾਂ ਦਾ ਫ਼ੋਰਹੈਂਡ ਬਾਹਰ ਚਲਾ ਗਿਆ। ਟਾਈਬ੍ਰੇਕਰ 'ਚ ਫ਼ੇਡਰਰ ਲਗਾਤਾਰ ਚਾਰ ਅੰਕ ਬਣਾਉਣ ਤੋਂ ਬਾਅਦ 5-3 ਤੋਂ ਅੱਗੇ ਸੀ ਪਰ ਅਗਲੇ 3 ਮੌਕਿਆਂ 'ਤੇ ਉਨ੍ਹਾਂ ਦਾ ਫ਼ੋਰਹੈਂਡ ਕਾਰਗਰ ਸਾਬਿਤ ਨਹੀਂ ਹੋਇਆ ਜਦੋਂ ਕਿ ਮੈਚ ਪੁਆਇੰਟ 'ਤੇ ਉਨ੍ਹਾਂ ਨੇ ਬੈਕਹੈਂਡ ਬਾਹਰ ਮਾਰ ਦਿੱਤਾ, ਜਿਸ ਨਾਲ ਜੋਕੋਵਿਚ ਸ਼ੁਰੂ 'ਚ ਹੀ ਅੰਕਾਂ 'ਚ ਵਾਧਾ ਕਰਨ 'ਚ ਸਫ਼ਲ ਰਹੇ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!