|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟਰੰਪ ਨੇ Huawei ਨੂੰ ਅਮਰੀਕੀ ਕੰਪਨੀਆਂ ਨਾਲ ਵਪਾਰ ਕਰਨ ਲਈ ਦਿਤੀ ਹਰੀ ਝੰਡੀ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਵਾਵੇ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਨੇ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੂੰ ਅਮਰੀਕੀ ਕੰਪਨੀ ਨਾਲ ਵਪਾਰ ਕਰਨ ਤੇ ਮੋਬਾਇਲ ਪਾਰਟਸ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਵਾਵੇ ਤੋਂ ਇਲਾਵਾ ਟਰੰਪ ਨੇ ਕਈ ਹੋਰ ਚਾਇਨੀਜ਼ ਕੰਪਨੀਆਂ ਨੂੰ ਅਮਰੀਕੀ ਟੈਕ ਕੰਪਨੀਆਂ ਨਾਲ ਵਪਾਰ ਕਰਨ ਲਈ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਵਾਵੇ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਨੇ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੂੰ ਅਮਰੀਕੀ ਕੰਪਨੀ ਨਾਲ ਵਪਾਰ ਕਰਨ ਤੇ ਮੋਬਾਇਲ ਪਾਰਟਸ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਵਾਵੇ ਤੋਂ ਇਲਾਵਾ ਟਰੰਪ ਨੇ ਕਈ ਹੋਰ ਚਾਇਨੀਜ਼ ਕੰਪਨੀਆਂ ਨੂੰ ਅਮਰੀਕੀ ਟੈਕ ਕੰਪਨੀਆਂ ਨਾਲ ਵਪਾਰ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਦੱਸ ਦਈਏ ਕਿ ਸ਼ਨੀਵਾਰ ਨੂੰ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਹੁਵਾਵੇ ਸਣੇ ਕਈ ਚੀਨੀ ਕੰਪਨੀਆਂ ਨੂੰ ਅਮਰੀਆ 'ਚ ਵਪਾਰ ਕਰਨ ਦੀ ਮਨਜ਼ੂਰੀ ਦੇਣਗੇ।

ਸੰਬੰਧਿਤ ਖ਼ਬਰਾਂ

ਜਾਪਾਨ ਜੇ ਓਸਾਕਾ 'ਚ ਚੱਲ ਰਹੇ 20 ਸਿਖਰ ਸੰਮੇਲਨ 'ਚ ਟਰੰਪ ਨੇ ਕਿਹਾ, 'ਅਮਰੀਕੀ ਕੰਪਨੀਆਂ ਆਪਣੇ ਉਪਕਰਣਾਂ ਨੂੰ ਹੁਵਾਵੇ ਨੂੰ ਵੇਚ ਸਕਦੀਆਂ ਹਨ, ਹਾਲਾਂਕਿ ਸਿਰਫ ਉਪਕਰਣਾਂ ਦਾ ਕਾਰੋਬਾਰ ਹੋਵੇਗਾ ਜਿਨ੍ਹਾਂ ਨਾਲ ਕੋਈ ਰਾਸ਼ਟਰੀ ਸੁਰੱਖਿਆ ਦੀ ਸਮੱਸਿਆ ਨਹੀਂ ਹੈ।' ਟਰੰਪ ਨੇ ਅੱਗੇ ਕਿਹਾ ਕਿ ਸਰਕਾਰ ਦੇ ਅਧਿਕਾਰੀ ਜਲਦ ਹੀ ਹੁਵਾਵੇ ਨਾਲ ਇਕ ਬੈਠਕ ਕਰਨਗੇ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!