|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਹੁਣ... ਕੈਨੇਡਾ 'ਚ ਵਸ ਚੁੱਕੇ ਪ੍ਰਵਾਸੀ ਲੋਕਾਂ ਨੂੰ ਨਵੇਂ ਪ੍ਰਵਾਸੀ ਨਹੀਂ ਲਗਦੇ ਚੰਗੇ

ਓਂਟਾਰੀਓ (ਵਿਕਰਮ ਸਹਿਜਪਾਲ) : ਕੈਨੇਡਾ 'ਚ ਵਸ ਚੁੱਕੇ ਪ੍ਰਵਾਸੀ ਲੋਕਾਂ ਨੂੰ ਨਵੇਂ ਪ੍ਰਵਾਸੀਆਂ ਦੀ ਆਮਦ ਪਸੰਦ ਨਹੀਂ ਆ ਰਹੀ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਾਜ਼ਾ ਸਰਵੇਖਣ 'ਚ 63% ਕੈਨੇਡੀਅਨਾਂ ਨੇ ਆਖਿਆ ਕਿ ਇਮੀਗ੍ਰੇਸ਼ਨ ਦੀ ਹੱਦ ਸੀਮਤ ਹੋਣੀ ਚਾਹੀਦੀ ਹੈ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਇਕ ਸਰਵੇਖਣ ਮੁਤਾਬਕ ਸਿਰਫ਼ 37 ਫੀਸਦੀ ਲੋਕਾਂ ਨੇ ਕਿਹਾ ਕਿ ਕੈਨੇਡਾ ਦੇ ਵਧਦੇ ਅਰਥਚਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (ਵਿਕਰਮ ਸਹਿਜਪਾਲ) : ਕੈਨੇਡਾ 'ਚ ਵਸ ਚੁੱਕੇ ਪ੍ਰਵਾਸੀ ਲੋਕਾਂ ਨੂੰ ਨਵੇਂ ਪ੍ਰਵਾਸੀਆਂ ਦੀ ਆਮਦ ਪਸੰਦ ਨਹੀਂ ਆ ਰਹੀ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਾਜ਼ਾ ਸਰਵੇਖਣ 'ਚ 63% ਕੈਨੇਡੀਅਨਾਂ ਨੇ ਆਖਿਆ ਕਿ ਇਮੀਗ੍ਰੇਸ਼ਨ ਦੀ ਹੱਦ ਸੀਮਤ ਹੋਣੀ ਚਾਹੀਦੀ ਹੈ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਇਕ ਸਰਵੇਖਣ ਮੁਤਾਬਕ ਸਿਰਫ਼ 37 ਫੀਸਦੀ ਲੋਕਾਂ ਨੇ ਕਿਹਾ ਕਿ ਕੈਨੇਡਾ ਦੇ ਵਧਦੇ ਅਰਥਚਾਰੇ ਨੂੰ ਵੇਖਦਿਆਂ ਨਵੇਂ ਪ੍ਰਵਾਸੀਆਂ ਦੀ ਆਮਦ 'ਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਉਥੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਇਕ ਪਾਸੇ ਦੇਸ਼ ਭਰ 'ਚ ਕਾਰੋਬਾਰੀਆਂ ਨੂੰ ਕਾਮੇ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਇਸ ਕਿਸਮ ਦੇ ਸਰਵੇਖਣ ਚਿੰਤਾ ਪੈਦਾ ਕਰਦੇ ਹਨ।

ਸੰਬੰਧਿਤ ਖ਼ਬਰਾਂ

ਆਰਥਿਕ ਮਾਹਿਰ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਕਾਮਿਆਂ ਦੀ ਕਮੀ ਨਾਲ ਨਜਿੱਠਣ ਲਈ ਇਮੀਗ੍ਰੇਸ਼ਨ ਹੀ ਸਭ ਤੋਂ ਕਾਰਗਰ ਹਥਿਆਰ ਸਾਬਤ ਹੋ ਸਕਦਾ ਹੈ। ਸਰਵੇਖਣ ਮਾਹਿਰਾਂ ਦਾ ਆਖਣਾ ਹੈ ਕਿ ਆਨਲਾਈਨ ਰਾਏਸ਼ੁਮਾਰੀ 'ਚ ਤਰੁਟੀ ਹੋਣ ਦਾ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਇਹ ਆਬਾਦੀ ਦੇ ਬੇਤਰਤੀਬ ਨਮੂਨੇ ਨੂੰ ਪੇਸ਼ ਨਹੀਂ ਕਰਦੇ। ਸਰਵੇਖਣ ਦੌਰਾਨ ਜਿੱਥੇ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਨੇ ਇਮੀਗ੍ਰੇਸ਼ਨ ਦਾ ਵਿਰੋਧ ਕੀਤਾ, ਉਥੇ ਹੀ ਲਿਬਰਲ ਪਾਰਟੀ ਦੇ ਹਮਾਇਤੀਆਂ 'ਚੋਂ 59 ਫੀਸਦੀ ਨੇ ਆਖਿਆ ਕਿ ਉਹ ਇਮੀਗ੍ਰੇਸ਼ਨ ਦਾ ਪੱਧਰ ਵਧਾਏ ਜਾਣ ਦੇ ਹੱਕ 'ਚ ਹਨ।

ਐੱਨ. ਡੀ. ਪੀ. ਮੈਂਬਰਾਂ ਵੱਲੋਂ 56 ਫੀਸਦੀ ਨੇ ਪ੍ਰਵਾਸੀਆਂ ਦੀ ਆਮਦ ਵਧਾਏ ਜਾਣ ਦੀ ਵਕਾਲਤ ਕੀਤੀ ਜਦਕਿ ਗ੍ਰੀਨ ਪਾਰਟੀ ਦੇ 43 ਫੀਸਦੀ ਸਮਰਥਕ ਪ੍ਰਵਾਸੀਆਂ ਦੇ ਪੱਖ 'ਚ ਨਜ਼ਰ ਆਏ। ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ 'ਚੋਂ ਸਿਰਫ 19 ਫੀਸਦੀ ਨੇ ਇਮੀਗ੍ਰੇਸ਼ਨ ਦਾ ਪੱਧਰ ਵਧਾਏ ਜਾਣ ਦੀ ਵਕਾਲਤ ਕੀਤੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!