|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੁਣ ਡੈਲਟਾ ਵੈਰੀਐਂਟ ਨੇ ਸ਼੍ਰੀਲੰਕਾ 'ਚ ਦਿਖਾਇਆ ਆਪਣਾ ਕਹਿਰ

ਕੋਲੰਬੋ (ਦੇਵ ਇੰਦਰਜੀਤ) : ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਤੇਜ਼ੀ ਨਾਲ ਸਭ ਤੋਂ ਜ਼ਿਆਦਾ ਇਨਫੈਕਸ਼ਨ ਫੈਲਾ ਰਿਹਾ ਹੈ। ਮਾਹਿਰਾਂ ਮੁਤਾਬਕ ਦੇਸ਼ ਦੇ ਪੱਛਮੀ ਸੂਬਿਆਂ 'ਚ ਆ ਰਹੇ ਨਵੇਂ ਮਾਮਲਿਆਂ 'ਚ ਕਰੀਬ 75 ਫੀਸਦੀ ਇਸ ਵੈਰੀਐਂਟ ਦੇ ਇਨਫੈਕਸ਼ਨ ਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਸ਼੍ਰੀਲੰਕਾ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੇ ਸਭ ਤੋਂ ਫੈਸਲਾਕੁੰਨ ਪੰ

NRI Post Desk · 1931 ਦਿਨ ਪਹਿਲਾਂ · ਅੱਪਡੇਟ 1931 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ ਡੈਲਟਾ ਵੈਰੀਐਂਟ ਨੇ ਸ਼੍ਰੀਲੰਕਾ 'ਚ ਦਿਖਾਇਆ ਆਪਣਾ ਕਹਿਰ
📷 NRI Post Desk

ਕੋਲੰਬੋ (ਦੇਵ ਇੰਦਰਜੀਤ) : ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਐਂਟ ਤੇਜ਼ੀ ਨਾਲ ਸਭ ਤੋਂ ਜ਼ਿਆਦਾ ਇਨਫੈਕਸ਼ਨ ਫੈਲਾ ਰਿਹਾ ਹੈ। ਮਾਹਿਰਾਂ ਮੁਤਾਬਕ ਦੇਸ਼ ਦੇ ਪੱਛਮੀ ਸੂਬਿਆਂ 'ਚ ਆ ਰਹੇ ਨਵੇਂ ਮਾਮਲਿਆਂ 'ਚ ਕਰੀਬ 75 ਫੀਸਦੀ ਇਸ ਵੈਰੀਐਂਟ ਦੇ ਇਨਫੈਕਸ਼ਨ ਦੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਸ਼੍ਰੀਲੰਕਾ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੇ ਸਭ ਤੋਂ ਫੈਸਲਾਕੁੰਨ ਪੰਦਰਵਾੜੇ 'ਚ ਹੈ। ਦੇਸ਼ 'ਚ ਡੈਲਟਾ ਵੈਰੀਐਂਟ ਨਾਲ ਇਨਫੈਕਸ਼ਨ ਦੇ ਮਾਮਲਿਆਂ ਅਤੇ ਮੌਤਾਂ 'ਚ ਵਾਧਾ ਹੋਇਆ ਹੈ।

ਡਾ. ਚੰਦਿਮਾ ਜੀਵਾਨਦਾਰਾ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਪੱਛਮੀ ਸੂਬੇ 'ਚ ਇਨਫੈਕਸ਼ਨ ਦੇ ਜਿੰਨੇ ਮਰੀਜ਼ ਸਾਹਮਣੇ ਆਏ ਉਨ੍ਹਾਂ 'ਚੋਂ 75 ਫੀਸਦੀ ਡੈਲਟਾ ਵੈਰੀਐਂਟ ਨਾਲ ਇਨਫੈਕਟਿਡ ਹਨ ਅਤੇ ਦੇਸ਼ ਦੇ ਸਭ ਤੋਂ ਫੈਸਲਾਕੁੰਨ ਪੰਦਰਵਾੜੇ 'ਚ ਲੰਘ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਇਸ ਦੇ ਪ੍ਰਭਾਵ ਦੇ ਛੇਵੇਂ ਹਫਤੇ 'ਚ ਦਾਖਲ ਹੋ ਗਏ ਹਾਂ। ਇਹ ਹੋਰ ਵੈਰੀਐਂਟਾਂ ਤੋਂ ਵੱਖ ਹੈ। ਅਸੀਂ ਜਾਣਦੇ ਹਾਂ ਕਿ ਮੌਤਾਂ ਦੀ ਗਿਣਤੀ ਵਧ ਰਹੀ ਹੈ। ਕੱਲ ਇਹ ਗਿਣਤੀ 150 ਦੇ ਪਾਰ ਚੱਲੀ ਗਈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸ਼੍ਰੀਲੰਕਾ 'ਚ ਕੋਵਿਡ-19 ਨਾਲ ਰਿਕਾਰਡ 156 ਲੋਕਾਂ ਦੀ ਮੌਤ ਦਰਜ ਕੀਤੀ ਗਈ ਜਦਕਿ ਕਰੀਬ 3000 ਨਵੇਂ ਨਵੇਂ ਮਾਮਲੇ ਆਏ।

ਸੰਬੰਧਿਤ ਖ਼ਬਰਾਂ

ਸ਼੍ਰੀਲੰਕਾ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਤੀਸਰੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਇਥੇ ਡੈਲਟਾ ਵੈਰੀਐਂਟ ਨਾਲ ਇਨਫੈਕਸ਼ਨ ਦਾ ਪਹਿਲਾਂ ਮਾਮਲਾ 17 ਜੂਨ ਨੂੰ ਕੋਲੰਬੋ ਤੋਂ ਆਇਆ ਸੀ। ਜੀਵਾਨਦਾਰਾ ਨੇ ਕਿਹਾ ਕਿ ਬਿਨ੍ਹਾਂ ਲੱਛਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਸ ਦਰਮਿਆਨ, ਸ਼੍ਰੀਲੰਕਾ ਸਰਕਾਰ ਨੇ ਮੈਡੀਕਲ ਪੇਸ਼ੇਵਰਾਂ ਵੱਲੋਂ ਪੂਰੀ ਤਰ੍ਹਾਂ ਲਾਕਡਾਊਨ ਲਾਉਣ ਦੀ ਸਲਾਹ ਦਾ ਵਿਰੋਧ ਕੀਤਾ ਹੈ।

ਸਰਕਾਰ ਦੀ ਨੀਤੀ ਟੀਕਾਕਰਨ ਦੀ ਗਿਣਤੀ ਵਧਾ ਕੇ ਦੇਸ਼ ਨੂੰ ਆਰਥਿਕ ਗਤੀਵਿਧੀਆਂ ਖੋਲ੍ਹਣ ਦੀ ਹੈ। ਉਥੇ, ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੀਸਰੀ ਲਹਿਰ 'ਤੇ ਕੰਟਰੋਲ ਨਹੀਂ ਪਾਇਆ ਗਿਆ ਤਾਂ ਇਸ ਸਾਲ ਦੇ ਆਖਿਰ ਤੱਕ ਦੇਸ਼ 'ਚ ਕਰੀਬ 20 ਹਜ਼ਾਰ ਲੋਕਾਂ ਦੀ ਜਾਨ ਜਾ ਸਕਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!