|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਹੁਣ ਕੋਰੋਨ ਵਾਇਰਸ ਨੂੰ ਹਵਾ ’ਚ ਮਾਰੇਗੀ ਇਟਾਲੀਅਨ ਕੰਪਨੀ ਦੀ ਲੇਜ਼ਰ ਡਿਵਾਈਸ!

ਰੋਮ (ਦੇਵ ਇੰਦਰਜੀਤ)- ਜਿੱਥੇ ਇਕ ਪਾਸੇ ਕੋਰੋਨਾ ਮਹਾਮਾਰੀ ਵਿਸ਼ਵ ਪੱਧਰ ’ਤੇ ਡੇਢ ਸਾਲ ਬਾਅਦ ਵੀ ਲਗਾਤਾਰ ਪੈਰ ਪਸਾਰ ਰਹੀ ਹੈ ਓਥੇ ਹੀ ਇਸ ਵਾਇਰਸ ਦੇ ਰੋਜਾਨਾ ਨਵੇਂ ਵੇਰੀਐਂਟ ਸਾਹਮਣੇ ਆ ਰਹੇ ਹਨ। ਜਦਕਿ ਦੁਨੀਆ ਭਰ ਦੇ ਵਿਗਿਆਨੀ ਇਸ ਨੂੰ ਖ਼ਤਮ ਕਰਨ ਲਈ ਦਵਾਈਆਂ ਬਣਾਉਣ ’ਚ ਲਗੇ ਹਨ। ਹਾਲਾਂਕਿ ਹੁਣ ਤਕ ਜਿੰਨੀਆਂ ਵੀ ਵੈਕਸੀਨਾਂ ਸਾਹਮਣੇ ਆਈਆਂ ਹਨ ਉਹ ਸਿਰਫ਼ ਵਾਇਰਸ ਦੀ ਰੋਕਥਾਮ ਕਰ

NRI Post Desk · 1970 ਦਿਨ ਪਹਿਲਾਂ · ਅੱਪਡੇਟ 1970 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ ਕੋਰੋਨ ਵਾਇਰਸ ਨੂੰ ਹਵਾ ’ਚ ਮਾਰੇਗੀ ਇਟਾਲੀਅਨ ਕੰਪਨੀ ਦੀ ਲੇਜ਼ਰ ਡਿਵਾਈਸ!
📷 NRI Post Desk

ਰੋਮ (ਦੇਵ ਇੰਦਰਜੀਤ)- ਜਿੱਥੇ ਇਕ ਪਾਸੇ ਕੋਰੋਨਾ ਮਹਾਮਾਰੀ ਵਿਸ਼ਵ ਪੱਧਰ ’ਤੇ ਡੇਢ ਸਾਲ ਬਾਅਦ ਵੀ ਲਗਾਤਾਰ ਪੈਰ ਪਸਾਰ ਰਹੀ ਹੈ ਓਥੇ ਹੀ ਇਸ ਵਾਇਰਸ ਦੇ ਰੋਜਾਨਾ ਨਵੇਂ ਵੇਰੀਐਂਟ ਸਾਹਮਣੇ ਆ ਰਹੇ ਹਨ। ਜਦਕਿ ਦੁਨੀਆ ਭਰ ਦੇ ਵਿਗਿਆਨੀ ਇਸ ਨੂੰ ਖ਼ਤਮ ਕਰਨ ਲਈ ਦਵਾਈਆਂ ਬਣਾਉਣ ’ਚ ਲਗੇ ਹਨ। ਹਾਲਾਂਕਿ ਹੁਣ ਤਕ ਜਿੰਨੀਆਂ ਵੀ ਵੈਕਸੀਨਾਂ ਸਾਹਮਣੇ ਆਈਆਂ ਹਨ ਉਹ ਸਿਰਫ਼ ਵਾਇਰਸ ਦੀ ਰੋਕਥਾਮ ਕਰ ਸਕਦੀਆਂ ਹਨ ਉਸ ਨੂੰ ਖ਼ਤਮ ਕਰਨ ’ਚ ਇਹ ਸਹਾਇਕ ਸਾਬਿਤ ਨਹੀਂ ਹੋਈਆਂ ਹਨ ਪਰ ਹੁਣ ਅਜਿਹਾ ਡਿਵਾਈਸ ਸਾਹਮਣੇ ਆਇਆ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕੋਰੋਨਾ ਵਾਇਰਸ ਨੂੰ ਮਾਰ ਸਕਦਾ ਹੈ। ਇਸ ਡਿਵਾਈਸ ਨੂੰ ਸੰਯੁਕਤ ਰਾਸ਼ਟਰ ਦੇ ਵਿਗਿਆਨੀਆਂ ਨੇ ਇਟਲੀ ਦੀ ਟੇਕ ਕੰਪਨੀ ਦੇ ਵਿਗਿਆਨੀਆਂ ਨਾਲ ਮਿਲ ਕੇ ਬਣਾਇਆ ਹੈ।

ਸੰਬੰਧਿਤ ਖ਼ਬਰਾਂ

ਇਸ ਡਿਵਾਈਸ ’ਤੇ ਦੋਵਾਂ ਨੇ ਹੀ ਪਿਛਲੇ ਸਾਲ ਕੰਮ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾ ਰਿਹਾ ਹੈ ਕਿ ਇਸ ਡਿਵਾਈਸ ’ਚੋਂ ਨਿਕਲਣ ਵਾਲੀ ਲੇਜ਼ਰ ਸਰੀਰ ’ਚ ਮੌਜੂਦ ਵਾਇਰਸ ਤੋ ਘਾਤਕ ਬੈਕਟੀਰੀਆ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਸਕਦੀ ਹੈ। ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੇਕਨੋਲਾਜੀ (ਆਈਸੀਜੀਈਬੀ) ਦੇ ਕਾਰਡੀਓਵੈਸਕੁਲਰ ਬਾਇਓਲੋਜੀ ਗਰੁੱਪ ਦੀ ਚੀਫ ਸੇਰੇਨਾ ਜ਼ਾਕਿਨਯਾ ਦਾ ਕਹਿਣਾ ਹੈ ਕਿ ਲੇਜ਼ਰ ਨੂੰ ਲੈ ਕੇ ਉਨ੍ਹਾਂ ਨੂੰ ਆਪਣੀ ਰਾਏ ਬਦਲਣੀ ਪਵੇਗੀ। ਉਨ੍ਹਾਂ ਮੁਤਾਬਕ ਇਸ ਡਿਵਾਈਸ ਨੇ 50 ਮਿਲਿ ਸੇਕਨਡਸ ’ਚ ਵਾਇਰਸ ਨੂੰ ਖ਼ਤਮ ਕਰ ਦਿੱਤਾ। ਸੇਰੇਨਾ ਨੇ ਇਸ ਡਿਵਾਈਸ ਨੂੰ ਲੈ ਕੇ ਇਟਲੀ ਦੀ ਕੰਪਨੀ ਐਲਟੇਕ ਦੇ ਲੇਜ਼ਰ ਨਾਲ ਕਰਾਰ ਕੀਤਾ ਹੈ। ਇਸ ਦੇ ਫਾਊਂਡਰ ਫਰੈਂਸਸਕੋ ਜਾਨਟਾ ਹਨ। ਉਨ੍ਹਾਂ ਦੀ ਕੰਪਨੀ ਮੈਡੀਕਲ ਫੀਲਡ ’ਚ ਇਸਤੇਮਾਲ ਹੋਣ ਵਾਲੇ ਲੇਜ਼ਰ ਪ੍ਰੋਡਕਟਸ ਬਣਾਉਂਦੀ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!