|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਵਿਆਹ ਕਰਾ ਕੈਨੇਡਾ ਪੁੱਜ ਪਤਨੀ ਨੂੰ ਛੱਡ ਗਾਇਬ ਹੋਇਆ ਪਤੀ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਕੈਨੇਡੀਅਨ ਮੁਟਿਆਰ ਵਿਆਹ ਦੇ ਨਾਂ 'ਤੇ ਧੋਖੇ ਦਾ ਸ਼ਿਕਾਰ ਹੋ ਗਈ ਜਦੋਂ ਕੈਨੇਡਾ ਪੁੱਜਣ ਸਾਰ ਉਸ ਦਾ ਪਤੀ ਉਸ ਨੂੰ ਛੱਡ ਕੇ ਗਾਇਬ ਹੋ ਗਿਆ। ਕੈਨੇਡਾ ਵਾਸੀ ਕੁਲਦੀਪ ਕੌਰ ਦਾ ਵਿਆਹ ਪਿੰਡ ਹੁਕੜਾ ਦੇ ਬਲਜਿੰਦਰ ਸਿੰਘ ਨਾਲ 8 ਮਈ 2017 ਨੂੰ ਹੋਇਆ ਸੀ। ਵਿਆਹ ਤੋਂ 10 ਦਿਨ ਬਾਅਦ ਕੁਲਦੀਪ ਕੌਰ, ਕੈਨੇਡਾ ਪਰਤ ਗਈ ਅਤੇ ਪਤੀ ਨੂੰ ਸਪੌਂਸਰ ਕਰਨ ਲਈ ਕਾਗ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਕੈਨੇਡੀਅਨ ਮੁਟਿਆਰ ਵਿਆਹ ਦੇ ਨਾਂ 'ਤੇ ਧੋਖੇ ਦਾ ਸ਼ਿਕਾਰ ਹੋ ਗਈ ਜਦੋਂ ਕੈਨੇਡਾ ਪੁੱਜਣ ਸਾਰ ਉਸ ਦਾ ਪਤੀ ਉਸ ਨੂੰ ਛੱਡ ਕੇ ਗਾਇਬ ਹੋ ਗਿਆ। ਕੈਨੇਡਾ ਵਾਸੀ ਕੁਲਦੀਪ ਕੌਰ ਦਾ ਵਿਆਹ ਪਿੰਡ ਹੁਕੜਾ ਦੇ ਬਲਜਿੰਦਰ ਸਿੰਘ ਨਾਲ 8 ਮਈ 2017 ਨੂੰ ਹੋਇਆ ਸੀ। ਵਿਆਹ ਤੋਂ 10 ਦਿਨ ਬਾਅਦ ਕੁਲਦੀਪ ਕੌਰ, ਕੈਨੇਡਾ ਪਰਤ ਗਈ ਅਤੇ ਪਤੀ ਨੂੰ ਸਪੌਂਸਰ ਕਰਨ ਲਈ ਕਾਗਜ਼ਾਤ ਤਿਆਰ ਕਰਨ ਲੱਗੀ। ਪਿਛਲੇ ਸਾਲ 20 ਦਸੰਬਰ ਨੂੰ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ ਨੇ ਬਲਜਿੰਦਰ ਸਿੰਘ ਨੂੰ ਵੀਜ਼ਾ ਦੇ ਦਿੱਤਾ ਅਤੇ ਇਸ ਸਾਲ ਉਹ 22 ਜਨਵਰੀ ਨੂੰ ਕੈਨੇਡਾ ਪੁੱਜ ਗਿਆ।

ਸੰਬੰਧਿਤ ਖ਼ਬਰਾਂ

ਬਲਜਿੰਦਰ ਸਿੰਘ ਨੂੰ ਲੈਣ ਕੁਲਦੀਪ ਕੌਰ ਅਤੇ ਉਸ ਦੀ ਮਾਤਾ ਹਵਾਈ ਅੱਡੇ 'ਤੇ ਗਏ। ਹਵਾਈ ਅੱਡੇ ਤੋਂ ਬਾਹਰ ਆ ਰਹੇ ਬਲਜਿੰਦਰ ਸਿੰਘ ਨੇ ਦੋਹਾਂ ਨਾਲ ਕੋਈ ਗੱਲ ਨਾ ਕੀਤੀ ਅਤੇ ਇਹ ਕਹਿ ਕੇ ਚਲਾ ਗਿਆ ਕਿ ਉਹ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਬਲਜਿੰਦਰ ਸਿੰਘ ਨੇ ਅਗਲੇ ਦਿਨ ਗੁਰੂ ਘਰ ਵਿਚ ਆ ਕੇ ਗੱਲ ਕਰਨ ਦਾ ਵਾਅਦਾ ਕੀਤਾ ਪਰ ਉਥੇ ਵੀ ਨਾ ਪੁੱਜਾ। ਕੁਝ ਦਿਨ ਉਡੀਕ ਕਰਨ ਮਗਰੋਂ ਕੁਲਦੀਪ ਕੌਰ ਨੇ ਫ਼ਰਵਰੀ ਵਿਚ ਐਨ.ਆਰ.ਆਈ. ਵਿੰਗ ਮੋਹਾਲੀ ਨੂੰ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਬਲਜਿੰਦਰ ਸਿੰਘ ਦਾ ਜੀਜਾ ਵੀ ਉਸ ਨਾਲ ਰਲਿਆ ਹੋਇਆ ਹੈ। ਉਧਰ ਮੋਹਾਲੀ ਮੁੱਖ ਦਫ਼ਤਰ ਤੋਂ ਸ਼ਿਕਾਇਤ ਸਬੰਧਤ ਐਸ.ਐਚ.ਓ. ਜਸਵੀਰ ਖਹਿਰਾ ਕੋਲ ਪੁੱਜ ਗਈ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਲਾੜਾ-ਲਾੜੀ ਕੈਨੇਡਾ ਵਿਚ ਹਨ ਅਤੇ ਦੋਹਾਂ ਪਰਿਵਾਰਾਂ ਨੂੰ ਬਿਠਾ ਕੇ ਕੌਂਸਲਿੰਗ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਐਸ.ਐਚ.ਓ. ਨੇ ਕਿਹਾ ਕਿ ਦੋਹਾਂ ਧਿਰਾਂ ਵਿਚ ਸੁਲਾਹ ਹੋ ਗਈ ਤਾਂ ਠੀਕ ਨਹੀਂ ਤਾਂ ਰਿਪੋਰਟ ਤਿਆਰ ਕਰ ਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!