ਰਜ਼ਾਪੁਰ (ਇੰਦਰਜੀਤ ਸਿੰਘ) : ਹਿੰਦੂ ਕੰਨਿਆ ਕਾਲਜ ਅਤੇ ਕਾਲਜੀਏਟ ਸਕੂਲ ਦੇ ਐਨ. ਐਸ. ਐਸ. ਵਿਭਾਗ ਵਲੋਂ ਪ੍ਰਿੰ. ਡਾ. ਅਰਚਨਾ ਗਰਗ ਦੀ ਅਗਵਾਈ ਵਿਚ 7 ਰੋਜ਼ਾ ਕੈਂਪ ਦੇ ਚੌਥੇ ਦਿਨ ਪਿੰਡ ਰਜ਼ਾਪੁਰ ਵਿਖੇ ਲਗਾਏ ਗਏ ਮੈਡੀਕਲ ਕੈਂਪ ਵਿਚ ਸਿਵਲ ਹਸਪਤਾਲ, ਕਪੂਰਥਲਾ ਤੋਂ ਬਚਿਆਂ ਦੇ ਮਾਹਿਰ ਡਾ. ਹਰਪ੍ਰੀਤ ਮੌਮੀ ਜੀ ਨੇ 103 ਮਰੀਜ਼ਾ ਦੀ ਜਾਂਚ ਕੀਤੀ ਜਿਹਨਾਂ ਵਿਚ ਬਚੇ, ਬਜ਼ੁਰਗ ਤੇ ਜਵਾਨ ਸ਼ਾਮਿਲ ਸਨ।ਇਸ ਮੌਕੇ ਤੇ ਉਹਨਾਂ ਨੇ ਮੁਫਤ ਦਵਾਈਆ ਵੀ ਵੰਡੀਆ।
ਸੰਬੰਧਿਤ ਖ਼ਬਰਾਂ
ਉਹਨਾਂ ਨੇ ਪਿੰਡ ਵਾਸੀਆ ਨੂੰ ਸਹੀ ਖੁਰਾਕ ਖਾਣ ਲਈ ਪ੍ਰੇਰਿਤ ਕੀਤਾ।ਐਨ. ਐਸ. ਐਸ. ਕੈਂਪ ਦੇ ਪੰਜਵੇਂ ਦਿਨ ਹੋਮ ਸਾਇੰਸ ਵਿਭਾਗ ਦੇ ਅਧਿਆਪਕ ਸਾਰਿਕਾ ਕਾਂਡਾ ਵਲੋਂ ਕੁਕਰੀ ਕਲਾਸ ਲਗਾਈ ਗਈ। ਉਹਨਾਂ ਨੇ ਪਿੰਡ ਦੀਆਂ ਔਰਤਾਂ ਅਤੇ ਐਨ. ਐਸ. ਐਸ ਵਲੰਟੀਅਰਾਂ ਨੂੰ ਪੋਹਾ ਰੋਲ, ਕੋਰਨ ਅਤੇ ਚੀਜ਼ ਬਾਲ ਅਤੇ ਲੈਮਨ ਤੇ ਕਰੀਐਂਡਰ ਦਾ ਸੂਪ ਬਣਾਉਣਾ ਸਿਖਆਇਆ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀ ਮੋਹਿੰਦਰ ਸਿੰਘ, ਸਾਬਕਾ ਸਰਪੰਚ ਸ਼੍ਰੀਮਤੀ ਭੋਲੀ, ਸ਼੍ਰੀਮਤੀ ਹਰਵਿੰਦਰਜੀਤ ਕੌਰ ਪੰਚ, ਐਨ. ਐਸ. ਐਸ ਪ੍ਰੋਗਰਾਮ ਅਫਸਰ ਡਾ. ਅਮਨਜੋਤੀ, ਸ਼ਿਵਾਨੀ ਤੇ ਮੁਕਤੀ, ਮੈਡਮ ਰਮਨਦੀਪ(ਕਾਮਰਸ ਵਿਭਾਗ), ਮੈਡਮ ਰੀਨਾ ਮਲ੍ਹੀ, ਮੈਡਮ ਨਿਧੀ ਧੀਰ, ਮੈਡਮ ਕੁਲਬੀਰ ਕੌਰ, ਮੈਡਮ ਰਮਨਦੀਪ ਕੌਰ (ਆਈ.ਟੀ. ਵਿਭਾਗ) ਆਦਿ ਹਾਜ਼ਰ ਸਨ।
ਕੈਂਪ ਦੇ ਚੌਥੇ ਦਿਨ ਕਾਲਜ ਵਿਚ ਸ਼ਾਮ ਨੂੰ ਐਨ. ਐਸ. ਐਸ ਵਲੰਟੀਅਰਾਂ ਨੂੰ ਕਾਲਜ ਦੇ ਕੋਸਮਟੋਲੋਜੀ ਵਿਭਾਗ ਦੇ ਆਧਿਆਪਕ ਅਵਨੀਤ ਕੌਰ ਨੇ ਵਖ-ਵਖ ਤਰ੍ਹਾਂ ਦੇ ਹੇਅਰ ਸਟਾਈਲ ਬਣਾਉਣੇ ਸਿਖਾਏ ਤੇ ਪੰਜਵੇਂ ਦਿਨ ਆਈ. ਟੀ. ਵਿਭਾਗ ਦੇ ਆਧਿਆਪਕ ਰਮਨਦੀਪ ਕੌਰ ਨੇ ਪੰਜਾਬੀ ਟਾਈਪਿੰਗ ਸਿਖਾਈ।






