|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਰਕਾਰੀ ਤੌਰ 'ਤੇ ਕਣਕ ਦੀ ਖਰੀਦ ਸ਼ੁਰੂ ਸ਼ਹਿਣਾ ਖਰੀਦ ਕੇਂਦਰ 'ਚ ਤਿੰਨ ਹਫਤਿਆਂ ਬਾਅਦ ਵੀ ਪ੍ਰਬੰਧ ਅਧੂਰੇ

ਸ਼ਹਿਣਾ : ਪੰਜਾਬ 'ਚ ਇਕ ਅਪ੍ਰਰੈਲ ਤੋਂ ਸਰਕਾਰੀ ਤੌਰ 'ਤੇ ਕਣਕ ਦੀ ਖਰੀਦ ਸ਼ੁਰੂ ਹੋਣ ਦੇ ਕੀਤੇ ਐਲਾਨ ਤੇ ਅਨਾਜ ਮੰਡੀਆਂ 'ਚ ਕੈਪਟਨ ਸਰਕਾਰ ਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੀਤੇ ਮੁਕੰਮਲ ਪ੍ਰਬੰਧਾਂ ਦੀ ਫੂਕ ਉਸ ਸਮੇਂ ਨਿਕਲ ਗਈ ਜਦ ਸ਼ਹਿਣਾ ਖਰੀਦ ਕੇਂਦਰ 'ਚ ਤਿੰਨ ਹਫਤਿਆਂ ਬਾਅਦ ਵੀ ਪ੍ਰਬੰਧ ਅਧੂਰੇ ਸਨ। ਪੰਜਾਬੀ ਜਾਗਰਣ ਟੀਮ ਵਲੋਂ ਐਤਵਾਰ ਬਾਅਦ ਦੁਪਿਹਰ ਅਨਾਜ ਮੰਡੀ ਦਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ਼ਹਿਣਾ : ਪੰਜਾਬ 'ਚ ਇਕ ਅਪ੍ਰਰੈਲ ਤੋਂ ਸਰਕਾਰੀ ਤੌਰ 'ਤੇ ਕਣਕ ਦੀ ਖਰੀਦ ਸ਼ੁਰੂ ਹੋਣ ਦੇ ਕੀਤੇ ਐਲਾਨ ਤੇ ਅਨਾਜ ਮੰਡੀਆਂ 'ਚ ਕੈਪਟਨ ਸਰਕਾਰ ਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੀਤੇ ਮੁਕੰਮਲ ਪ੍ਰਬੰਧਾਂ ਦੀ ਫੂਕ ਉਸ ਸਮੇਂ ਨਿਕਲ ਗਈ ਜਦ ਸ਼ਹਿਣਾ ਖਰੀਦ ਕੇਂਦਰ 'ਚ ਤਿੰਨ ਹਫਤਿਆਂ ਬਾਅਦ ਵੀ ਪ੍ਰਬੰਧ ਅਧੂਰੇ ਸਨ। ਪੰਜਾਬੀ ਜਾਗਰਣ ਟੀਮ ਵਲੋਂ ਐਤਵਾਰ ਬਾਅਦ ਦੁਪਿਹਰ ਅਨਾਜ ਮੰਡੀ ਦਾ ਦੌਰਾ ਕਰਨ 'ਤੇ ਦੇਖਿਆ ਕਿ ਬਾਥਰੂਮ ਗੰਦਗੀ 'ਚ ਿਘਰੇ ਹੋਏ ਸਨ ਤੇ ਅਜੇ ਦਰਵਾਜੇ ਲੱਗਣ ਦਾ ਇੰਤਜਾਰ ਕਰ ਰਹੇ ਸਨ। ਇਸੇ ਤਰਾਂ ਕਿਸਾਨਾਂ ਲਈ ਫਸਲ ਦਾ ਸਹੀ ਵਜਨ ਲਈ ਕੰਪਿਊਟਰ ਕੰਡਾ ਵੀ ਅਜੇ ਤੱਕ ਨਹੀਂ ਲਗਾਇਆ ਗਿਆ।

ਸੰਬੰਧਿਤ ਖ਼ਬਰਾਂ

ਜਦ ਕਿ ਅਨਾਜ ਮੰਡੀ 'ਚ ਕਣਕ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ, ਜਿੰਨ੍ਹਾਂ ਦੀ ਸਫ਼ਾਈ ਲਈ ਬਿਜਲੀ ਜਾਣ ਦੀ ਸੂਰਤ 'ਚ ਕੋਈ ਹੋਰ ਬਦਲਵਾ ਪ੍ਰਬੰਧ ਵੀ ਨਹੀਂ ਕੀਤਾ ਗਿਆ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਬਲਵਿੰਦਰ ਸਿੰਘ ਦੁੱਗਲ, ਸਿਕੰਦਰ ਸਿੰਘ ਮੌੜ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਤੇ ਅਫ਼ਸਰਸ਼ਾਹੀ ਮਨਮਾਨੀਆਂ ਕਰ ਰਹੀ ਹੈ, ਜਿਸ ਕਾਰਨ ਅੱਜ ਕਿਸਾਨ ਦੀ ਹਾਲਤ ਮਾੜੀ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਅਧਿਕਾਰੀ ਏਸੀ ਕਮਰਿਆਂ 'ਚ ਬੈਠ ਕੇ ਪ੍ਰਬੰਧ ਮੁਕੰਮਲ ਕਰਨ ਦੀ ਖਾਨਾਪੂਰਤੀ ਕਰਦੇ ਹਨ, ਜਦ ਕਿ ਅਨਾਜ ਮੰਡੀਆਂ 'ਚ ਹਕੀਕਤ ਕੁੱਝ ਹੋਰ ਹੀ ਹੈ।ਇਸ ਸਬੰਧੀ ਮਾਰਕੀਟ ਕਮੇਟੀ ਭਦੌੜ ਦੇ ਸਕੱਤਰ ਗੁਰਲਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤਕਰੀਬਨ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ, ਜੇਕਰ ਰਹਿੰਦੇ ਹਨ ਤਾਂ ਉਹ ਜਲਦੀ ਹੀ ਮੁਕੰਮਲ ਕਰਵਾਏ ਜਾਣਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!