ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਬਿਹਾਰ ਦੇ 5 ਜ਼ਿਿਲਆਂ ਤੋਂ ਆਏ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਸੀਚੇਵਾਲ ਦਾ ਦੌਰਾ ਕਰਕੇ ਇੱਥੇ ਸਥਾਪਿਤ ਕੀਤੇ ਗਏ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿੰਡ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਵਰਤਣ ਲਈ 20 ਸਾਲ ਤੋਂ ਸਫਲ ਤਜ਼ਰਬਾ ਕੀਤਾ ਹੈ। ਉਨ੍ਹਾਂ ਬਿਹਾਰ ਤੋਂ ਆਏ ਅਧਿਕਾਰੀਆਂ ਨੂੰ ਸੀਚੇਵਾਲ ਮਾਡਲ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਂਦਿਆ ਕਿਹਾ ਸੋਧਿਆ ਹੋਇਆ ਗੰਦਾ ਪਾਣੀ ਖੇਤੀ ਲਈ ਸੰਪੂਰਨ ਖੁਰਾਕ ਹੈ। ਇਸ ਪਾਣੀ ਦੀ ਵਰਤੋਂ ਨਾਲ ਕਿਸਾਨਾਂ ‘ਤੇ ਆਰਥਿਕ ਬੋਝ ਘੱਟ ਪੈਂਦਾ ਹੈ। ਕਿਸਾਨਾਂ ਨੂੰ ਖਾਦ ਘੱਟ ਵਰਤਣੀ ਪੈਂਦੀ ਹੈ ਤੇ ਫਸਲ ਦੀ ਪੈਦਾਵਾਰ ਵੱਧ ਨਿਕਲਦੀ ਹੈ।
ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਿਤਸ਼ ਕੁਮਾਰ ਵੀ ਸੀਚੇਵਾਲ ਮਾਡਲ ਅਤੇ ਪਵਿੱਤਰ ਕਾਲੀ ਵੇਈਂ ਦਾ ਦੌਰਾ ਕਰਕੇ ਗਏ ਸਨ ਤਾਂ ਉਨ੍ਹਾਂ ਨੇ ਉਦੋਂ ਹੀ ਐਲਾਨ ਕੀਤਾ ਸੀ ਕਿ ਬਿਹਾਰ ਵਿੱਚ ਵੀ ਸੀਚੇਵਾਲ ਮਾਡਲ ਦੀ ਤਰਜ਼ ‘ਤੇ ਗੰਦੇ ਪਾਣੀਆਂ ਦਾ ਪ੍ਰਬੰਧ ਕੀਤਾ ਜਾਵੇਗਾ।ਸੀਚੇਵਾਲ ਮਾਡਲ ਰਾਹੀਂ ਹੁਣ ਤੱਕ ਪੰਜਾਬ ਦੇ 150 ਤੋਂ ਵੱਧ ਪਿੰਡ ਪ੍ਰਦੂਸ਼ਣ ਮੁਕਤ ਹੋ ਚੁੱਕੇ ਹਨ।ਹਰਿਆਣਾ ਸਰਕਾਰ ਵੱਲੋਂ ਵੀ 5 ਪਿੰਡ ਇਸ ਮਾਡਲ ਰਾਹੀਂ ਪ੍ਰਦੂਸ਼ਣ ਮੁਕਤ ਕੀਤੇ ਜਾ ਚੁੱਕੇ ਹਨ। ਇੱਕ ਪਿੰਡ ਵਿਚ ਉਤਰ ਪ੍ਰਦੇਸ਼ ਦੀ ਸਰਕਾਰ ਵੀ ਸੀਚੇਵਾਲ ਮਾਡਲ ਅਪਣਾ ਚੁੱਕੀ ਹੈ।ਇਸ ਸਾਲ ਪੰਜਾਬ ਸਰਕਾਰ ਨੇ ਵੀ 100 ਤੋਂ ਵੱਧ ਪਿੰਡਾਂ ਨੂੰ ਸੀਚੇਵਾਲ ਮਾਡਲ ਰਾਹੀਂ ਪ੍ਰਦੂਸ਼ਣ ਮੁਕਤ ਕਰਨ ਲਈ ਕੰਮ ਸ਼ੁਰੂ ਕੀਤਾ ਹੋਇਆ ਹੈ।
ਸੰਬੰਧਿਤ ਖ਼ਬਰਾਂ
ਇਸ ਮੌਕੇ ਸੰਤ ਸੀਚੇਵਾਲ ਨੇ ਬਿਹਾਰ ਦੇ ਆਏ ਇੰਨ੍ਹਾਂ ਅਧਿਕਾਰੀਆਂ ਨੂੰ ਪਿੰਡ ਦਾ ਠੋਸ ਕੂੜਾ ਸੰਭਾਲਣ ਲਈ ਇਜ਼ਾਦ ਕੀਤੀ ਗਈ ਮਸ਼ੀਨ ਵੀ ਦਿਖਾਈ।ਇਸ ਮੌਕੇ ਸੰਤ ਜੀ ਨੇ ਆਈ ਟੀਮ ਨੂੰ ਜਾਣਕਾਰੀ ਦਿੱਤੀ ਕਿ ਸਾਡੇ ਬਜੁਰਗ ਹਜ਼ਾਰਾਂ ਸਾਲਾਂ ਤੋਂ ਆਪਣਾ ਤਰਲ ਅਤੇ ਠੋਸ ਕੂੜਾ ਸਫਲਤਾਪੂਰਵਕ ਸੰਭਾਲਦੇ ਆ ਰਹੇ ਸੀ।ਉਨ੍ਹਾਂ ਦੀ ਸਿਆਣਪ ਕਾਰਨ ਨਦੀਆਂ, ਦਰਿਆ, ਤਲਾਬ ਅਤੇ ਪਾਣੀ ਦੇ ਹੋਰ ਕੁਦਰਤੀ ਸਰੋਤ ਕਦੇ ਪ੍ਰਦੂਸ਼ਿਤ ਨਹੀਂ ਹੋਏ ਪਰ ਅੱਜ ਵਿਿਗਆਨਿਕ ਯੁੱਗ ‘ਚ ਕੁਝ ਦਹਾਕਿਆ ਵਿੱਚ ਹੀ ਤਰੱਕੀ ਅਤੇ ਵਿਕਾਸ ਦੀ ਅੰਨੀ ਦੌੜ ਵਿੱਚ ਆਪਣਾ ਵਾਤਾਵਰਣ ਇੰਨਾ ਗੰਧਲਾ ਕਰ ਲਿਆ।ਰਿਪੋਰਟਾਂ ਇਹ ਆ ਰਹੀਆਂ ਹਨਕਿ ਦੇਸ਼ ਹੁਣ ਪੀਣ ਵਾਲੇ ਸ਼ੁੱਧ ਪਾਣੀ ਲਈ ਤਰਸਣ ਲੱਗ ਪਿਆ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬਜੁਰਗਾਂ ਦੇ ਵਰਤੇ ਸਫਲ ਤਜੁਰਬਿਆਂ ਤੋਂ ਲਾਹਾ ਲੈਂਦੇ ਹੋਏ ਆਪਣੀ ਰਹਿੰਦ ਖੂੰਹਦ ਨੂੰ ਸੋਧ ਕੇ ਖੇਤੀ ਲਈ ਵਰਤਣਾ ਹੀ ਸਭ ਤੋਂ ਲਾਹੇਵੰਦ ਹੈ। ਬਿਹਾਰ ਦੇ ਜ਼ਿਲ੍ਹਾ ਬੰਕਾ ਦੇ ਠੋਸ, ਤਰਲ ਕੂੜਾ ਪ੍ਰਬੰਧਨ ਸਲਾਹਕਾਰ ਰਾਹੁਲ ਕੁਮਾਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਗੰਦੇ ਪਾਣੀਆਂ ਅਤੇ ਠੋਸ ਕੂੜੇ ਨੂੰ ਸੰਭਾਲਣ ਦੇ ਪ੍ਰਬੰਧ ਇੱਕ ਪਿੰਡ ਵਿੱਚ ਰਹਿ ਕੇ ਕੀਤੇ ਹਨ ਉਹ ਕਾਬਲੇ ਤਾਰੀਫ਼ ਹਨ। ਉਨ੍ਹਾਂ ਕਿਹਾ ਕਿ ਸੀਚੇਵਾਲ ਮਾਡਲ ਦੀ ਸਫਲਤਾ ਦੀ ਗੂੰਜ ਪੂਰੇ ਦੇਸ਼ ਵਿੱਚ ਫੈਲ ਚੁੱਕੀ ਹੈ।ਇਸ ਮਾਡਲ ਰਾਹੀਂ ਬਿਹਾਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਉਥੋਂ ਦਾ ਪ੍ਰਸ਼ਾਸ਼ਨ ਯਤਨਸ਼ੀਲ ਹੈ। ਇਸ ਮੌਕੇ ਬਿਹਾਰ ਦੇ ਜਿਲਾ ਸ਼ਰਨ ਦੇ ਸਲਾਹਕਾਰ ਸ਼ਸੀਕਾਂਤ ਸਿੰਘ, ਮਨੋਜ ਕੁਮਾਰ ਜ਼ਿਲਾ ਪੱਛਮੀ ਚੰਪਾਰਨ, ਕਿਰਨ ਕਾਰੇਦੀਆ ਜ਼ਿਲਾ ਨਾਲੰਦਾ, ਸੁਰੇਸ਼ ਕੁਮਾਰ ਜ਼ਿਲਾ ਨਵਾਦਾ ਸਮੇਤ 5 ਪਿੰਡਾਂ ਦੇ ਮੁਖੀ ਨਾਲ ਆਏ ਸਨ।






