ਖੰਨਾ : ਸ਼੍ਰੀ ਸ਼ਿਰਡੀ ਸਾਈਂ ਮੰਦਰ ਟ੍ਸਟ ਵੱਲੋਂ 11ਵੇਂ ਸਥਾਪਨਾ ਦਿਵਸ 'ਤੇ ਇਕ ਵਿਸ਼ਾਲ ਸਾਈਂ ਭਜਨ ਸੰਧਿਆ ਕਰਵਾਈ ਗਈ। ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਨਾਲ ਪੂਰਾ ਸ਼ਹਿਰ ਹੀ ਸਾਈਂ ਦੇ ਰੰਗ 'ਚ ਰੰਗਿਆ ਨਜ਼ਰ ਆਇਆ। ਅਜਿਹਾ ਲੱਗ ਰਿਹਾ ਸੀ ਜਿਵੇਂ ਪੂਰਾ ਖੰਨਾ ਸ਼ਹਿਰ ਹੀ ਅੱਜ ਬਾਬਾ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਗਾ ਰਿਹਾ ਹੋਵੇ। ਸਾਈਂ ਬਾਬਾ ਦੇ ਉਪਦੇਸ਼ ਸਭ ਕਾ ਮਾਲਿਕ ਏਕ ਹੈ ਦੀ ਪਾਲਣਾ ਕਰਦੇ ਹੋਏ ਅੱਜ ਸਾਰੇ ਧਰਮਾਂ ਦੇ ਲੋਕ ਧਰਮ ਅਤੇ ਜਾਤ-ਪਾਤ ਤੋਂ ਉਪਰ ਉਠ ਕੇ ਸਾਈਂ ਬਾਬਾ ਦਾ ਗੁਣਗਾਨ ਕਰਦੇ ਹੋਏ ਨਜ਼ਰ ਆਏ। ਸ਼ਾਮ 7:30 ਵਜੇ ਦੇ ਕਰੀਬ ਮੰਦਰ ਦੇ ਟ੍ਸਟੀਆਂ ਵੱਲੋਂ ਗਨੇਸ਼ ਪੂਜਾ ਕੀਤੀ ਗਈ। ਇਸ ਉਪਰੰਤ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸਾਈਂ ਬਾਬਾ ਦਾ ਗੁਣਗਾਨ ਪ੍ਰਸਿੱਧ ਗਾਇਕ ਜੋਨੀ ਸੂਫੀ ਵੱਲੋਂ ਆਪਣੇ ਸਾਥੀਆਂ ਸਮੇਤ ਸ਼ੁਰੂ ਕੀਤਾ ਗਿਆ।
ਸੰਬੰਧਿਤ ਖ਼ਬਰਾਂ
ਜਿਵੇਂ-ਜਿਵੇਂ ਭਜਨਾਂ ਦਾ ਦੌਰ ਸ਼ੁਰੂ ਹੋਇਆ ਲੋਕ ਬਾਬਾ ਦੀ ਭਗਤੀ 'ਚ ਲੀਨ ਹੁੰਦੇ ਗਏ ਤੇ ਦੇਖਦੇ ਹੀ ਦੇਖਦੇ ਸਾਰਾ ਪੰਡਾਲ ਸਾਂਈ ਦੇ ਭਜਨਾਂ ਵਿਚ ਹੀ ਝੂੰਮਣ ਲੱਗਾ। ਇਸ ਤੋਂ ਪਹਿਲਾ ਰਾਧਾ ਵਾਟਿਕਾ ਸਕੂੁਲ ਦੇ ਬੱਚਿਆ ਵੱਲੋਂ ਸਾਂਈ ਬਾਬਾ ਦੇ ਜੀਵਨ ਅਧਾਰਿਤ ਕੋਰਿਉਗ੍ਰਾਫੀ ਪੇਸ਼ ਕੀਤੀ ਗਈ। ਇਸ ਮੋਕੇ ਖੰਨਾ ਹਲਕੇ ਦੇ ਵਿਧਾਇਕ ਗੁਰਕੀਰਤ ਸਿੰਘ, ਜਥੇਦਾਰ ਰਣਜੀਤ ਸਿੰਘ ਤਲਵੰਡੀ, ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਡੀਐਸਪੀ ਦੀਪਕ ਰਾਏ, ਜਿਲਾ ਪ੍ਰਧਾਨ ਅਜੇ ਸੂਦ, ਮੀਤ ਪ੍ਰਧਾਨ ਵਿਜੇ ਸ਼ਰਮਾ, ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ, ਹਰਜੀਤ ਸਿੰਘ ਭਾਟੀਆ, ਕੌਸਲਰ ਸੰਜੀਵ ਧਮੀਜਾ, ਨਵਦੀਪ ਸ਼ਰਮਾ, ਨਵੀਨ ਥੱਮਣ, ਲਲਿਤ ਗੁਪਤਾ ਸੀਏ, ਕੌਸਲਰ ਸੁਰਿੰਦਰ ਕੁਮਾਰ ਬਾਵਾ, ਕੌਸਲਰ ਕਵਿਤਾ ਗੁਪਤਾ, ਕਰੂਣ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੋਕੇ ਟ੍ਸਟ ਵੱਲੋਂ ਵਿਸ਼ਾਲ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ।
ਜਿਸ 'ਚ ਹਜ਼ਾਰਾਂ ਦੀ ਸੰਖਿਆ 'ਚ ਲੋਕਾਂ ਨੇ ਬਾਬਾ ਦੇ ਭੰਡਾਰੇ ਦਾ ਪ੍ਰਸ਼ਾਦ ਗ੍ਹਿਣ ਕੀਤਾ। ਇਸ ਮੌਕੇ ਰਾਜੇਸ਼ ਮੇਸ਼ੀ, ਸੰਦੀਪ ਘਈ, ਨਿਰਮਲ ਸੋਫਤ, ਹਰਿੰਦਰ ਸਿੰਘ ਕਨੇਚ, ਨੀਰਜ ਵਰਮਾ ਪੀਏ, ਕਮਲ ਕਪੂਰ, ਰਾਜ ਕੁਮਾਰ ਮੈਨਰੋ, ਐਡਵੋਕੇਟ ਅਮਿੱਤ ਵਰਮਾ, ਐਡਵੋਕੇਟ ਰਾਜੀਵ ਮਹਿਤਾ, ਡਾ.ਡੀ.ਡੀ.ਵਰਮਾ, ਹਰਵਿੰਦਰ ਸ਼ੰਟੂ, ਪਵਨ ਸਚਦੇਵਾ, ਸੰਤ ਰਾਮ ਸਰਹੱਦੀ, ਹੰਸਰਾਜ ਵਿਰਾਨੀ, ਟਰੱਸਟ ਦੇ ਪ੍ਰਧਾਨ ਵਿਪਨ ਕਪੂਰ ਗਾਂਧੀ, ਵਾਸੁਦੇਵ ਬੱਤਰਾ, ਮੀਤ ਪ੍ਰਧਾਨ ਸੁਰਿੰਦਰ ਕੌਸ਼ਲ, ਜਨਰਲ ਸਕੱਤਰ ਰਾਜੇਸ਼ ਵਾਲੀਆ, ਅਨੁਪਮ ਜਿੰਦਲ, ਕੈਸ਼ੀਅਰ ਹਰੀਸ਼ ਕਾਲੀਆ, ਗੁਰਪ੍ਰਰੀਤ ਸਿੰਘ ਬੰਟੀ, ਕੁਲਭੂਸ਼ਣ ਸੋਫਤ, ਗੁਰਮੰਨਤ ਵਾਲੀਆ, ਸੰਜੀਵ ਭਾਂਬਰੀ, ਤਰਦੀਪ ਕੌਸ਼ਲ, ਪੁਨੀਤ ਕਾਲੀਆ, ਸੁਨੀਲ ਦੱਤ ਮਹਿਤਾ, ਰਾਜਨ ਭੰਡਾਰੀ, ਸਾਹਿਲ ਬੱਤਰਾ, ਦੀਪਾਸ਼ੂ ਬੱਤਰਾ, ਅੰਕਿਤ ਕੌਸ਼ਲ, ਯੁਵਰਾਜ ਜਿੰਦਲ, ਰਾਘਵ ਜਿੰਦਲ, ਪ੍ਰਣਵ ਭੰਡਾਰੀ, ਰਾਜਵਿੰਦਰ ਸਿੰਘ ਭੱਲਾ, ਅੰਕੁਸ਼ ਘਈ, ਰੁਪਨੇਸ਼ ਸਬਲੋਕ, ਸਤੀਸ਼ ਅਰੋੜਾ, ਹਰਜੀਤ ਅਰੋੜਾ, ਕਰਨਵੀਰ ਸਵੈਚ, ਵੈਦ ਸਵਰਨ ਦਾਸ ਬਾਵਾ, ਸੋਨੂੰ ਸੋਫਤ, ਬਿੱਲਾ ਨਾਗਪਾਲ, ਗੋਲਡੀ ਠੇਕੇਦਾਰ, ਧਰਜਮੀਤ ਸਿੰਘ ਬੱਗਾ ਆਦਿ ਹਾਜ਼ਰ ਸਨ।



