|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਸੋਨ ਤਮਗਾ ਜਿੱਤਣ ਤੇ ਖੱਟੜ ਸਰਕਾਰ ਨੇ ਨੀਰਜ ਚੋਪੜਾ ਨੂੰ ਕਲਾਸ-1 ਨੌਕਰੀ ਅਤੇ 6 ਕਰੋੜ ਦਾ ਇਨਾਮ

ਸੋਨੀਪਤ (ਦੇਵ ਇੰਦਰਜੀਤ) : ਹਰਿਆਣਾ ਦੇ ਜ਼ਿਲ੍ਹਾ ਪਾਨੀਪਤ ਦੇ ਪਿੰਡ ਖਾਂਦ੍ਰਾ ਨਾਲ ਸੰਬੰਧ ਰੱਖਣ ਵਾਲੇ ਨੀਰਜ ਚੋਪੜਾ ਨੇ ਅੱਜ ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਥੇ ਹੀ ਨੀਰਜ ਦੀ ਇਸ ਪ੍ਰਾਪਤੀ ’ਤੇ ਹਰਿਆਣਾ ਸਰਕਾਰ ਨੇ ਵੀ ਖੁਸ਼ ਹੋ ਕੇ ਉਨ੍ਹਾਂ ’ਤੇ ਇਨਾਮਾਂ ਦਾ ਮੀਂਹ ਵਰ੍ਹਾ ਦਿੱਤਾ ਹੈ । ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਖੁ

NRI Post Desk · 1937 ਦਿਨ ਪਹਿਲਾਂ · ਅੱਪਡੇਟ 1937 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੋਨ ਤਮਗਾ ਜਿੱਤਣ ਤੇ ਖੱਟੜ ਸਰਕਾਰ ਨੇ ਨੀਰਜ ਚੋਪੜਾ ਨੂੰ ਕਲਾਸ-1 ਨੌਕਰੀ ਅਤੇ 6 ਕਰੋੜ ਦਾ ਇਨਾਮ
📷 NRI Post Desk

ਸੋਨੀਪਤ (ਦੇਵ ਇੰਦਰਜੀਤ) : ਹਰਿਆਣਾ ਦੇ ਜ਼ਿਲ੍ਹਾ ਪਾਨੀਪਤ ਦੇ ਪਿੰਡ ਖਾਂਦ੍ਰਾ ਨਾਲ ਸੰਬੰਧ ਰੱਖਣ ਵਾਲੇ ਨੀਰਜ ਚੋਪੜਾ ਨੇ ਅੱਜ ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਥੇ ਹੀ ਨੀਰਜ ਦੀ ਇਸ ਪ੍ਰਾਪਤੀ ’ਤੇ ਹਰਿਆਣਾ ਸਰਕਾਰ ਨੇ ਵੀ ਖੁਸ਼ ਹੋ ਕੇ ਉਨ੍ਹਾਂ ’ਤੇ ਇਨਾਮਾਂ ਦਾ ਮੀਂਹ ਵਰ੍ਹਾ ਦਿੱਤਾ ਹੈ । ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਖੁਦ ਨੀਰਜ ਦਾ ਪ੍ਰਦਰਸ਼ਨ ਦੇਖਿਆ। ਇਸ ਤੋਂ ਬਾਅਦ ਨੀਰਜ ਦੀ ਜਿੱਤ ’ਤੇ ਉਨ੍ਹਾਂ ਨੇ ਵਧਾਈ ਦਿੱਤੀ ਤੇ ਨੀਰਜ ਨੂੰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਇਨਾਮਾਂ ਤੇ ਸਨਮਾਨ ਦੀ ਜਾਣਕਾਰੀ ਦਿੱਤੀ।

ਸੰਬੰਧਿਤ ਖ਼ਬਰਾਂ

ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਨੀਰਜ ਦੀ ਜਿੱਤ ਦੇਸ਼ ਤੇ ਹਰਿਆਣਾ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਨੀਰਜ ਚੋਪੜਾ ਨੂੰ ਕਲਾਸ-1 ਦੀ ਨੌਕਰੀ ਦਿੱਤੀ ਜਾਵੇਗੀ, 6 ਕਰੋੜ ਰੁਪਏ ਇਨਾਮ ਵਜੋਂ ਤੇ ਨਾਲ ਹੀ ਕੰਸੇਸ਼ਨਲ ਰੇਟ ’ਤੇ ਪਲਾਟ ਵੀ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਪੰਚਕੂਲਾ ’ਚ ਐਥਲੈਟਿਕਸ ਦਾ ਇਕ ਵੱਖਰਾ ਸੈਂਟਰ ਬਣਾਉਣਗੇ ਤੇ ਉਸ ਦਾ ਹੈੱਡ ਨੀਰਜ ਨੂੰ ਬਣਾਇਆ ਜਾਵੇਗਾ। ਖੱਟੜ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਦੂਜੀਆਂ ਖੇਡਾਂ ਨੂੰ ਵੀ ਬੜ੍ਹਾਵਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਨੀਰਜ ਚੋਪੜਾ ਪੰਚਕੂਲਾ ’ਚ ਅਭਿਆਸ ਕਰਦੇ ਰਹੇ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!